Breaking News

ਪਤਨੀ ਨੂੰ ਟਿਕਟ ਨਾ ਮਿਲਣ ‘ਤੇ ਤਲਖੀ ‘ਚ ਦਿਸੇ ਸਿੱਧੂ

Sidhu, Wife,  Ticket

ਕਿਹਾ, ਨਵਜੋਤ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲੀ ਤਾਂ ਕਿਤੋਂ ਵੀ ਨਹੀਂ ਲੜਨਗੇ ਚੋਣ

ਚੰਡੀਗੜ੍ਹ, ਸੱਚ ਕਹੂੰ ਨਿਊਜ਼

‘ਉਸ ਦੀ ਪਤਨੀ ਕਿਹੜਾ ਕੋਈ ਸਟਿੱਪਣੀ ਹੈ, ਜਿਸ ਨੂੰ ਜਿੱਥੇ ਚਾਹੇ ਫਿੱਟ ਕਰ ਦਿਓ’ ਇਹਨਾਂ ਤਲਖੀ ਭਰੇ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਅਤੇ ਉਹਨਾਂ ਨੂੰ ਬਠਿੰਡਾ ਜਾਂ ਫਿਰ ਆਨੰਦਪੁਰ ਸਾਹਿਬ ਹਲਕੇ ‘ਚ ਭੇਜਣ ਦੀਆਂ ਚਰਚਾਵਾਂ ਦੇ ਜਵਾਬ ‘ਚ ਕੀਤਾ ਸਿੱਧੂ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਤੋਂ ਸੀਟ ਨਾ ਮਿਲੀ ਤਾਂ ਨਵਜੋਤ ਕੌਰ ਸਿੱਧੂ ਬਠਿੰਡਾ ਜਾਂ ਆਨੰਦਪੁਰ ਸਾਹਿਬ ਤੋਂ ਵੀ ਚੋਣ ਨਹੀਂ ਲੜੇਗੀ ਸਿੱਧੂ ਨੇ ਕਿਹਾ ਕਿ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਟੱਕਰ ਦੇਣ ਕਿਉਂਕਿ ਬਠਿੰਡਾ ਤੋਂ ਹਰਸਿਮਰਤ ਨੂੰ ਜੇਕਰ ਕੋਈ ਟੱਕਰ ਦੇ ਸਕਦਾ ਹੈ ਤਾਂ ਉਹ ਖੁਦ ਕੈਪਟਨ ਅਮਰਿੰਦਰ ਸਿੰਘ ਹੀ ਹਨ ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਤਲਵੰਡੀ ਸਾਬੋ ਅਤੇ ਬਠਿੰਡਾ ਤੋਂ ਚੋਣਾਂ ਲੜ ਚੁੱਕੇ ਹਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਰਹੀ ਸੀ, ਅਜਿਹੇ ‘ਚ ਕੈਪਟਨ ਬਠਿੰਡਾ ਤੋਂ ਵੀ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top