ਸਿੱਧੂ ਹਨ ਪੰਜਾਬ ‘ਚ ਤਖਤਾ ਪਲਟ ਦੀ ਤਿਆਰੀ ‘ਚ, ਪਰ ਨਹੀਂ ਹੋਣ ਦਿਆਂਗੇ 

0
Sidhu, Punjab, Preparing, Coup, Not, Happen

ਕਾਂਗਰਸ ਦੇ ਕੈਬਨਿਟ ਮੰਤਰੀਆਂ ਨੇ ਹੋਰ ਤਿੱਖੇ ਕੀਤੇ ਸਿੱਧੂ ‘ਤੇ ਹਮਲੇ

ਚੰਡੀਗੜ੍ਹ| ਨਵਜੋਤ ਸਿੰਘ ਸਿੱਧੂ ਪੰਜਾਬ ‘ਚ ਤਖਤਾਪਲਟ ਕਰਨ ਦੀ ਤਿਆਰੀ ‘ਚ ਹਨ ਪਰ ਉਨ੍ਹਾਂ ਦੀਆਂ ਇਹ ਇੱਛਾਵਾਂ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਨਵਜੋਤ ਸਿੱਧੂ ਦੀ ਇਹ ਬੋਲ-ਬਾਣੀ ਨੂੰ ਕਿਸੇ ਹਾਲਾਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਹ ਮਾਫ਼ੀ ਮਾਫ਼ੀ ਮੰਗਣ ਜਾਂ ਫਿਰ ਕੈਬਨਿਟ ਤੋਂ ਬਾਹਰ ਹੋ ਜਾਣ ਇਹ ਸ਼ਬਦੀ ਹਮਲਾ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ ਹੈ ਇਸ ਨਾਲ ਹੀ ਬਲਬੀਰ ਸਿੱਧੂ , ਵਿਜੇਇੰਦਰ ਸਿੰਗਲਾ ਅਤੇ ਭਾਰਤ ਭੂਸ਼ਨ ਆਸ਼ੂ ਨੇ ਵੀ ਸਿੱਧੂ ਤੇ ਸ਼ਬਦੀ ਹਮਲਾ ਕੀਤਾ ਹੈ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਇਹੋ ਜਿਹੀ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਹੜੀ ਕਿ ਖਾਸ ਕਰਕੇ ਆਪਣੇ ਹੀ ਲੀਡਰ ਖਿਲਾਫ ਹੋਵੇ ਉਹਨਾਂ ਕਿਹਾ ਨਵਜੋਤ ਸਿੱਧੂ ਨੂੰ ਤੋਲ ਮਿਣ ਕੇ ਬੋਲਣਾ ਚਾਹੀਦਾ ਕਿਉਂਕਿ ਉਹਨਾਂ ਦੀਆਂ ਗੱਲਾਂ ਵਿਚੋਂ ਬਗਾਵਤ ਦੀ ਬੂ ਆ ਰਹੀ ਹੈ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਵਿੱਚ ਕਪਿਲ ਸ਼ਰਮਾ ਦਾ ਸ਼ਅੋ ਨਹੀਂ ਚੱਲ ਰਿਹਾ ਹੈ, ਜਿਸ ਵਿਚ ਹਸਾਉਣ ਲਈ ਕਿਸੇ ਖਿਲਾਫ ਕੁਝ ਵੀ ਬੋਲਿਆ ਜਾ ਸਕਦਾ ਹੈ ਨਵਜੋਤ ਸਿੱਧੂ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਹਨਾਂ ਨੂੰ ਕੈਬਿਨਟ ‘ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ Punjab

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ