ਗਮਗੀਨ ਮਾਹੌਲ ’ਚ ਮਨਾਇਆ ਸਿੱਧੂ ਮੂਸੇਵਾਲ ਦਾ ਜਨਮ ਦਿਨ

sidhu mooswala
ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਕੇਕੇ ਕੱਟਦੇ ਹੋਏ ਉਸਦੇ ਮਾਤਾ-ਪਿਤਾ ਦੀ ਇੱਕ ਪੁਰਾਣੀ ਤਸਵੀਰ।

ਗਮਗੀਨ ਮਾਹੌਲ ’ਚ ਮਨਾਇਆ ਸਿੱਧੂ ਮੂਸੇਵਾਲ ਦਾ ਜਨਮ ਦਿਨ

(ਸੁਖਜੀਤ ਮਾਨ) ਮਾਨਸਾ। ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ (Sidhu Moose Wala Birthday) ਹੈ। ਜਨਮ ਦਿਨ ਮੌਕੇ ਮੂਸਾ ਪਿੰਡ ’ਚ ਸੋਗ ਦੀ ਲਹਿਰ ਹੈ। ਕਿਸ ਨੇ ਨਹੀਂ ਸੋਚਿਆ ਹੋਵੇਗਾ ਕਿ ਅੱਜ ਉਨ੍ਹਾਂ ਦਾ ਜਨਮ ਦਿਨ ਇਸ ਤਰੀਕੇ ਨਾਲ ਮਨਾਇਆ ਜਾਵੇਗਾ। ਹਰ ਸਾਲ ਸਿੱਧੂ ਮੂਸੇਵਾਲਾ ਦੇ ਫੈਨ ਵੱਡੀ ਗਿਣਤੀ ’ਚ ਉਨ੍ਹਾਂ ਦੇ ਘਰ ਕੇਕ ਲੈ ਕੇ ਪਹੁੰਚਦੇ ਸਨ ਤੇ ਜਸ਼ਨ ਮਨਾਇਆ ਜਾਂਦਾ ਸੀ। ਸਿੱਧੂ ਮੂਸੇਵਾਲਾ ਆਪਣੇ ਪ੍ਰਸੰਸਕਾਂ ਵੱਲੋਂ ਲਿਆਂਦੇ ਕੇਕ ਨੂੰ ਖੁਦ ਕੱਟਦੇ ਸਨ। ਪਰ ਇਸ ਵਾਰ ਅਜਿਹਾ ਕੁਝ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਅੱਜ ਸਾਡੇ ਵਿਚਕਾਰ ਕੇਕ ਕੱਟਣ ਵਾਲਾ ਹੀ ਨਹੀਂ ਰਿਹਾ।

sidhu mooswala

ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਤੇ ਜਿੱਥੇ ਉਸ ਦਾ ਸਸਕਾਰ ਕੀਤਾ ਗਿਆ ਸੀ ਉਸ ਥਾਂ ’ਤੇ ਲੋਕਾਂ ਵੱਲੋਂ ਕੇਕ ਕੱਟੇ ਗਏ ਪਰ ਉਨ੍ਹਾਂ ਦੇ ਚਿਹਰਿਆਂ ’ਤੇ ਜਨਮ ਦਿਨ ਦੀ ਖੁਸ਼ੀ ਦੀ ਥਾਂ ਗਮੀ ਦਾ ਮਾਹੌਲ ਸੀ। ਹਾਲਾਂਕਿ ਸਿੱਧੂ ਮੂਸੇਵਾਲਾ ਦੇ ਜਨਮਦਿਨ ’ਤੇ ਲੋਕ ਐਨੇ ਨਹੀਂ ਆਏ ਕਿਉਂਕਿ ਸਿੱਧੂ ਮੂਸੇਵਾਲਾ ਦੀ ਗੈਰ ਮੌਜੂਦਗੀ ਉਨ੍ਹਾਂ ਨੂੰ ਰੜਕੀ ਕਿਉਂਕਿ 29 ਮਈ ਨੂੰ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਉਹ ਸਾਡੇ ਵਿਚਕਾਰ ਨਹੀਂ ਰਹੇ। ਪ੍ਰਸੰਸਕਾਂ ਨੇ ਕਿਹਾ ਉਹ ਸਿੱਧੂ ਮੂਸੇਵਾਲਾ ਦਾ ਜਨਮਦਿਨ ਹਰ ਵਰ੍ਹੇ ਇਸੇ ਤਰ੍ਹਾਂ ਮਨਾਉਣਗੇ। ਭਾਵੇਂ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਸਰੀਰਕ ਤੌਰ ’ਤੇ ਮੌਜ਼ੂਦ ਨਹੀਂ ਹਨ ਪਰ ਆਪਣੇ ਗੀਤਾਂ ਦੇ ਜਰੀਏ ਤੇ ਆਪਣੇ ਮਿਲਾਅਪੜੇ ਸੁਭਾਅ ਕਾਰਨ ਹਮਸ਼ਾਂ ਸਾਡੇ ਵਿਚਕਾਰ ਹਨ। ਇਸ ਤੋਂ ਇਲਾਵਾ ਵੱਖ-ਵੱਖ ਥਾਈਂ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਖੂਨਦਾਨ ਕੈਂਪ ਲਾਏ ਜਾਣ ਦੀਆਂ ਵੀ ਖਬਰਾਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here