ਪੰਜਾਬ

ਪਿੰਡ ਮਾਹੂਆਣਾ ਦੇ ਲੋਕਾਂ ਦੇ ਤਿੱਖੇ ਸੁਆਲਾਂ ਨੇ ਪਾਇਆ ਖਹਿਰਾ ਨੂੰ ਘੇਰਾ

Simple, Question, People, Mahuana, Khaira

ਵੋਟ ਬਦਲੇ ਨੋਟ ਦਾ ਗਏ ਸੱਦਾ

ਲੰਬੀ (ਮੇਵਾ ਸਿੰਘ) | ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਜੋ ਬਠਿੰਡਾ ਲੋਕ ਸਭਾ ਹਲਕਾ ਤੋਂ ਐਮ.ਪੀ. ਦੀ ਚੋਣ ਲੜ ਰਹੇ ਹਨ, ਬੀਤੀ ਦੇਰ ਸ਼ਾਮ ਆਪਣੇ ਚੋਣਾਵੀਂ ਦੌਰੇ ਦੌਰਾਨ ਹਲਕਾ ਲੰਬੀ ਦੇ ਪਿੰਡ ਮਾਹੂਆਣਾ ਦੇ ਲੋਕਾਂ ਨੇ ਆਪਣੇ ਤਿੱਖੇ ਸੁਆਲਾਂ ‘ਚ ਖਹਿਰਾ ਨੂੰ ਘੇਰ ਲਿਆ ਜਿਹਨਾਂ ਦਾ ਗੋਲਮੋਲ ਜਵਾਬ ਦਿੰਦਿਆਂ ਉਹਨਾਂ ਆਪਣਾ ਖਹਿੜਾ ਛੁਡਾਇਆ
ਹਲਕਾ ਲੰਬੀ ਦੇ ਪਿੰਡ ਮਾਹੂਆਣਾ ਪੁੱਜੇ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਅਤੇ ਅਕਾਲੀ ਦਲ ਵਿਰੁੱਧ ਤਿੱਖੀ ਬਿਆਨਬਾਜੀ ਕਰਦਿਆਂ ਕਿਹਾ ਕਿ ਲੋਕਾਂ ਨੇ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਤਾਂ ਦੇਖ ਲਈਆਂ ਹਨ ਤੇ ਇਹਨਾਂ ਨੇ ਸਿਰਫ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੀ ਹੈ, ਇਸ ਲਈ ਹੁਣ ਉਹ ਉਹਨਾਂ (ਸੁਖਪਾਲ ਖਹਿਰਾ) ਨੂੰ ਮੌਕਾ ਦੇਣ ਪ੍ਰੋਗਰਾਮ ਦੇ ਆਖਰ ਵਿੱਚ ਪਿੰਡ ਦੇ ਲੋਕਾਂ ਨੇ ਖਹਿਰਾ ਨੂੰ ਸੁਆਲਾਂ ਦੇ ਘੇਰੇ ਵਿੱਚ ਲੈਂਦੇ ਪੁੱਛਿਆ ਕਿ ਜਦੋਂ ਉਹ ਆਮ ਆਦਮੀ ਪਾਰਟੀ ਵਿੱਚ ਸੀ, ਤਾਂ ਹਲਕੇ ਭੁਲੱਥ ਦੇ ਲੋਕਾਂ ਨੇ ਉਹਨਾਂ ਦੀਆਂ ਤਕਰੀਰਾਂ ‘ਤੇ ਵਿਸ਼ਵਾਸ ਕਰਕੇ ਹਲਕੇ ਦਾ ਵਿਧਾਇਕ ਬਣਾਇਆ, ਤੇ ਉਹ ਲੋਕਾਂ ਦੇ ਦੁੱਖ ਸੁੱਖ ਵਿਚ ਸਰੀਕ ਹੋਣ ਤੋਂ ਜਿਆਦਾ ਆਪਣੀ ਪਾਰਟੀ ਦੀ ਅੰਦਰੂਨੀ ਲੜਾਈ ਵਿੱਚ ਉਲਝੇ ਰਹੇ, ਤੇ ਆਖਰ ਵਿੱਚ ਆਮ ਆਦਮੀ ਪਾਰਟੀ ਨੂੰ ਛੱਡਕੇ ਆਪਣੀ ਨਵੀਂ ਪਾਰਟੀ ਬਣਾ ਲਈ, ਤੇ ਆਪ ਹੀ ਉਸ ਦੇ ਪ੍ਰਧਾਨ ਬਣ ਗਏ, ਜਿਸ ਕਰਕੇ ਅੱਜ ਤਹਾਡੇ ਵੱਲੋਂ ਕੀਤੀਆਂ ਜਾਂਦੀਆਂ ਉਹੀ ਲੱਛੇਦਾਰ ਗੱਲਾਂ ਤੇ ਲੋਕ ਕਿਵੇਂ ਵਿਸ਼ਵਾਸ ਕਰਨ। ਸਵਾਲ ਦੇ ਜਵਾਬ ‘ਚ ਖਹਿਰਾ ਨੇ ਆਖਿਆ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚੋਂ ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਰਲਕੇ ਕੱਢਿਆ ਹੈ, ਕਿਉਂਕਿ ਕੈਪਟਨ ਤੇ ਕੇਜਰੀਵਾਲ ਅੰਦਰਖਾਤੇ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ, ਸੁਖਬੀਰ ਬਾਦਲ ਤੇ ਕੇਜਰੀਵਾਲ  ਇਹ ਸਾਰੇ ਸਿਆਸੀ ਆਗੂ ਉਪਰੋਂ ਇੱਕ ਹਨ ਤੇ ਲੋਕਾਂ ਨੂੰ ਲੜਾਕੇ ਆਪਣੀ ਸਿਆਸਤ ਚਲਾ ਰਹੇ ਹਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇੱਕ ਪਾਸੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੇ ਵੀ ਹਨ ਤੇ ਪਾਰਟੀ ਦੇ ਮੁੱਢਲੇ ਮੈਂਬਰ ਵੀ ਨਹੀਂ, ਕਿਉਂਕਿ ਉਹਨਾਂ ਆਪਣੀ ਵੱਖਰੀ ਪਾਰਟੀ ਪੰਜਾਬ ਏਕਤਾ ਬਣਾ ਲਈ ਹੈ, ਇਸ ਲਈ ਆਪ ਦੇ ਵਿਧਾਇਕ ਹੋਣ ਕਰਕੇ ਉਹ ਪੰਜਾਬ ਏਕਤਾ ਪਾਰਟੀ ਤੋਂ ਐਮ.ਪੀ. ਦੀ ਚੋਣ ਕਿਵੇਂ ਲੜ ਸਕਦੇ ਹਨ? ਇਸ ਦੇ ਜਵਾਬ ‘ਚ ਖਹਿਰਾ ਨੇ ਕਿਹਾ ਕਿ ਚੋਣ ਲੜਨ ਵਿੱਚ ਕੋਈ ਦਿੱਕਤ ਨਹੀਂ, ਫਿਰ ਵੀ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹੀ ਚੋਣ ਲੜਨਗੇ। ਆਖਰ ਵਿੱਚ ਉਹਨਾਂ ਤੋਂ ਪੁੱਛਿਆ ਗਿਆ ਇਕ ਪਾਸੇ ਉਹ ਭ੍ਰਿਸ਼ਟਾਚਾਰ ਖਿਲਾਫ ਭਾਸ਼ਣ ਦਿੰਦੇ ਹਨ ਤੇ ਦੂਸਰੇ ਪਾਸੇ ਲੋਕਾਂ ਨੂੰ ਕਹਿ ਰਹੇ ਹੋ ਕਿ ਜੇਕਰ ਕੋਈ ਸਿਆਸੀ ਪਾਰਟੀ ਵੋਟਾਂ ਦੇ ਪੈਸੇ ਦੇਣ ਆਏ ਤਾਂ ਲੈ ਲਇÀ। ਇਸ ‘ਤੇ ਸੁਖਪਾਲ ਸਿੰਘ ਖਹਿਰਾ ਨੇ  ਗੋਲਮੋਲ ਜਵਾਬ ਦੇਕੇ ਲੋਕਾਂ ਤੋਂ ਖਹਿੜਾ ਛੁਡਾਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top