ਰੂਹਾਨੀਅਤ

ਸਿਮਰਨ ਮੁਕਾਬਲਾ: 435 ਬਲਾਕਾਂ ਦੇ 184149 ਸੇਵਾਦਾਰਾਂ ਨੇ 1523155 ਘੰਟੇ ਕੀਤਾ ਸਿਮਰਨ

Simran Competition, 184149 Sevadharas, 435 Blocks, 1523155 Hours, Simran

ਟਾਪ-10 ‘ਚ ਇਸ ਵਾਰ ਫਿਰ ਹਰਿਆਣਾ ਦੇ 6 ਤਾਂ ਪੰਜਾਬ ਦੇ 4 ਬਲਾਕ ਸ਼ਾਮਲ

ਦੇਸ਼ ਭਰ ‘ਚੋਂ ਕੈਥਲ ਜ਼ਿਲ੍ਹਾ ਅੱਗੇ, 9987 ਸੇਵਾਦਾਰਾਂ ਨੇ 135973 ਘੰਟੇ ਕੀਤਾ ਸਿਮਰਨ

ਵਿਦੇਸ਼ਾਂ ‘ਚ 286 ਸੇਵਾਦਾਰਾਂ ਨੇ 1763 ਘੰਟੇ ਕੀਤਾ ਸਿਮਰਨ

ਸੱਚ ਕਹੂੰ ਨਿਊਜ਼, ਸਰਸਾ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਜ਼ਿਲ੍ਹਾ ਕੈਥਲ ਬਲਾਕ ਦੀ ਸਾਧ-ਸੰਗਤ ਨੇ ਪਹਿਲਾ ਸਥਾਨ ਕਾਇਮ ਰੱਖਿਆ ਹੈ ਉੱਥੇ ਹਰਿਆਣਾ ਦੇ ਹੀ ਬਲਾਕ ਸਰਸਾ ਨੇ ਦੂਜਾ ਅਤੇ ਪੰਜਾਬ ਦੇ ਬਲਾਕ ਭਵਾਨੀਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ ਹੈ   ਟਾਪ-10 ਦੀ ਗੱਲ ਕਰੀਏ ਤਾਂ ਇਸ ਵਾਰ ਫਿਰ ਹਰਿਆਣਾ ਦੇ 6 ਬਲਾਕ ਤਾਂ ਪੰਜਾਬ ਦੇ 4 ਬਲਾਕਾਂ ਨੇ ਟਾਪ-10 ‘ਚ ਜਗ੍ਹਾ ਬਣਾਈ ਹੈ ਉੱਥੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 435 ਬਲਾਕਾਂ ਦੇ 184149 ਸੇਵਾਦਾਰਾਂ ਨੇ 1523155 ਘੰਟੇ ਰਾਮ-ਨਾਮ ਦਾ ਜਾਪ ਕੀਤਾ
ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 9987 ਸੇਵਾਦਾਰਾਂ ਨੇ 89247 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਉੱਥੇ ਬਲਾਕ ਸਰਸਾ ਦੇ 9866 ਸੇਵਾਦਰਾਂ ਨੇ 89247 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਪੰਜਾਬ ਦੇ ਬਲਾਕ ਭਵਾਨੀਗੜ੍ਹ ਦੇ 2585 ਸੇਵਾਦਾਰਾਂ ਨੇ 40278 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top