ਸਿਮਰਨ ਨਾਲ ਹੱਲ ਹੋ ਜਾਣਗੇ ਜ਼ਿੰਦਗੀ ਦੇ ਮਸਲੇ : ਪੂਜਨੀਕ ਗੁਰੂ ਜੀ

guru ji

ਸਿਮਰਨ ਨਾਲ ਹੱਲ ਹੋ ਜਾਣਗੇ ਜ਼ਿੰਦਗੀ ਦੇ ਮਸਲੇ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਕਿ ਕਈ ਲੋਕ ਕਹਿੰਦੇ ਹਨ ਕਿ ਸਾਨੂੰ ਗੁਰਮੰਤਰ ਦੀ ਕੀ ਲੋੜ ਹੈ, ਜੇਕਰ ਤੁਹਾਡੀ ਡਾਕਟਰੀ ਰਿਪੋਰਟ ਕੀਤੀ ਜਾਵੇ, ਤਾਂ ਤੁਸੀਂ ਬਿਲਕੁਲ ਤੰਦਰੁਸਤ ਹੋ, ਬਲੱਡ ਵੀ ਤੁਹਾਡਾ ਸਹੀ ਹੈ, ਸਰੀਰਕ ਤੌਰ ’ਤੇ ਤੁਸੀਂ ਫਿੱਟ ਹੋ ਤਾਂ ਤੁਹਾਨੂੰ ਰੋਜ਼ਾਨਾ ਖਾਣਾ ਖਾਣ ਦੀ ਕੀ ਲੋੜ ਹੈ? ਕਿਉਂ ਖਾਂਦੇ ਹੋ? ਜਦੋਂ ਤੁਸੀਂ ਬਿਲਕੁਲ ਫਿੱਟ ਹੋ ਅਤੇ ਡਾਕਟਰਾਂ ਨੇ ਕਹਿ ਦਿੱਤਾ ਹੈ ਕਿ ਤੁਸੀਂ ਫਿੱਟ ਹੋ, ਕੋਈ ਜ਼ਰੂਰਤ ਨਹੀਂ ਹੈ ਤਾਂ ਕਿਉਂ ਖਾਂਦੇ ਹੋ ਤੁਸੀਂ ਸਿੱਧਾ ਕਹੋਂਗੇ, ਹੁਣ ਜਿਉਣ ਲਈ ਤਾਂ ਖਾਣਾ ਪੈਂਦਾ ਹੈ ਨਾ ਕਿ ਬਾਡੀ ਉਂਜ ਹੀ ਬਣੀ ਰਹੇ, ਤੰਦਰੁਸਤੀ ਰਹੇ, ਉਸ ਲਈ ਖੁਰਾਕ ਤਾਂ ਜ਼ਰੂਰੀ ਹੈ ਤਾਂ ਉਸੇ ਤਰ੍ਹਾਂ ਤੁਹਾਡੇ ਕੋਲ ਸਭ ਕੁਝ ਹੈ, ਬਾਲ-ਬੱਚੇ, ਪਰਿਵਾਰ, ਸੁੱਖ-ਸ਼ਾਂਤੀ ਤੁਹਾਡੇ ਕੋਲ ਹੈ, ਪਰ ਹਮੇਸ਼ਾ ਲਈ ਰਹੇਗਾ, ਕੀ ਇਹ ਗਾਰੰਟੀ ਹੈ?

ਕਈ ਬਿਲਕੁਲ ਗਰੀਬ ਹੁੰਦੇ ਸਨ, ਅੱਜ ਆਪਣੇ ਦੇਸ਼ ’ਚ ਨੰਬਰ ਵੰਨ ਜਾਂ ਨੰਬਰ ਟੂ ਧਨਾਢ ਹੁੰਦੇ ਸਨ , ਉਨ੍ਹਾਂ ਦੇ ਘਰ ਉਜੜ ਗਏ ਹਨ, ਬਰਬਾਦ ਹੋ ਗਏ ਹਨ, ਕੋਈ ਉਨ੍ਹਾਂ ਦਾ ਨਾਂਅ ਨਹੀਂ ਲੈਂਦਾ ਤਾਂ ਇਹ ਨਹੀਂ ਤੁਸੀਂ ਕਹਿ ਸਕਦੇ ਹੋ ਕਿ ਜੋ ਸਮਾਂ ਅੱਜ ਚੱਲ ਰਿਹਾ ਹੈ, ਆਉਣ ਵਾਲਾ ਉਂਜ ਹੀ ਹੋਵੇਗਾ ਸਮੇਂ ’ਚ ਉਤਾਰ-ਚੜਾਅ ਆਉਂਦੇ ਰਹਿੰਦੇ ਹਨ ਤਾਂ ਸਮਾਂ ਇੱਕ ਸਾਰ ਰਹੇ ਇਸ ਲਈ ਮਿਹਨਤ ਕਰਨ ਅਤੇ ਰਾਮ ਦਾ ਨਾਮ ਲੈਣਾ ਬੇਹੱਦ ਜ਼ਰੂਰੀ ਹੈ।

ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈਣ ’ਚ ਤੁਹਾਡਾ ਲੱਗਦਾ ਕੀ ਹੈ? ਤੁਸੀਂ ਪੈਦਲ ਜਾ ਰਹੇ ਹੋ, ਬਜਾਇ ਇੱਧਰ-ਉੱਧਰ ਵੇਖਣ ਦੇ ਤੁਰਦੇ-ਤੁਰਦੇ ਜੀਭਾ ਅਤੇ ਖਿਆਲਾਂ ਨਾਲ ਰੱਬ ਦਾ ਨਾਂਅ ਲੈਂਦੇ ਜਾਓ। ਬਾਥਰੂਮ ਸਿੰਗਰ ਕਹਿੰਦੇ ਹਨ ਸਾਰੇ ਹੁੰਦੇ ਹਨ, ਜਦੋਂ ਨਹਾਉਣ ਜਾਂਦੇ ਹੋ ਇਸਨਾਨ ਘਰ ’ਚ ਜ਼ਿਆਦਾਤਰ ਲੋਕ ਗਾਉਂਦੇ ਹਨ, ਕਿਉਂਕਿ ਕਿਸੇ ਦਾ ਡਰ ਹੀ ਨਹੀਂ ਹੁੰਦਾ, ਭਾਵੇਂ ਸੁਰ ’ਚ ਹੋਵੇ ਜਾਂ ਬੇਸੁਰ ਹੋਵੇ, ਇਕੱਲੇ ਹੋ ਅਤੇ ਇਕੱਲੇ ਨੂੰ ਹੀ ਸੁਣਾਏ ਜਾ ਰਹੇ ਹਨ, ਖੁਦ ਨੂੰ ਹੀ ਚੰਗਾ ਲੱਗਾ ਜਾ ਰਿਹਾ ਹੈ, ਯਾਰ ਵਧੀਆ ਗਾ ਰਿਹਾ ਹਾਂ ਮੈਂ, ਇਸ ਨੂੰ ਕਹਿੰਦੇ ਹਨ ਬਾਥਰੂਮ ਸਿੰਗਰ, ਬਜਾਇ ਕੁਝ ਹੋਰ ਗਾਉਣ ਦੇ ਕਿਉਂ ਨਾ ਰਾਮ ਦਾ ਨਾਮ ਗਾ ਲਓ। ਉਸ ਟਾਈਮ, ਨਹਾ ਵੀ ਲਓਗੇ ਨਹਾਉਣੇ ਦਾ ਨਹਾਉਣਾ ਹੋ ਗਿਆ ਅਤੇ ਤੁਹਾਡੀ ਜ਼ਿੰਦਗੀ ਦੇ ਮਸਲੇ ਹੱਲ ਹੁੰਦੇ ਚਲੇ ਜਾਣਗੇ, ਖੁਸ਼ੀਆਂ ਨਾਲ ਝੋਲੀਆਂ ਭਰਦੀਆਂ ਚਲੀਆਂ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ