Breaking News

ਸਿੰਧੂ ਵਿਸ਼ਵ ਰੈਂਕਿੰਗ ‘ਚ ਤੀਸਰੇ ਨੰਬਰ ‘ਤੇ ਬਰਕਰਾਰ

ਸ਼੍ਰੀਕਾਂਤ ਨੂੰ ਦੋ ਸਥਾਨ ਦਾ ਫਾਇਦਾ

ਨਵੀਂ ਦਿੱਲੀ, 28 ਸਤੰਬਰ

ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਨੂੰ ਤਾਜ਼ਾ ਜਾਰੀ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਦੋ ਸਥਾਨ ਦਾ ਫਾਇਦਾ ਮਿਲਿਆ ਹੈ ਅਤੇ ਉਹ ਪੁਰਸ਼ ਸਿੰਗਲ ‘ਚ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਮਹਿਲਾ ਸਿੰਗਲ ‘ਚ ਆਪਣੀ ਤੀਸਰੀ ਰੈਂਕਿੰਗ ‘ਤੇ ਬਰਕਰਾਰ ਹੈ
ਪਿਛਲੇ ਮਹੀਨੇ ਇੰਡੋਨੇਸ਼ੀਆ ‘ਚ ਸਮਾਪਤ ਹੋਈਆਂ ਏਸ਼ੀਆਈ ਖੇਡਾਂ ਅਤੇ ਇਸ ਸਾਲ ਆਸਟਰੇਲੀਆ ‘ਚ ਰਾਸ਼ਟਰਮੰਡਲ ਖੇਡਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਭਾਰਤੀ ਸ਼ਟਲਰਾਂ ਨੂੰ ਰੈਂਕਿੰਗ ‘ਚ ਫਾਇਦਾ ਹੋਇਆ ਹੈ ਪੁਰਸ਼ ਸਿੰਗਲ ਰੈਂਕਿੰਗ ‘ਚ ਸਟਾਰ ਸ਼ਟਲਰ ਸ਼੍ਰੀਕਾਂਤ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ ਉਸਦੇ 67845 ਅੰਕ ਹਨ
ਪੁਰਸ਼ ਸਿੰਗਲ ਰੈਂਕਿੰਗ ‘ਚ ਅੱਵਲ 10 ਖਿਡਾਰੀਆਂ ‘ਚ ਸ਼੍ਰੀਕਾਂਤ ਇਕੱਲੇ ਭਾਰਤੀ ਖਿਡਾਰੀ ਹਨ ਰਾਸ਼ਟਰਮੰਡਲ ਖੇਡਾਂ ‘ਚ ਉਹਨਾਂ ਮਿਕਸਡ ਟੀਮ ਈਵੇਂਟ ਦਾ ਸੋਨ ਜਦੋਂਕਿ ਸਿੰਗਲ ‘ਚ ਚਾਂਦੀ ਤਮਗਾ ਜਿੱਤਿਆ ਸੀ ਅਤੇ ਇਸ ਤੋਂ ਇੱਕ ਹਫ਼ਤੇ ਬਾਅਦ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਨੰਬਰ ਇੱਕ ਰੈਂਕਿੰਗ ‘ਤੇ ਪਹੁੰਚੇ ਸਨ ਹਾਲਾਂਕਿ ਏਸ਼ੀਆਈ ਖੇਡਾਂ ‘ਚ ਉਹ ਤਮਗੇ ਤੋਂ ਖੁੰਝ ਗਏ ਹੋਰ ਭਾਰਤੀ ਖਿਡਾਰੀਆਂ ‘ਚ ਐਚ ਪ੍ਰਣੇ 13ਵੇਂ ਨੰਬਰ ‘ਤੇ ਅਤੇ ਸਮੀਰ ਵਰਮਾ 23ਵੇਂ ਸਥਾਨ ‘ਤੇ ਹਨ ਸਿੰਗਲ ‘ਚ ਅੱਵਲ ਨੰਬਰ ‘ਤੇ ਵਿਸ਼ਵ ਚੈਂਪੀਅਨ ਕੇਂਤੋ ਮੋਮੋਤਾ ਹਨ ਜੋ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਅੱਵਲ ‘ਤੇ ਪਹੁੰਚਣ ਵਾਲੇ ਜਾਪਾਨ ਦੇ ਪਹਿਲੇ ਖਿਡਾਰੀ ਹਨ ਉਹਨਾਂ ਓਲੰਪਿਕ ਕਾਂਸੀ ਤਮਗਾ ਜੇਤੂ ਡੈਨਮਾਰਕ ਦੇ ਵਿਕਟਰ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਤੀਸਰੇ ਸਥਾਨ ‘ਤੇ ਖਿਸਕ ਗਏ ਹਨ
ਮਹਿਲਾ ਸਿੰਗਲ ਰੈਕਿੰਗ ‘ਚ ਅੱਵਲ 10 ‘ਚ ਦੋਵੇਂ ਸਟਾਰ ਸ਼ਟਲਰ ਸਿੰਧੂ ਅਤੇ ਸਾਇਨਾ ਆਪਣੇ ਤੀਸਰੇ ਅਤੇ 10ਵੇਂ ਨੰਬਰ ‘ਤੇ ਬਰਕਰਾਰ ਹਨ ਏਸ਼ੀਆਈ ਖੇਡਾਂ ਦੇ ਮਹਿਲਾ ਸਿੰਗਲ ਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚਣ ਵਾਲੀ ਸਿੰਧੂ 82814 ਅੰਕਾਂ ਨਾਲ ਤੀਸਰੇ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਕਾਂਸੀ ਤਮਗਾ ਜੇਤੂ ਸਾਇਨਾ 52748 ਅੰਕਾਂ ਨਾਲ 10ਵੇਂ ਨੰਬਰ ‘ਤੇ ਬਰਕਰਾਰ ਹੈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top