ਪੰਜਾਬ

ਗਾਇਕ ਦਲੇਰ ਮਹਿੰਦੀ ਨੇ ਅਦਾਲਤ ‘ਚ ਭੁਗਤੀ ਪੇਸ਼ੀ

ਅਗਲੀ ਪੇਸ਼ੀ 8 ਅਗਸਤ ਤੇ ਪਈ
ਪਟਿਆਲਾ, (ਖੁਸ਼ਵੀਰ)। ਪੈਸੇ ਲੈ ਕੇ ਵਿਦੇਸ਼ ਨਾ ਭੇਜਣ ਦੇ ਦੋਸ਼ਾਂ ‘ਚ  ਘਿਰੇ ਪੋਪ ਗਾਇਕ ਦਲੇਰ ਮਹਿੰਦੀ ਵੱਲੋਂ ਅੱਜ ਸਥਾਨਕ ਅਦਾਲਤ ਵਿੱਚ ਪੇਸ਼ੀ ਭੁਗਤੀ ਗਈ। ਇਸ ਦੌਰਾਨ ਅੱਜ ਇੱਕ ਗਵਾਹ ਦੇ ਨਾ ਆਉਣ ਕਾਰਨ ਕਾਰਵਾਈ ਅੱਗੇ ਨਾ ਵੱਧ ਸਕੀ ਅਤੇ ਅਦਾਲਤ ਨੇ ਅਗਲੀ ਤਾਰੀਖ 8 ਅਗਸਤ ਤੇ ਪਾ ਦਿੱਤੀ ਗਈ। ਜਾਣਕਾਰੀ ਅਨੁਸਾਰ ਦਲੇਰ ਮਹਿੰਦੀ, ਉਸਦੇ ਭਰਾ ਸਮਸੇਰ ਮਹਿੰਦੀ ਅਤੇ ਬੁਲਬੁਲ ਮਹਿਤਾ ਸਮੇਤ ਹੋਰ ਤੇ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਨੇ ਵਿਦੇਸ਼ ਭੇਜਣ ‘ਤੇ ਨਾਂਅ ‘ਤੇ ਲੱਖਾਂ ਰੁਪਏ ਲਏ ਗਏ ਸਨ। ਉਨ੍ਹਾਂ ਵੱਲੋਂ ਨਾ ਤਾ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਅੱਜ ਦੀ ਪੇਸ਼ੀ ਦੌਰਾਨ ਦਲੇਰ ਮਹਿੰਦੀ ਅਤੇ ਬੁਲਬਲ ਮਹਿਤਾ ਪੁੱਜੇ ਹੋਏ ਸਨ । ਅੱਜ ਦੀ ਪੇਸ਼ੀ ਦੌਰਾਨ ਇੱਕ ਗਵਾਹ ਦੀ ਗਵਾਹੀ ਹੋਣੀ ਸੀ ਪਰ ਉਸ ਵੱਲੋਂ ਪਹਿਲਾ ਹੀ ਅਦਾਲਤ ਵਿੱਚ ਅਰਜੀ ਦਾਇਰ ਕਰਕੇ ਅੱਜ ਪੇਸ਼ੀ ਤੋਂ ਛੁੱਟੀ ਲਈ ਹੋਈ ਸੀ। ਇਸ ਦੌਰਾਨ ਉਕਤ ਗਵਾਹ ਦੇ ਨਾ ਪੁੱਜਣ ਕਾਰਨ ਅੱਜ ਦੀ ਕਾਰਵਾਈ ਅੱਗੇ ਨਾ ਵੱਧ ਸਕੀ। ਮਾਨਯੋਗ ਅਦਾਲਤ ਨੇ ਇਸ ਮਾਮਲੇ ਵਿੱਚ ਅਗਲੀ ਪੇਸ਼ੀ 8 ਅਗਸਤ ਤੇ ਪਾ ਦਿੱਤੀ ਗਈ।

ਪ੍ਰਸਿੱਧ ਖਬਰਾਂ

To Top