ਸਲਾਬਤਪੁਰਾ ‘ਚ ਵਗ੍ਹਿਆ ਸ਼ਰਧਾ ਦਾ ਸਮੁੰਦਰ

0
shah satnam ji maharaj

77 ਲੋੜਵੰਦ ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ

ਸਲਾਬਤਪੁਰਾ,(ਸੁਖਜੀਤ ਮਾਨ/ਸੁਰਿੰਦਰਪਾਲ/ਸੁਖਨਾਮ)। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਸਬੰਧੀ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ‘ਚ ਹੋਈ ਨਾਮ ਚਰਚਾ ‘ਚ ਅੱਜ ਸ਼ਰਧਾ ਦਾ ਸਮੁੰਦਰ ਵਹਿ ਤੁਰਿਆ  ਲੱਖਾਂ ਦੀ ਗਿਣਤੀ ‘ਚ ਪੁੱਜੀ ਸਾਧ-ਸੰਗਤ ਨੇ ਇੱਕ-ਦੂਜੇ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਸਾਧ ਸੰਗਤ ਲਈ ਕੀਤੇ ਗਏ ਪ੍ਰਬੰਧ ਭਾਰੀ ਇਕੱਠ ਅੱਗੇ ਛੋਟੇ ਪੈ ਗਏ।ਨਾਮ ਚਰਚਾ ਮੌਕੇ ਮਾਨਵਤਾ ਭਲਾਈ ਦੇ ਕਾਰਜ਼ ਵੀ ਕੀਤੇ ਗਏ।

500 ਗੁਣਾ 600 ਫੁੱਟ ਦਾ ਸ਼ੈੱਡ ਭਰਨ ਤੋਂ ਬਾਅਦ ਉਸ ਤੋਂ ਕਈ ਗੁਣਾਂ ਜਿਆਦਾ ਸਾਧ ਸੰਗਤ ਬਾਹਰ ਬੈਠੀ ਸੀ। ਸਾਧ ਸੰਗਤ ਦੇ ਵਾਹਨਾਂ ਲਈ ਵੱਖ-ਵੱਖ ਥਾਈਂ ਬਣਾਏ ਸੱਤ ਟ੍ਰੈਫਿਕ ਪੰਡਾਲ ਪੂਰੀ ਤਰ੍ਹਾਂ ਭਰੇ ਹੋਏ ਸਨ। ਸਾਧ ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਅਨਮੋਲ ਬਚਨਾਂ ਨੂੰ ਵੱਡੀਆਂ ਸਕਰੀਨਾਂ ਰਾਹੀਂ ਸ਼ਰਧਾਪੂਰਵਕ ਸਰਵਣ ਕੀਤਾ। ਪੂਜਨੀਕ ਗੁਰੂ ਜੀ ਨੇ ਆਪਣੇ ਰਿਕਾਰਡਡ ਬਚਨਾਂ ਰਾਹੀਂ ਫ਼ਰਮਾਇਆ ਕਿ ਇਹ ਪਵਿੱਤਰ ਅਵਤਾਰ ਮਹੀਨਾ ਦੇਸ਼ਾਂ-ਵਿਦੇਸ਼ਾਂ ‘ਚ ਸਾਧ ਸੰਗਤ ਪੂਰੀ ਸ਼ਰਧਾ ਨਾਲ ਮਨਾਉਂਦੀ ਹੈ।

ਆਪ ਜੀ ਨੇ ਫ਼ਰਮਾਇਆ ਕਿ ਜੇਕਰ ਤੁਸੀਂ ਕੋਈ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਬਚਨਾਂ ‘ਤੇ ਅਮਲ ਕਰੋ ਇਸ ਤੋਂ ਵੱਡਾ ਕੋਈ ਤੋਹਫ਼ਾ ਨਹੀਂ।  ਮਨ ਨੂੰ ਕੰਟਰੋਲ ਕਰਨ ਸਬੰਧੀ ਆਪ ਜੀ ਨੇ ਫ਼ਰਮਾਇਆ ਕਿ ਜਦੋਂ ਬੁਰੇ ਵਿਚਾਰ ਆਉਣ ਤਾਂ ਸਿਮਰਨ ਕਰੋ ਬੁਰੇ ਵਿਚਾਰਾਂ ਦਾ ਅਸਰ ਖਤਮ ਹੋ ਜਾਵੇਗਾ।

ਸਿਮਰਨ ਕਰੋ, ਭਗਤੀ ਕਰੋ, ਪ੍ਰਮਾਰਥ ਕਰੋ ਤਾਂ ਮਨ ਬੁਰੇ ਖਿਆਲਾਂ ਤੋਂ ਰੁਕ ਸਕਦਾ ਹੈ। ਇਸ ਮੌਕੇ ਡੇਰਾ ਸੱਚਾ ਸੌਦਾ ਦੇ 134 ਮਾਨਵਤਾ ਭਲਾਈ ਕਾਰਜਾਂ ਦੀ ਲੜੀ ਤਹਿਤ 77 ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੀ ਵੰਡੇ ਗਏ ਅਤੇ ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ ਇੱਕ ਜ਼ਰੂਰਤਮੰਦ ਨੂੰ ਬਣਾ ਕੇ ਦਿੱਤੇ ਗਏ ਮਕਾਨ ਦੀ ਚਾਬੀ ਵੀ ਸੌਂਪੀ ਗਈ। ਇਸ ਮੌਕੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਇੱਕ ਸ਼ਾਦੀ ਵੀ ਹੋਈ।

 

ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਡੇਰਾ ਸੱਚਾ ਸੌਦਾ ਸਰਸਾ ਤੋਂ ਸੇਵਾਦਾਰ ਮੋਹਨ ਲਾਲ ਇੰਸਾਂ ਤੋਂ ਇਲਾਵਾ ਸੁਖਦੇਵ ਸਿੰਘ ਇੰਸਾਂ ਪੱਖੋ, ਦਿਨੇਸ਼ ਇੰਸਾਂ, 45 ਮੈਂਬਰ ਗੁਰਮੇਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਬਲਜਿੰਦਰ ਸਿੰਘ ਇੰਸਾਂ ਬਾਂਡੀ, ਛਿੰਦਰ ਪਾਲ ਇੰਸਾਂ ਪੱਕਾ ਕਲਾਂ, ਜੋਰਾ ਸਿੰਘ ਆਦਮਪੁਰਾ, ਬਲਰਾਜ ਸਿੰਘ, ਅਮਰੀਕ ਸਿੰਘ, ਜਤਿੰਦਰ ਮਹਾਸ਼ਾ ਇੰਸਾਂ, ਟੇਕ ਸਿੰਘ, ਹਰਿੰਦਰ ਸਿੰਘ ਮੰਗਵਾਲ, ਅਜੀਤ ਸਿੰਘ ਬਿਲਾਸਪੁਰ , ਸੁਰਜੀਤ ਸਿੰਘ ਆਦਮਪੁਰਾ, ਗੁਰਜੰਟ ਸਿੰਘ ਆਦਮਪੁਰਾ, ਗੁਰਦੀਪ ਸਿੰਘ ਆਦਮਪੁਰਾ, ਗੁਰਮੇਲ ਸਿੰਘ ਆਦਮਪੁਰਾ, ਸੁਦਾਗਰ ਸਿੰਘ ਆਦਮਪੁਰਾ, ਐਡਵੋਕੇਟ ਸੱਤਪਾਲ ਸੈਣੀ, ਐਡਵੋਕੇਟ ਕੇਵਲ ਸਿੰਘ ਬਰਾੜ, ਦਰਸ਼ਨ ਕੁਮਾਰ ਭਦੌੜ ਕੈਨੇਡਾ ਵਾਲੇ, ਸਮਾਜਸੇਵੀ ਆਗੂ ਸੰਪੂਰਨ ਸਿੰਘ ਚੂੰਘਾ,

ਮਾ.ਜੀਤ ਸਿੰਘ ਕੋਟਫੱਤਾ, ਆਸ਼ਾ ਇੰਸਾਂ, ਅਮਰਜੀਤ ਇੰਸਾਂ, ਦਰਸ਼ਨਾ ਇੰਸਾਂ, ਸਰੋਜ ਇੰਸਾਂ, ਹਰਜਿੰਦਰ ਕੌਰ ਇੰਸਾਂ, ਕਿਰਨ ਇੰਸਾਂ, ਇੰਦਰਜੀਤ ਇੰਸਾਂ, ਸੁਰਿੰਦਰ ਇੰਸਾਂ, ਪ੍ਰੇਮ ਲਤਾ ਇੰਸਾਂ, ਰਣਜੀਤ ਇੰਸਾਂ, ਸ਼ਿਮਲਾ ਇੰਸਾਂ, ਪਰਮਜੀਤ ਇੰਸਾਂ, ਬਿਮਲਾ ਇੰਸਾਂ, ਯੂਥ 45 ਮੈਂਬਰ ਊਸ਼ਾ ਇੰਸਾਂ, ਸੱਤਿਆ ਇੰਸਾਂ, ਮੀਨੂ ਇੰਸਾਂ, ਚਰਨਜੀਤ ਕੌਰ ਇੰਸਾਂ, ਕਮਲਾ ਇੰਸਾਂ, ਬਲਜੀਤ ਇੰਸਾਂ, ਨਿਰਮਲਾ ਇੰਸਾਂ, ਗੁਰਮੇਲ ਇੰਸਾਂ, ਰਿੰਪੀ ਇੰਸਾਂ, ਸੁਨੀਤਾ ਇੰਸਾਂ, ਅਨੀਤਾ ਇੰਸਾਂ, ਰਾਣੀ ਇੰਸਾਂ, ਰੀਟਾ ਇੰਸਾਂ, ਦਰਸ਼ਨਾ ਇੰਸਾਂ, ਸੁਖਵਿੰਦਰ ਇੰਸਾਂ, ਨਸੀਬ ਇੰਸਾਂ, ਕੁਲਦੀਪ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲੇਫਅਰ ਫੋਰਸ ਵਿੰਗ ਦੇ 45 ਮੈਂਬਰ ਵਿਨੋਦ ਇੰਸਾਂ, ਚਰਨਜੀਤ ਖੰਨਾ ਇੰਸਾਂ, ਕਮਲੇਸ਼ ਇੰਸਾਂ, ਰਾਜੂ ਇੰਸਾਂ, ਚਰਨਜੀਤ ਕੌਰ ਇੰਸਾਂ ਸ੍ਰੀ ਮੁਕਤਸਰ ਸਾਹਿਬ, ਰਣਜੀਤ ਇੰਸਾਂ, ਨਿਰਮਲਾ ਇੰਸਾਂ, ਕਰਮਜੀਤ ਇੰਸਾਂ ਅਤੇ ਵੀਰਪਾਲ ਕੌਰ ਇੰਸਾਂ ਆਦਿ ਹਾਜ਼ਰ ਸਨ ਨਾਮ ਚਰਚਾ ਦੀ ਕਾਰਵਾਈ 45 ਮੈਂਬਰ ਛਿੰਦਰਪਾਲ ਇੰਸਾਂ ਨੇ ਚਲਾਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।