ਸ਼ਾਹ ਸਤਿਨਾਮ ਜੀ ਗਰੀਨ ਐਸ ਫੋਰਸ ਦੇ ਬੇਮਿਸਾਲ ਜਜ਼ਬੇ ਨੂੰ ਭੈਣ ਹਨੀਪ੍ਰੀਤ ਇੰਸਾਂ ਨੇ ਕੀਤਾ ਸਲੂਟ

ਮੀਂਹ ਨੇ ਮਚਾਇਆ ਕਹਿਰ ਤਾਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸੰਭਾਲਿਆ ਮੋਰਚਾ

(ਐਮ ਕੇ ਸਾਇਨਾ) ਚੰਡੀਗੜ੍ਹ। ਭਾਰੀ ਮੀਂਹ ਦੇ ਚੱਲਦਿਆਂ ਸੇਮ ਨਾਲੇ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਰਸਾ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਹੜ੍ਹ ਦਾ ਖਤਰਾ ਮੰਡਰਾਅ ਰਿਹਾ ਹੈ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ ਤੋਂ ਸਹਿਯੋਗ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸੋਮਵਾਰ ਦੁਪਹਿਰ ਬਾਅਦ ਤੋਂ ਹੀ ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰਾਂ ਨੇ ਰੂਪਾਣਾ, ਮਾਣਕ ਦੀਵਾਨ ਤੇ ਦੜਬਾ ਪਿੰਡ ’ਚ ਪ੍ਰਸ਼ਾਸ਼ਨ ਦੇ ਨਾਲ ਮੋਰਚਾ ਸੰਭਾਲਿਆ। 8 ਫੁੱਟ ਡੂੰਘੇ ਪਾਣੀ ’ਚ ਉਤਰ ਕੇ ਸ਼ਾਹ ਸ਼ਾਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੇ ਬੇਮਿਸਾਲ ਜਜ਼ਬੇ ਦੀਆਂ ਤਸਵੀਰਾਂ ਤੇ ਵੀਡੀਓ ਹਰ ਥਾਂ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਵੇਖ ਕੇ ਹਰ ਕਿਸੇ ਦੇ ਰੋਂਗਟੇ ਖੜੇ ਹੋ ਰਹੇ ਹਨ।

ਇਸ ਬੇਮਿਸਾਲ ਸੇਵਾ ਨੂੰ ਸਲੂਟ ਕਰਦਿਆਂ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਨੇ ਇੱਕ ਟਵੀਟ ਕਰਕੇ ਸੇਵਾਦਾਰਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਤੇ ਪੂਜਨੀਕ ਗੁਰੂ ਜੀ ਦਾ ਇਸ ਪ੍ਰੇਰਨਾ ਲਈ ਧੰਨਵਾਦ ਕੀਤਾ। ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਨੇ ਟਵੀਟ ਕਰਕੇ ਲਿਖਿਆ, “ਜ਼ਰੂਰਤ ਦੀ ਇਸ ਘੜੀ ’ਚ ਸਰਸਾ ’ਚ ਹੜ੍ਹ ਦੌਰਾਨ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਹੈਰਤ-ਅੰਗੇਜ਼ ਸੇਵਾ ਦਾ ਦੌਰ ਚੱਲ ਰਿਹਾ ਹੈ। ਜ਼ਰੂਰਤ ਦੀ ਇਸ ਘੜੀ ’ਚ ਜਾਨ-ਮਾਲ ਦੀ ਸੁਰੱਖਿਆ ਦੇ ਉਨ੍ਹਾਂ ਦੇ ਅਣਥੱਕ ਯਤਨਾਂ ਨੂੰ ਸਲਾਮ। ਇਸ ਨਿਸਵਾਰਥ ਭਾਵ ਨੂੰ ਜਗਾਉਣ ਲਈ ਗੁਰੂ ਪਾਪਾ ਸੰਤ ਡਾ. @Gurmeetramrahim ਸਿੰਘ ਜੀ ਇੰਸਾਂ ਦਾ ਧੰਨਵਾਦ।”

ਸਰਪੰਚ ਬੋਲੇ, ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ :

ਪਿੰਡ ਗੁੜ੍ਹੀਆ ਖੇੜਾ ਦੇ ਸਾਬਕਾ ਸਰਪੰਚ ਭਰਤ ਸਿੰਘ ਬਿਰੜਾ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦੀ ਹਨ ਜੋ ਮੁਸ਼ਕਿਲ ਦੀ ਘੜੀ ’ਚ ਪਿੰਡ ਵਾਸੀਆਂ ਦੀ ਮੱਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਭਾਈਚਾਰਕ ਦੀ ਮਿਸਾਲ ਕਾਇਮ ਕਰ ਰਹੇ ਹਨ।

ਡੀਸੀ ਨੇ ਕੀਤੀ ਸ਼ਲਾਘਾ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਜੇ ਸਿੰਘ ਤੋਮਰ ਨੇ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗੁੜ੍ਹੀਆ ਖੇੜਾ ’ਚ ਆਏ ਪਾੜ ਨੂੰ ਭਰਨ ’ਚ ਹੋਰ ਸੰਸਥਾਵਾਂ ਨਾਲ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੱਡੀ ਗਿਣਤੀ ’ਚ ਲੱਗੇ ਹੋਏ ਹਨ ਅਤੇ ਸੇਵਾਦਾਰਾਂ ਨੇ ਡਰੇਨ ਦੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪਾੜ ਨੂੰ ਭਰਨ ’ਚ ਮੱਦਦ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here