ਧਰਮ ਦੀ ਭੈਣ

0
Sister Veera

ਧਰਮ ਦੀ ਭੈਣ

ਉਨ੍ਹੀਂ ਦਿਨੀਂ ਪੁਲਿਸ ਨੂੰ ਚੰਦਰ ਸ਼ੇਖਰ ਆਜ਼ਾਦ ਦੀ ਤਲਾਸ਼ ਸੀ ਉਸ ਨੂੰ ਲੱਭਣ ਲਈ ਅੰਗਰੇਜ਼ ਪੁਲਿਸ ਨੇ ਦਿਨ-ਰਾਤ ਇੱਕ ਕਰ ਰੱਖਿਆ ਸੀ ਦਰਅਸਲ ਕਾਕੋਰੀ ਰੇਲਵੇ ਸ਼ਟੇਸ਼ਨ ’ਤੇ ਸਰਕਾਰੀ ਖਜਾਨੇ ਨੂੰ ਇਨ੍ਹਾਂ ¬ਕ੍ਰਾਂਤੀਕਾਰੀਆਂ ਵੱਲੋਂ ਲੁੱਟਣਾ ਕੋਈ ਛੋਟੀ ਘਟਨਾ ਨਹੀਂ ਸੀ ਬਚਦੇ-ਬਚਦੇ ਚੰਦਰ ਸ਼ੇਖਰ ਇੱਕ ਪਿੰਡ ’ਚ ਦੇਰ ਰਾਤ ਪਹੁੰਚੇ ਕਾਫ਼ੀ ਹਨ੍ਹੇਰਾ ਸੀ ਇੱਕ ਛੋਟੇ ਜਿਹੇ ਘਰ ਦਾ ਦਰਵਾਜ਼ਾ ਖੜਕਾਇਆ ਅੰਦਰੋਂ ਇੱਕ ਬੁੱਢੀ ਔਰਤ ਨੇ ਪੁੱਛਿਆ, ‘‘ਕੌਣ ਹੈ? ਕੀ ਗੱਲ ਹੈ?’’ ਆਜ਼ਾਦ ਦਾ ਉੱਤਰ ਸੀ, ‘‘ਬਿਮਾਰ ਹਾਂ ਇੱਕ ਰਾਤ ਕੱਟਣੀ ਹੈ ਸਵੇਰ ਹੁੰਦਿਆਂ ਹੀ ਚਲਾ ਜਾਵਾਂਗਾ ਮਾਂ ਇਜਾਜ਼ਤ ਦੇ ਦਿਓ’’ ਬੁੱਢੀ ਔਰਤ ਦੀ ਤੰਗਹਾਲੀ ਸ਼ੇਖਰ ਤੋਂ ਲੁਕੀ ਨਾ ਰਹੀ ਮਾਂ-ਧੀ ਦੋਵੇਂ ਹੀ ਘਰ ’ਚ ਸਨ ਉਨ੍ਹਾਂ ਨੇ ਉਸ ਨੂੰ ਦਾਲ ਰੋਟੀ ਬਣਾ ਕੇ ਖੁਆਈ ਮਾਂ ਉਸ ਨੂੰ ਵਾਰ-ਵਾਰ ਬੇਟਾ ਤੇ ਲੜਕੀ ਉਸ ਨੂੰ ਵੀਰ-ਵੀਰ ਕਹਿ ਕੇ ਉਸ ਦਾ ਸਨਮਾਨ ਕਰਦੀਆਂ ਰਹੀਆਂ ਹੁਣ ਚੰਦਰ ਸ਼ੇਖ਼ਰ ਤੋਂ ਵੀ ਰਿਹਾ ਨਾ ਗਿਆ ਸੱਚ ਬੋਲਣਾ ਹੀ ਠੀਕ ਸਮਝਿਆ ਦੱਸ ਦਿੱਤਾਹ,

Sister Veera

‘‘ਮੈਂ ਇੱਕ ¬ਕ੍ਰਾਂਤੀਕਾਰ ਹਾਂ ਪੁਲਿਸ ਮੇਰੇ ਪਿੱਛੇ ਲੱਗੀ ਹੈ ਇੱਥੇ ਰਾਤ ਕੱਟ ਕੇ ਸਵੇਰੇ ਚਲਾ ਜਾਵਾਂਗਾ’’ ਗੱਲਾਂ-ਗੱਲਾਂ ’ਚ ਬੁੱਢੀ ਔਰਤ ਨੇ ਕਿਹਾ, ‘‘ਪਿਛਲੇ ਸਾਲ ਮੇਰੇ ਬੇਟੇ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਮੇਰੀ ਬੇਟੀ ਉਸ ਨੂੰ ਯਾਦ ਕਰਕੇ ਅਕਸਰ ਰੋਂਦੀ ਰਹਿੰਦੀ ਹੈ ਕੱਲ੍ਹ ਰੱਖੜੀ ਦਾ ਦਿਨ ਹੈ ਵਿਚਾਰੀ ਆਪਣੇ ਵੀਰ ਨੂੰ ਰੱਖੜੀ ਨਹੀਂ ਬੰਨ੍ਹ ਸਕਦੀ’’ ‘‘ਮਾਂ ਜੀ! ਮੈਂ ਜੋ ਹਾਂ ਮੈਂ ਆਪਣੀ ਇਸ ਛੋਟੀ ਭੈਣ ਤੋਂ ਰੱਖੜੀ ਬਨ੍ਹਵਾ ਕੇ ਹੀ ਜਾਵਾਂਗਾ’’ ਸਵੇਰ ਹੁੰਦਿਆਂ ਹੀ ਚੰਦਰ ਸ਼ੇਖਰ ਆਜ਼ਾਦ ਨੇ ਉਸ ਧਰਮ ਦੀ ਭੈਣ ਤੋਂ ਰੱਖੜੀ ਬਨ੍ਹਵਾਈ ਉਸ ਨੂੰ ਕੁਝ ਰੁਪਏ ਵੀ ਦਿੱਤੇ ਤੇ ਉੱਥੋਂ ਚਲਾ ਗਿਆ ਬਾਅਦ ’ਚ ਜਦੋਂ ਉਨ੍ਹਾਂ ਨੇ ਬਿਸਤਰੇ ਠੀਕ ਕੀਤੇ ਤਾਂ ਆਜ਼ਾਦ ਦੇ ਸਰ੍ਹਾਣੇ ਹੇਠੋਂ ਕੁਝ ਹੋਰ ਰੁਪਏ ਵੀ ਮਿਲੇ, ਸ਼ਾਇਦ ਘਰ ਦੀ ਤੰਗਹਾਲੀ ਨੂੰ ਦੇਖ ਕੇ ਹੀ ਆਜ਼ਾਦ ਨੇ ਉਹ ਰਕਮ ਜਾਣ-ਬੁੱਝ ਕੇ ਉੱਥੇ ਛੱਡ ਦਿੱਤੀ ਸੀ ਇਸ ਨੂੰ ਦੇਖ ਕੇ ਮਾਂ ਦੀਆਂ ਅੱਖਾਂ ’ਚੋਂ ਹੰਝੂ ਆ ਗਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.