ਸਿਸੂ ਸੰਭਾਲ ਮੁਹਿੰਮ : ਨਵਿੰਦਰ ਮੈਡੀਕੋਜ਼ ਦਿੜ੍ਹਬਾ ਨੇ ਗਰਭਵਤੀ ਔਰਤ ਨੂੰ ਦਿੱਤੀਆਂ ਮੁਫ਼ਤ ਦਵਾਈਆਂ

dirbar

ਨਵਿੰਦਰ ਮੈਡੀਕੋਜ਼ ਦਿੜ੍ਹਬਾ ਨੇ ਗਰਭਵਤੀ ਔਰਤ ਨੂੰ ਦਿੱਤੀਆਂ ਮੁਫ਼ਤ ਦਵਾਈਆਂ

(ਸੱਚ ਕਹੂੰ ਨਿਊਜ਼) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਯੂ-ਟਿਊਬ ਚੈਨਲ ’ਤੇ ਦੇਸ਼ ਤੇ ਦੁਨੀਆ ਦੇ ਲੋਕਾਂ ਨੂੰ ਕੁਪੋਸ਼ਣ ਦੀ ਸ਼ਿਕਾਰ ਮਾਤਾਵਾਂ ਤੇ ਬੱਚਿਆਂ ਦੀ ਹਰ ਸੰਭਵ ਮੱਦਦ ਕਰਨ ਲਈ ਸਾਧ-ਸੰਗਤ ਨੂੰ ਬਚਨ ਫ਼ਰਮਾਏ ਸਨ। ਜਿਸ  ਤੋਂ ਬਾਅਦ ਸਾਧ-ਸੰਗਤ ਇਸ ਕਾਰਜ ਨੂੰ ਵੱਧ-ਚੜ ਕੇ ਕਰ ਰਹੀ ਹੈ। ਜਿਸ ਦੇ ਤਹਿਤ ਨਵਿੰਦਰ ਮੈਡੀਕੋਜ਼ ਦਿੜ੍ਹਬਾ ਵੱਲੋਂ ਲੋੜਵੰਦ ਗਰਭਵਤੀ ਮਹਿਲਾ ਨੂੰ ਸਿਸੂ ਸੰਭਾਲ ਮੁਹਿੰਮ ਤਹਿਤ ਆਇਰਨ ਤੇ ਕੈਲਸੀਅਮ ਦੀਆਂ ਇੱਕ ਮਹੀਨੇ ਦੀਆਂ ਦਵਾਈਆਂ ਮੁ਼ਫਤ ਦਿੱਤੀਆਂ ਗਈਆ।

madicul

ਪੂਜਨੀਕ ਗੁਰੂ ਜੀ ਦੇ ਬਚਨ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਦੇਸ਼ ’ਚ ਪਤਾ ਨਹੀਂ ਕਿੰਨੇ ਬੱਚੇ ਗੁਜਰ ਜਾਂਦੇ ਹਨ, ਕਿੰਨੇ ਬੱਚੇ ਬਿਮਾਰ ਹੋ ਜਾਂਦੇ ਹਨ, ਕਿੰਨੇ ਬੱਚੇ ਸੁਣ ਨਹੀਂ ਸਕਦੇ, ਕਿੰਨੇ ਬੱਚੇ ਵੇਖ ਨਹੀਂ ਪਾਉਂਦੇ। ਇਨਸਾਨੀਅਤ ਲਈ ਹੀ ਸੰਤ, ਪੀਰ-ਫਕੀਰ ਇਸ ਦੁਨੀਆ ’ਚ ਆਉਂਦੇ ਹਨ। ਪੂਰੀ ਸ੍ਰਿਸ਼ਟੀ ਦਾ ਭਲਾ ਹੋਵੇ। ਬੇਪਰਵਾਹ ਸ਼ਾਹ ਮਸਤਾਨਾ ਜੀ, ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਹਮੇਸ਼ਾ ਇਸ ਬਾਰੇ ਫ਼ਰਮਾਉਂਦੇ ਸਨ ਕਿ ਤੁਸੀਂ ਸ੍ਰਿਸ਼ਟੀ ਦਾ ਭਲਾ ਕਰਨਾ।

pita jo

ਅੱਜ ਅਸੀਂ ਆਪ ਲੋਕਾਂ ਤੋਂ ਇਹੀ ਵਾਅਦਾ ਚਾਹੁੰਦੇ ਹਾਂ ਕਿ ਆਪਣੇ-ਆਪਣੇ ਬਲਾਕਾਂ ’ਚ, ਆਪਣੇ ਆਸ-ਪਾਸ ਜ਼ਰੂਰ ਵੇਖੋ, ਜੋ ਮਾਂ ਗਰੀਬ ਹੈ, ਸਾਡੀ ਉਹ ਬੇਟੀ ਜਿਸ ਦੇ ਗਰਭ ’ਚ ਬੱਚਾ ਹੈ, ਤੁਸੀਂ ਜਾਓ ਉਸ ਭੈਣ ਨੂੰ, ਉਸ ਮਾਂ ਨੂੰ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ ਦਿਓ। ਉਨ੍ਹਾਂ ਦੀ ਡਾਈਟ ਬੰਨ ਦਿਓ, ਹਰ ਮਹੀਨੇ ਉਨ੍ਹਾਂ ਨੂੰ ਚੰਗੀ ਡਾਈਟ ਦਿੱਤੀ ਜਾਵੇ। ਡਾਕਟਰ ਉਹ ਡਾਈਟ ਬਣਾ ਦੇਣਗੇ ਤੇ ਤੁਸੀਂ ਇਸ ਪੁੰਨ ਦੇ ਕਾਰਜ ’ਚ ਜੋ ਪੈਸਾ ਲਾਓਗੇ, ਯਕੀਨ ਮੰਨੋ ਭਗਵਾਨ ਉਸ ਦੇ ਬਦਲੇ ’ਚ ਤੁਹਾਡੇ ਪਰਿਵਾਰ ’ਚ, ਤੁਹਾਡੇ ਬੱਚਿਆਂ ’ਚ ਬੇਇੰਤਹਾ ਖੁਸ਼ੀਆਂ ਲੈ ਕੇ ਆਉਣਗੇ। ਇਸ ਲਈ ਤੁਹਾਨੂੰ ਗੁਜਾਰਿਸ਼, ਪ੍ਰਾਰਥਨਾ ਹੈ ਕਿ ਤੁਸੀਂ ਇਸ ਕਾਰਜ ਨੂੰ ਜ਼ਰੂਰ ਕਰੋ।

ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀਤਾ ਨਵਾਂ ਕਾਰਜ 

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬਹੁਤ ਸਾਰੇ ਅਜਿਹੇ ਬੱਚੇ ਪੈਦਾ ਹੁੰਦੇ ਹਨ ਜੇ ਕੁਪੋਸ਼ਣ ਦਾ ਸਿਕਾਰ ਹੋ ਜਾਂਦੇ ਹਨ। ਅਜਿਹੀਆਂ ਮਾਤਾਵਾਂ ਜੋ ਗਰੀਬੀ ਕਾਰਨ ਸਹੀ ਖਾਣ-ਪਾਣ ਨਹੀਂ ਲੈ ਪਾਉਂਦੀਆਂ। ਉਸ ਕਾਰਨ ਉਹ ਬੱਚੇ ਉਹ ਮਾਂ ਦੇ ਗਰਭ ’ਚ ਹੀ ਮਰ ਜਾਂਦੇ ਹਨ ਜਾਂ ਫਿਰ ਬਾਹਰ ਆ ਕੇ ਬਿਮਾਰ ਹੋ ਕੇ ਉਹ ਗੁਜਰ ਜਾਂਦੇ ਹਨ ਤਾਂ ਬਹੁਤ ਦਰਦ ਹੁੰਦਾ ਹੈ, ਬਹੁਤ ਦੁੱਖ ਹੁੰਦਾ ਹੈ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਧ-ਸੰਗਤ ਉਨ੍ਹਾਂ ਗਰੀਬ ਮਾਤਾਵਾਂ ਨੂੰ ਜਿਨ੍ਹਾਂ ਦੇ ਗਰਭ ’ਚ ਬੱਚਾ ਹੈ, ਜ਼ਰੂਰ ਚੰਗਾ ਖਾਣ-ਪਾਣ ਖੁਆਓ, ਉਸ ਬੱਚੇ ਦੀ ਸਿਹਤ ਲਈ ਉਸ ਮਾਂ ਦਾ ਚੈਕਐਪ ਕਰੋ, ਜੋ ਸਾਡੇ ਡਾਕਟਰ ਸਾਹਿਬਨ ਜੋ ਸਾਨੂੰ ਮੰਨਦੇ ਹਨ ਜਾਂ ਨਹੀਂ ਮੰਨਦੇ ਉਹ ਅਲੱਗ ਗੱਲ ਹੈ। ਜੋ ਚਾਇਲਡ ਸਪੈਸ਼ਲਿਸਟ ਡਾਕਟਰ ਹਨ ਉਹ ਉਹਨਾਂ ਬੱਚਿਆਂ ਦਾ ਇਲਾਜ ਕਰਨ ਜੋ ਪੈਦਾ ਹੋ ਚੁੱਕੇ ਹਨ।

ਸਾਧ-ਸੰਗਤ ਗਰੀਬ ਗਰਭਵਤੀ ਔਰਤਾਂ ਨੂੰ ਦੇਵੇ ਡਾਈਟ

ਪੂਜਨੀਕ ਗੁਰੂ ਜੀ ਨੇ ਫਰਮਾਇਆ ਸਾਧ-ਸੰਗਤ ਆਪਣੇ-ਆਪਣੇ ਬਲਾਕਾਂ ’ਚ ਗਰੀਬ ਗਰਭਵਤੀ ਔਰਤਾਂ ਦੀ ਸੰਭਾਲ ਕਰੇ। ਉਨ੍ਹਾਂ ਨੂੰ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ ਦਿਓ ਤੇ ਉਨ੍ਹਾਂ ਨੂੰ ਹਰ ਮਹੀਨੇ ਡਾਇਟ ਦੇਵੋ। ਹਰ ਮਹੀਨੇ ਉਨ੍ਹਾਂ ਨੂੰ ਚੰਗੀ ਡਾਇਟ ਦਿਓ। ਡਾਕਟਸ ਉਸ ਬਾਰੇ ਤੁਹਾਨੂੰ ਦੱਸ ਦੇਣਗੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਸਾਧ-ਸੰਗਤ ਵੱਧ ਤੋਂ ਵੱਧ ਇਸ ਕਾਰਜ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ