ਪੰਜਾਬ

ਰਜ਼ੀਆ ਸੁਲਤਾਨਾ ਦੇ ਸ਼ਹਿਰ ‘ਚ ਲੱਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ

Slogans, Government, Razia, Sultana

26 ਫਰਵਰੀ ਨੂੰ ਮੁਲਾਕਾਤ ਦੇ ਮਿਲੇ ਸਮੇਂ ਦੇ ਮੱਦੇਨਜ਼ਰ ਕੀਤਾ ਧਰਨਾ ਮੁਲਤਵੀ

ਮਾਲੇਰਕੋਟਲਾ (ਗੁਰਤੇਜ ਜੋਸ਼ੀ) | ਜਲ ਸਪਲਾਈ ਅਤੇ ਸੈਨੀਟੇਸ਼ਨ(ਮ) ਇੰਪ. ਯੂਨੀਅਨ ਪੰਜਾਬ ਵੱਲੋਂ ਅੱਜ ਰਜ਼ੀਆ ਸੁਲਤਾਨਾ ਦੇ ਹਲਕੇ ਮਾਲੇਰਕੋਟਲਾ ਦੇ ਕੂਕਿਆਂ ਵਾਲੇ ਕੱਲਰ ਵਿਖੇ ਰੋਸ ਰੈਲੀ ਕਰਕੇ ਨਾਆਰੇਬਾਜ਼ੀ ਕੀਤੀ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਾਹੋਣੀਆਂ ਨੇ ਕਿਹਾ ਕਿ ਮਹਿਕਮੇ ਦੇ ਚੰਦ ਅਫਸਰਾਂ ਵੱਲੋਂ ਆਪਣੇ ਕਮਿਸ਼ਨਾਂ ਦੇ ਲਾਲਚ ‘ਚ ਮਹਿਕਮੇ ਨੂੰ ਨਿੱਜੀ ਹੱਥਾਂ ‘ਚ ਦੇਣ ਦੀ ਤਿਆਰੀ ਆਰੰਭੀ ਹੋਈ ਹੈ ਅਤੇ ਆਪਣੇ ਗਲਤ ਤਰਕ ਆਏ ਦਿਨ ਮਹਿਕਮੇ ਦੀ ਮੰਤਰੀ ਕੋਲ ਪੇਸ਼ ਕਰਦੇ ਰਹਿੰਦੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਸਾਫ ‘ਤੇ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇ ਪ੍ਰੰਤੂ ਸਰਕਾਰ ਕੁਝ ਮੁੱਠੀ ਭਰ ਭ੍ਰਿਸ਼ਟ ਅਫਸਰਾਂ ਦੇ ਕਹਿਣੇ ਲੱਗ ਕੇ ਆਉਣ ਵਾਲੇ ਕੁਝ ਦਿਨਾਂ ‘ਚ ਪਾਣੀ ਉੱਤੇ ਆਪਣੇ ਠੇਕੇਦਾਰ ਬਿਠਾ ਕੇ ਆਮ ਲੋਕਾਂ ਨੂੰ ਮਹਿੰਗੇ ਭਾਅ ਪਾਣੀ ਵੇਚਣ ਦੀ ਤਿਆਰੀ ਕਰੀ ਬੈਠੀ ਹੈ ਉਨ੍ਹਾਂ ਹੋਰ ਕਿਹਾ ਕਿ ਜਿਹੜੀਆਂ ਸਕੀਮਾਂ ਪਹਿਲਾਂ ਜ਼ਬਰਦਸਤੀ ਪੰਚਾਇਤਾਂ ਹਵਾਲੇ ਕੀਤੀਆਂ ਹਨ, ਉਹ ਬੰਦ ਪਈਆਂ ਹਨ
ਸੂਬਾ ਪ੍ਰਧਾਨ ਨੇ ਆਖਰ ‘ਚ ਐਲਾਨ ਕੀਤਾ ਕਿ ਜੇਕਰ ਮਹਿਕਮੇ ਦੀ ਮੰਤਰੀ ਮੈਡਮ ਰਜ਼ੀਆ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਲਿਖਤੀ ਰੂਪ ‘ਚ ਨਹੀਂ ਦਿੰਦੀ ਤਾਂ ਉਹ  ਧਰਨਾ ਮੁਜ਼ਾਹਰਾ ਦਿਨ ਰਾਤ ਚਾਲੂ ਰੱਖਣ ਬਾਰੇ ਵਿਚਾਰ ਕਰ ਸਕਦੇ ਹਨ ਉਪਰੰਤ ਸੂਬਾ ਪ੍ਰਧਾਨ ਦੀ ਅਗਵਾਈ ‘ਚ ਸਾਰੇ ਮੁਲਾਜ਼ਮ ਰੈਲੀ ਵਾਲੀ ਥਾਂ ਤੋਂ ਮੈਡਮ ਰਜ਼ੀਆ ਦੀ ਕੋਠੀ ਤੱਕ ਮਾਰਚ ਕਰਕੇ ਗਏ ਅਤੇ ਮੈਡਮ ਰਜ਼ੀਆ ਦੀ ਗ਼ੈਰ ਹਾਜ਼ਰੀ ‘ਚ ਆਪਣੀਆਂ ਮੰਗਾਂ ਦਾ ਮੰਗ ਪੱਤਰ ਉਨ੍ਹਾਂ ਦੇ ਪੀ. ਏ. ਦਰਬਾਰਾ ਸਿੰਘ ਨੂੰ ਦਿੱਤਾ, ਜਿਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੈਡਮ ਰਜ਼ੀਆ ਨੇ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ 26 ਫਰਵਰੀ ਨੂੰ ਦੁਪਹਿਰ 12 ਵਜੇ ਦੇਣ ਲਈ ਕਿਹਾ ਹੈ ਦਿੱਤੇ ਭਰੋਸੇ ਉਪਰੰਤ ਧਰਨਾਕਾਰੀਆਂ ਨੇ ਉਕਤ ਧਰਨਾ 26 ਫਰਵਰੀ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਅੱਜ ਦੀ ਰੈਲੀ ‘ਚ ਬਲਵੀਰ ਸਿਧਵਾਂ, ਅਮਰੀਕ ਲੁਧਿਆਣਾ, ਲੱਖਾ ਸਮਾਣਾ, ਗੁਰਜੰਟ, ਰਾਜਕੁਮਾਰ, ਸੁਖਦੇਵ, ਜੋਸ਼ੀ, ਭਗਵਾਨ ਫੱਗੂਵਾਲਾ, ਪਵਨ ਮੋਗਾ, ਚਰਨਜੀਤ, ਧਰਮਪਾਲ, ਦਲਜੀਤ, ਹਰਪ੍ਰੀਤ, ਜਗਵੰਤ, ਨਰਿੰਦਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਵੱਡੀ ਗਿਣਤੀ ‘ਚ ਮਹਿਕਮੇ ਦੀ ਕਾਮੇ ਪਹੁੰਚੇ ਹੋਏ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top