ਵੱਡਾ ਸੰਕਟ ਬਣ ਰਹੇ ਛੋਟੇ ਫਲਾਇੰਗ ਰੋਬੋਟ

ਚੀਨ ਕਰ ਰਿਹਾ ਹੈ ਪਾਕਿਸਤਾਨ ਨੂੰ ਇਸ ਨਵੇਂ ਹਥਿਆਰ ਦੀ ਸਪਲਾਈ

ਨਵੀਂ ਦਿੱਲੀ। ਡਰੋਨ ਦਾ ਜਿਕਰ ਹੁੰਦਿਆਂ ਹੀ ਸਾਡੇ ਦਿਮਾਗ ’ਚ ਆਮ ਤੌਰ ’ਤੇ ਇੱਕ ਛੋਟੇ ਜਿਹੇ ਰੋਬੋਟਿਕ ਜ਼ਹਾਜ਼ ਦੀ ਛਵੀ ਬਣਦੀ ਹੈ ਕੁਝ ਫੁੱਟ ਦਾ ਜਹਾਜ਼, ਜਿਸ ਨੂੰ ਰਿਮੋਟ ਰਾਹੀਂ ਕਿਤੇ ਦੂਰ ਤੋਂ ਸੰਚਾਲਿਤ ਕੀਤਾ ਜਾਂਦਾ ਹੈ ਹਾਲਾਂਕਿ ਡਰੋਨ ਭਾਵ ਮਨੁੱਖੀ ਰਹਿਤ ਜਹਾਜ਼ (ਯੂਏਵੀ) ਦਾ ਸਬੂਤ ਸਿਰਫ਼ ਇੰਨਾ ਨਹੀਂ ਹੈ ਡਰੋਨ ਦਾ ਅਰਕ ਸਿਰਫ਼ ਦੋ-ਤਿੰਨ ਫੁੱਟ ਦਾ ਰਿਮੋਟ ਨਾਲ ਚੱਲਣ ਵਾਲਾ ਜਹਾਜ਼ ਹੀ ਨਹੀਂ ਹੁੰਦਾ ਹੈਲੀਕਾਪਟਰ ਦੇ ਆਕਾਰ ਦੇ ਵੱਡੇ ਜੰਗੀ ਡਰੋਨ ਵੀ ਬਹੁਤ ਵੱਡੀ ਮਾਤਰਾ ’ਚ ਹਨ। ਦੁਨੀਆ ਦੇ ਜ਼ਿਆਦਾਤਰ ਦੇਸ਼ ਅਜਿਹੇ ਘਾਤਕ ਜੰਗੀ ਡਰੋਨ ਵਿਕਸਿਤ ਕਰਨ ’ਚ ਸਰਗਰਮਤਾ ਨਾਲ ਜੁਟੇ ਹਨ ਕਈ ਜੰਗੀ ਡਰੋਨ 1,000 ਕਿੱਲੋਗ੍ਰਾਮ ਤੋਂ ਵੀ ਵੱਧ ਭਾਰ ਦੇ ਹਥਿਆਰ ਲੈ ਕੇ ਉੱਡਣ ਤੇ ਕਈ-ਕਈ ਘੰਟੇ ਲਗਾਤਾਰ ਹਵਾ ’ਚ ਰਹਿਣ ’ਚ ਸਮਰੱਥ ਹਨ ਹਾਲ ਦੇ ਦਿਨਾਂ ’ਚ ਅੱਤਵਾਦੀਆਂ ਵੱਲੋਂ ਇਨ੍ਹਾਂ ਦੀ ਵਰਤੋਂ ਨੇ ਸਭ ਦੀ ਚਿੰਤਾ ਵਧਾ ਦਿੱਤੀ ਹੈ।

ਆਈ ਐਫ਼ ਦ ਸਕਾਈ ਵੀ ਕਹੇ ਜਾਂਦੇ ਹਨ ਡਰੋਨ

ਡਰੋਨ ਨੂੰ ਆਮ ਭਾਸ਼ਾ ’ਚ ਫਲਾਇੰਗ ਰੋਬੋਟ ਕਿਹਾ ਜਾ ਸਕਦਾ ਹੈ ਉਨ੍ਹਾਂ ਦੂਰ ਬੈਠੇ ਕੰਟਰੋਲ ਕੀਤਾ ਜਾ ਸਕਦਾ ਹੈ ਇਨ੍ਹਾਂ ਰਾਹੀਂ ਨਾ ਸਿਰਫ਼ ਕਿਸੇ ਸਥਾਨ ਵਿਸ਼ੇਸ਼ ਦੀ 24 ਘੰਟਿਆਂ ਨਿਗਰਾਨੀ ਕੀਤੀ ਜਾ ਸਕਦੀ ਹੈ ਸਗੋਂ ਇਹ ਤੁਹਾਨੂੰ ਰਿਅਲ ਟਾਈਮ ਪਿਕਰਸ ਵੀ ਭੇਜ ਸਕਦੇ ਹਨ ਇਨ੍ਹਾਂ ਸਭ ਵਿਸ਼ੇਸ਼ਤਾਵਾਂ ਦੇ ਚੱਲਦਿਆਂ ਇਸ ਨੂੰ ਆਈ ਆਫ਼ ਦ ਸਕਾਈ (ਆਸਮਾਨ ਦੀ ਅੱਖ) ਕਿਹਾ ਜਾਂਦਾ ਹੈ।

1917 ਤੋਂ ਜੁੜਦੇ ਹਨ ਡਰੋਨ ਦੀ ਕਹਾਣੀ ਦੇ ਸ਼ੁਰੂਆਤੀ ਤਾਰ

ਡਰੋਨ ਦੇ ਆਧੁਨਿਕ ਫਾਰਮੇਟ ਤਾਰ 1917 ਤੋਂ ਜੁੜਦੇ ਹਨ ਚਾਲਰਸ ਕੈਟਰਿੰਗ ਨੇ ਇੱਕ ਹਵਾਈ ਤਾਰਪੀਡੋ ਬਣਾਇਆ ਸੀ, ਜਿਸ ਨੂੰ ਬਗ ਨਾਂਅ ਦਿੱਤਾ ਗਿਆ ਸੀ ਇਹ ਕਿਸੇ ਜਗ੍ਹਾ ਪਹੁੰਚ ਕੇ ਉੱਥੇ ਬੰਬ ਡੇਗਣ ’ਚ ਸਮਰੱਥ ਸੀ 1937 ’ਚ ਅਮਰੀਕੀ ਸਮੁੰਦਰੀ ਫੌਜ ਨੇ ਰੇਡੀਓ ਤਰੰਗਾਂ ਨਾਲ ਕੰਟਰੋਲ ਹੋਣ ਵਾਲਾ ਮਨੁੱਖੀ ਰਹਿਤ ਤਾਰਪੀਡੋ ਐਨ2ਸੀ-2 ਬਣਾਇਆ ਸੀ। 1973 ’ਚ ਰੂਸ ਨੇ ਫੌਜ ਨਿਗਰਾਨੀ ਲਈ ਡਰੋਨ ਬਣਾਇਆ ਇਸ ਤੋਂ ਬਾਅਦ ਅਮਰੀਕੀ ਫੌਜ ਨੇ 1991 ’ਚ ਖਾੜੀ ਜੰਗ ਦੇ ਦੌਰਾਨ ਡਰੋਨ ਦਾ ਪਹਿਲੀ ਵਾਰ ਫੌਜ ਲਈ ਵਰਤਿਆ ਸੀ ਅਮਰੀਕਾ ਦਾ ਰਹੱਸਮਈ ਐਕਸ-3ਬੀ ਸਪੇਸ ਪਲੇਨ ਵੀ ਡਰੋਨ ਦੀ ਹੀ ਸ਼੍ਰੇਣੀ ’ਚ ਆਉਂਦਾ ਹੈ ਅਮਰੀਕਾ ਦੀ ਹਵਾਈ ਫੌਜ ਇਸ ਨੂੰ ਕੰਟਰੋਲ ਕਰਦੀ ਹੈ ਇਸ ਨੂੰ ਪੁਲਾੜ ’ਚ ਜਾ ਕੇ ਵਾਪਸ ਆ ਸਕਣ ਵਾਲੇ ਜਹਾਜ਼ ਦੇ ਤੌਰ ’ਤੇ ਵਿਕਸਿਤ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।