ਦਫ਼ਤਰ ਵਿੱਚ ਸ਼ਖਸੀਅਤ ਸੁਧਾਰਨ ਦੇ ਸਮਾਰਟ ਟਿਪਸ

Smart tips to improve personality in the office

ਦਫ਼ਤਰ ਵਿੱਚ ਸ਼ਖਸੀਅਤ ਸੁਧਾਰਨ ਦੇ ਸਮਾਰਟ ਟਿਪਸ

ਘਰ ਹੋਵੇ ਜਾਂ ਆਫ਼ਿਸ, ਸਮਾਜ ਹੋਵੇ ਜਾਂ ਕੋਈ ਸਮਾਜਿਕ ਸਮਾਰੋਹ, ਹਰ ਜਗ੍ਹਾ ‘ਤੇ ਹਰ ਵਿਅਕਤੀ ਦੀ ਆਪਣੇ ਵਿਅਕਤੀਤਵ ਦੀ ਕੋਈ ਨਾ ਕੋਈ ਪਹਿਚਾਣ ਜ਼ਰੂਰ ਬਣਦੀ ਹੈ ਇਹ ਪਹਿਚਾਣ ਚੰਗੀ ਵੀ ਹੋ ਸਕਦੀ ਹੈ ਅਤੇ ਮਾੜੀ ਵੀ ਦੋਵਾਂ ਹੀ ਗੱਲਾਂ ਵਿਚ ਜਿੰਮੇਵਾਰ ਖੁਦ ਵਿਅਕਤੀ ਹੀ ਹੁੰਦਾ ਹੈ ਜੇਕਰ ਉਸਦੀ ਚੰਗੀ ਪਹਿਚਾਣ ਬਣਦੀ ਹੈ ਤੇ ਲੋਕ ਉਸਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਇਹ ਉਸਦੀ ਆਪਣੀ ਖੂਬੀ ਹੈ ਅਤੇ ਜੇਕਰ ਲੋਕਾਂ ਵਿਚ ਉਸਦੀ ਛਵ੍ਹੀ ਖਰਾਬ ਬਣਦੀ ਹੈ ਤਾਂ ਇਹ ਵੀ ਉਸਦੀ ਖੁਦ ਦੀ ਕਮਜ਼ੋਰੀ ਹੈ ਇਹ ਵੀ ਸੱਚ ਹੈ ਕਿ ਵਿਅਕਤੀ ਚਾਹੇ ਤਾਂ ਆਪਣੀ ਛਵ੍ਹੀ ਨੂੰ ਸੁਧਾਰ ਵੀ ਸਕਦਾ ਹੈ ਅਤੇ ਆਪਣੇ ਵਿਅਕਤੀਤਵ ਨੂੰ ਨਿਖ਼ਾਰ ਕੇ ਹਰ ਮਹਿਫ਼ਿਲ ਦੀ ਜਾਨ ਵੀ ਬਣ ਸਕਦਾ ਹੈ ਬੱਸ ਲੋੜ ਹੈ ਕੁਝ ਸੌਖੇ ਜੇ ਉਪਾਵਾਂ ਦੀ:-

ਘੱਟ ਬੋਲੋ ਚੰਗਾ ਬੋਲੋ:

ਅਸੀਂ ਇੰਨਾ ਜ਼ਿਆਦਾ ਵੀ ਨਾ ਬੋਲੀਏ ਕਿ ਸਾਹਮਣੇ ਵਾਲੇ ਨੂੰ ਬੋਲਣ ਦਾ ਮੌਕਾ ਹੀ ਨਾ ਮਿਲੇ ਅਤੇ ਇੰਨਾ ਘੱਟ ਵੀ ਨਾ ਬੋਲੀਏ ਕਿ ਸਾਹਮਣੇ ਵਾਲੇ ਨੂੰ ਸਾਡੀ ਗੱਲ ਸਮਝ ਹੀ ਨਾ ਆਵੇ ਇਸ ਲਈ ਸੰਤੁਲਨ ਬਣਾ ਕੇ ਚੱਲਣਾ ਹੋਵੇਗਾ ਜ਼ਿਆਦਾ ਬੋਲਣ ਵਾਲੇ ਕਈ ਵਾਰ ਗਲਤ-ਮਲਤ ਕੁਝ ਵੀ ਬੋਲ ਜਾਂਦੇ ਹਨ

ਚਾਪਲੂਸੀ ਤੋਂ ਬਚੋ:

ਵਿਅਕਤੀ ਦੇ ਵਿਅਕਤੀਤਵ ਦਾ ਸਭ ਤੋਂ ਬਦਨੁਮਾ ਦਾਗ ਹੈ, ਚਾਪਲੂਸੀ ਸੁਭਾਅ ਕਈ ਲੋਕ ਆਦਤਨ ਚਾਪਲੂਸ ਹੁੰਦੇ ਹਨ ਤੇ ਕੁਝ ਆਪਣੇ ਅਧਿਕਾਰੀ ਵਰਗ ਨੂੰ ਖੁਸ਼ ਕਰਨ ਲਈ ਚਾਪਲੂਸੀ ਕਰਦੇ ਹਨ ਕਾਰਨ ਚਾਹੇ ਜੋ ਵੀ ਹੋਵੇ, ਚਾਪਲੂਸੀ ਹਰ ਹਾਲ ਵਿਚ ਵਿਅਕਤੀ ਦੇ ਵਿਅਕਤੀਤਵ ਨੂੰ ਦਾਗਦਾਰ ਹੀ ਕਰਦੀ ਹੈ ਕਿਸੇ ਦਫ਼ਤਰ ਵਿਚ ਕੰਮ ਕਰਦਾ ਕਰਮਚਾਰੀ, ਜੋ ਆਪਣਾ ਕੰਮ ਕੱਢਣ ਲਈ ਚਾਪਲੂਸੀ ਦਾ ਤਰੀਕਾ ਅਪਣਾਉਂਦਾ ਹੈ, ਉਹ ਆਪਣੇ ਹੋਰ ਸਹਿ-ਕਰਮਚਾਰੀਆਂ ਦੀ ਨਜ਼ਰ ਵਿਚ ਡਿੱਗ ਜਾਂਦਾ ਹੈ ਆਫ਼ਿਸ ਵਿਚ ਕੁਝ ਲੋਕ ਤਾਂ ਅਜਿਹੇ ਵੀ ਹੁੰਦੇ ਹਨ, ਜੋ ਕਿਸੇ ਨਵੇਂ ਸਹਿ-ਕਰਮਚਾਰੀ ਦੇ ਆਉਣ ‘ਤੇ ਪੁਰਾਣੇ ਦੀ ਬੁਰਾਈ ਵਿਚ ਲੱਗੇ ਰਹਿੰਦੇ ਹਨ ਅਜਿਹੇ ਲੋਕ ਸਿਰਫ਼ ਖੁਦ ਨੂੰ ਚੰਗਾ ਦੱਸਣ ‘ਚ ਪਿੱਛੇ ਨਹੀਂ ਰਹਿੰਦੇ, ਉਹ ਆਪਣੇ ਹੋਰ ਸਹਿ-ਕਰਮਚਾਰੀਆਂ ਦੀ ਨਜ਼ਰ ਵਿਚ ਡਿੱਗ ਜਾਂਦੇ ਹਨ ਤੇ ਮਜ਼ਾਕ ਦਾ ਪਾਤਰ ਵੀ ਬਣਦੇ ਹਨ

ਅਲੋਚਨਾ ਤੋਂ ਬਚੋ:

ਦੂਜਿਆਂ ਦੀ ਬੁਰਾਈ ਕਰਕੇ ਅਸੀਂ ਦੂਜਿਆਂ ਦਾ ਨਹੀਂ, ਸਗੋਂ ਆਪਣਾ ਹੀ ਵਿਅਤੀਤਵ ਖਰਾਬ ਕਰਦੇ ਹਾਂ ਦੂਜਿਆਂ ਦੀ ਬੁਰਾਈ ਕਰਕੇ ਆਪਣੇ-ਆਪ ਨੂੰ ਚੰਗਾ ਸਾਬਤ ਕਰਨ ਵਾਲਾ ਆਪਣਾ ਹੀ ਪ੍ਰਭਾਵ ਅਤੇ ਵਿਅਕਤੀਤਵ ਖਰਾਬ ਕਰ ਲੈਂਦਾ ਹੈ .ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਗੱਲਾਂ ਕਰਦੇ ਸਮੇਂ ਲੋੜ ਤੋਂ ਜ਼ਿਆਦਾ ਹੱਥ ਘੁੰਮਾਉਂਦੇ ਹਨ, ਅੱਖਾਂ ਨਚਾਉਂਦੇ ਹਨ ਜਾਂ ਤਕੀਆ ਕਲਾਮ ਉਛਾਲਦੇ ਰਹਿੰਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਕੇ ਹੀ ਸ਼ਾਇਦ ਉਹ ਮਹਿਫ਼ਿਲ ਦੀ ਜਾਨ ਬਣ ਜਾਣਗੇ ਜਦੋਂ ਕਿ ਅਜਿਹੇ ਲੋਕ ਮਜ਼ਾਕ ਦਾ ਪਾਤਰ ਬਣਦੇ ਹਨ ਇੱਕ ਪ੍ਰਭਾਵਸ਼ਾਲੀ ਵਿਅਕਤੀਤਵ ਲਈ ਜ਼ਰੂਰੀ ਹੈ ਕਿ ਤੁਸੀਂ ਗੰਭੀਰਤਾਪੂਰਵਕ ਤੇ ਸੱਭਿਅਕ ਤਰੀਕੇ ਨਾਲ ਆਪਣੀ ਗੱਲ ਕਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ