ਮੁਸਕਰਾਹਟ

ਮੁਸਕਰਾਹਟ

ਜਿਸ ਸਮੇਂ ਨਾਵਲਕਾਰ ਪ੍ਰੇਮ ਚੰਦ ਲਿਖਣ ‘ਚ ਜੁਟੇ ਸਨ, ਉਦੋਂ ਹਿੰਦੀ ਪ੍ਰਕਾਸ਼ਨਾਂ ਦੀ ਕਮੀ ਤਾਂ ਸੀ ਹੀ, ਹਿੰਦੀ ਪਾਠਕਾਂ ਦੀ ਵੀ ਕਾਫ਼ੀ ਕਮੀ ਸੀ ਉਨ੍ਹਾਂ ਨੇ ਆਪਣੇ ਕੰਮ ਦੇ ਪ੍ਰਕਾਸ਼ਨ ਲਈ ਖੁਦ ਪ੍ਰੈੱਸ ਵੀ ਲਾਈ ਮੁਨਸ਼ੀ ਪ੍ਰੇਮ ਚੰਦ ਸਦਾ ਧਨ ਦੀ ਘਾਟ ਨਾਲ ਜੂਝਦੇ ਰਹੇ ਪਰ ਉਨ੍ਹਾਂ ਨੇ ਘਾਟਾਂ ਨੂੰ ਆਪਣੀ ਰਾਹ ‘ਚ ਰੋੜਾ ਨਹੀਂ ਬਣਨ ਦਿੱਤਾ ਅੱਜ ਦੀ ਗੱਲ ਹੋਰ ਹੈ ਪਾਠਕ ਹੋਵੇ ਜਾਂ ਨਾ ਹੋਵੇ ਪ੍ਰਕਾਸ਼ਕ ਅਣਗਿਣਤ ਹਨ ਇਸ ਲਈ ਨਵੇਂ ਉੱਠਦੇ ਲੇਖਕ ਵੀ ਕਿਤੇ ਨਾ ਕਿਤੇ ਆਪਣੀਆਂ ਗੋਟੀਆਂ ਬਿਠਾ ਕੇ ਆਪਣੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਵਾਉਣ ਦਾ ਮੌਕਾ ਪ੍ਰਾਪਤ ਕਰ ਹੀ ਲੈਂਦੇ ਹਨ ਇਹ ਸਥਿਤੀ ਉਦੋਂ ਨਹੀਂ ਸੀ

ਇੱਕ ਵਾਰ ਇਸ ਸਾਹਿਤਕਾਰ ਨੂੰ ਪ੍ਰਯਾਗ ਯੂਨੀਵਰਸਿਟੀ ਦੀ ਸਾਹਿਤ ਪ੍ਰੀਸ਼ਦ ਨੇ ਆਪਣੇ ਵਿਸ਼ੇਸ਼ ਪ੍ਰੋਗਰਾਮ ਦੀ ਪ੍ਰਧਾਨਗੀ ਲਈ ਸੱਦਾ ਦਿੱਤਾ ਉਹ ਉੱਥੇ ਪਹੁੰਚੇ ਸਦਾ ਮੁਸਕੁਰਾਉਂਦੇ ਰਹਿਣ ਵਾਲੇ ਪ੍ਰੇਮ ਚੰਦ ਪੂਰੇ ਪ੍ਰੋਗਰਾਮ ‘ਚ ਖੁਸ਼ ਨਜ਼ਰ ਆ ਰਹੇ ਸਨ ਉਹ ਕਿਹੜਾ ਕੰਮ ਪਿੱਛੇ ਅਧੂਰਾ ਛੱਡ ਕੇ ਆਏ ਸਨ ਤੇ ਕਿਸ ਕੰਮ ਲਈ ਜਲਦੀ ਵਾਪਸ ਜਾਣਾ ਸੀ ਇਸ ਸਥਿਤੀ ਤੋਂ ਪੂਰੀ ਤਰ੍ਹਾਂ ਬੇਖ਼ਬਰ ਰਹੇ, ਪ੍ਰੇਮ ਚੰਦ ਅਖੀਰ ਤੱਕ ਮੁਸਕੁਰਾਉਂਦੇ ਹੀ ਨਜ਼ਰ ਆਏ ਇੱਕ ਵਿਦਿਆਰਥੀ ਨੇ ਬਹੁਤ ਪ੍ਰਭਾਵਿਤ ਹੋ ਕੇ ਪੁੱਛਿਆ,

‘ਸ੍ਰੀਮਾਨ ਜੀ ਤੁਹਾਡੀ ਸਭ ਤੋਂ ਵੱਡੀ ਅਭਿਲਾਸ਼ਾ ਕੀ ਹੈ?’ ਮੁਸਕੁਰਾਹਟ ਨੂੰ ਉਵੇਂ ਹੀ ਬਣਾਈ ਰੱਖ ਕੇ ਮੁਨਸ਼ੀ ਪ੍ਰੇਮ ਚੰਦ ਨੇ ਕਿਹਾ, ‘ਹਾਂ! ਮੇਰੀ ਸਭ ਤੋਂ ਵੱਡੀ ਅਭਿਲਾਸ਼ਾ ਹੈ, ਪ੍ਰਭੂ ਮੈਨੂੰ ਮਨਹੂਸਾਂ ਤੋਂ ਸਦਾ ਦੂਰ ਰੱਖੇ ਮਨਹੂਸੀਅਤ ਦਮਘੋਟੂ ਲੱਗਦੀ ਹੈ” ਅਜਿਹਾ ਮਹਿਸੂਸ ਹੀ ਨਹੀਂ ਹੋਇਆ ਕਿ ਉਨ੍ਹਾਂ ਨੂੰ ਆਰਥਿਕ ਤੰਗੀ ਹੈ ਜਾਂ ਪ੍ਰਕਾਸ਼ਨਾ ‘ਚ ਕੋਈ ਮੁਸ਼ਕਿਲ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.