ਤਾਂ ਕਿ ਸਮਾਜਿਕ ਸੁਰੱਖਿਆ ਦੀ ਗਾਰੰਟੀ ਮਿਲ ਸਕੇ!

0
126
Social Security Sachkahoon

ਤਾਂ ਕਿ ਸਮਾਜਿਕ ਸੁਰੱਖਿਆ ਦੀ ਗਾਰੰਟੀ ਮਿਲ ਸਕੇ!

ਹਰੇਕ ਨਾਗਰਿਕ ਨੂੰ ਸੂਬੇ ਵੱਲੋਂ ਸਹੀ ਜੀਵਨ ਗੁਜਾਰੇ ਦਾ ਭਰੋਸਾ ਦਹਾਕੇ ਪਹਿਲਾਂ ਅਜ਼ਾਦੀ ਦੇ ਨਾਲ ਹੀ ਜ਼ਰੂਰੀ ਕਰ ਦਿੱਤਾ ਗਿਆ ਸੀ ਜਿਸ ਦਾ ਪੂਰਾ ਲੇਖਾ-ਜੋਖਾ ਭਾਰਤੀ ਸੰਵਿਧਾਨ ’ਚ ਦੇਖਿਆ ਜਾ ਸਕਦਾ ਹੈ ਅਤੇ ਸਮਾਜ ਦੇ ਕਮਜ਼ੋਰ ਲੋਕਾਂ ਜਿਵੇਂ ਅੰਗਹੀਣ, ਅਨਾਥ ਬੱਚੇ, ਬੇਸਹਾਰਾ ਬਜ਼ੁਰਗ, ਵਿਧਵਾਵਾਂ ਅਤੇ ਦਲਿਤ ਸ਼ੋਸ਼ਿਤ ਲੋਕ ਆਦਿ ਨੂੰ ਮਜ਼ਬੂਤ ਅਤੇ ਸਮਰੱਥ ਬਣਾਉਣ ਲਈ ਪੂਰਨ ਜਿੰਮੇਵਾਰੀ ਸੂਬਿਆਂ ਨੇ ਆਪਣੇ ਮੋਢਿਆਂ ’ਤੇ ਲੈ ਲਈ ਤਾਂ ਕਿ ਇਨ੍ਹਾਂ ਲੋਕਾਂ ਦੇ ਜੀਵਨ ਦਾ ਪੱਧਰ ਬਿਹਤਰ ਬਣਾਉਂਦੇ ਹੋਏ ਸਿਹਤ ਅਤੇ ਬਰਾਬਰੀ ਵਾਲਾ ਸਮਾਜਿਕ, ਆਰਥਿਕ ਅਤੇ ਸਿਆਸੀ ਵਾਤਾਵਰਨ ਤਿਆਰ ਕੀਤਾ ਜਾ ਸਕੇ।

ਸਮਾਂ ਕਿਸਨੂੰ ਕਿਥੇ ਲਿਆ ਕੇ ਖੜਾ ਕਰ ਦੇਵੇਗਾ ਇਸ ਦਾ ਅੰਦਾਜ਼ਾ ਪਹਿਲਾਂ ਤਾਂ ਨਹੀਂ ਲਾਇਆ ਜਾ ਸਕਦਾ ਪਰ ਉਸ ਸਮੇਂ ਦੇ ਆਈਨੇ ’ਚ ਸ਼ਾਸਨ -ਪ੍ਰਸ਼ਾਸਨ ਅਤੇ ਸ਼ੁਸ਼ਾਸਨ ਸਾਰਿਆਂ ਦੀ ਪਰਖ਼ ਹੋਣੀ ਜ਼ਰੂਰੀ ਹੈ ਜਿਵੇਂ ਕਿ ਕੋਰੋਨਾ ਕਾਲ ’ਚ ਆਮ-ਆਦਮੀ ਦੀਆਂ ਤਕਲੀਫ਼ਾਂ ਵਿਚਕਾਰ ਸਰਕਾਰ ਅਤੇ ਸਿਸਟਮ ਦੀ ਸਥਿਤੀ ਕੀ ਹੈ ਅਤੇ ਉਸ ਦੀ ਤਾਕਤ ਅਤੇ ਕਮਜ਼ੋਰੀ ਕਿੱਥੇ ਅਤੇ ਕਿੰਨੀ ਹੈ ਇਨ੍ਹਾਂ ਸਭ ਦਾ ਬਕਾਇਦਾ ਖੁਲਾਸਾ ਹੋਇਆ ਕੋਰੋਨਾ ਦੇ ਇਸ ਕਾਲਖੰਡ ਅੰਦਰ ਜਿਸ ਕਦਰ ਸਮੱਸਿਆਵਾਂ ਬੇਕਾਬੂ ਹੋਈਆਂ ਹਨ ਉਹ ਇਜ਼ ਆਫ਼ ਲਿਵਿੰਗ ਤੋਂ ਲੈ ਕੇ ਜੀਵਨ ਦੇ ਜ਼ਰੂਰੀ ਅਤੇ ਜ਼ਰੂਰੀ ਪੱਖ ਨੂੰ ਮੀਲਾਂ ਪਿੱਛੇ ਧੱਕੇ ਦਿੱਤਾ ਚੌਕਸ ਰਹਿਣ ਅਤੇ ਤੰਦਰੁਸਤ ਰਹਿਣ ਦੇ ਅਣਥੱਕ ਯਤਨ ਹਾਲੇ ਲਗਾਤਾਰਤਾ ਲਈ ਹੋਇਆ ਹੈ ਹਾਲਾਂਕਿ ਸਰਕਾਰ ਵੱਲੋਂ ਸਭ ਕੁਝ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਹੋਇਆ ਹੈ ਜੋ ਸਰਦਾ ਹੈ, ਉਹ ਕੀਤਾ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਦੀਵਾਲੀ ਤੱਕ 80 ਕਰੋੜ ਲੋਕਾਂ ਨੂੰ ਭੁੱਖ ਮਿਟਾਉਣ ਲਈ ਅਨਾਜ਼ ਦੀ ਵਿਵਸਥਾ ਅਤੇ ਮੁਫ਼ਤ ਟੀਕੇ ਦੀ ਗੱਲ ਹੋ ਗਈ ਹੈ ਭਾਰਤੀ ਸਮਾਜ ਜਿਆਦਾਤਰ ਇੱਕ ਪੱਛੜਿਆਂ ਸਮਾਜ ਹੈ ਗਰੀਬੀ, ਭੁੱਖਮਰੀ, ਕੁਪੋਸ਼ਣ, ਬੇਰੁਜ਼ਗਾਰੀ, ਅਨਪੜਤਾ, ਬਿਮਾਰੀ ਸਮਾਜਿਕ-ਆਰਥਿਕ ਅਸਮਾਨਤਾ, ਸੰਪ੍ਰਦਾਇਕਤਾ ਆਦਿ ਭਿਆਨਕ ਸਮੱਸਿਆਵਾਂ ਨਾਲ ਦੇਸ਼ ਨੂੰ ਹਾਲੇ ਵੀ ਜੂਝਨਾ ਪੈ ਰਿਹਾ ਹੈ ਦੂਜੀ ਲਹਿਰ ਕੁੱਲ ਘਰੇਲੂ ਉਤਪਾਦ (ਜੀਡੀਪੀ) ’ਤੇ ਵੀ ਆਪਣਾ ਕਹਿਰ ਢਾਹ ਰਹੀ ਹੈ ਨਾਲ ਹੀ ਆਮ ਜਨਜੀਵਨ ਨੂੰ ਵੀ ਹਾਸ਼ੀਏ ’ਤੇ ਧੱਕ ਦਿੱਤਾ ਹੈ ਭਾਰਤ ਦੇ ਵਿਕਾਸ ਸਬੰਧੀ ਜਾਰੀ ਤਮਾਮ ਰੇਟਿੰਗਸ ਵੀ ਅੰਦਾਜ਼ੇ ਨਾਲ ਹੇਠਾਂ ਦਿਖਾਈ ਦੇ ਰਹੇ ਹਨ ਸਾਫ਼ ਹੈ ਕਿ ਇੱਕ ਪਾਸੇ ਭਾਰਤ ਦੀ ਅਰਥਵਿਵਸਥਾ ਬੇਪਟੜੀ ਹੋਈ ਹੈ ਤੇ ਦੂਜੀ ਪਾਸੇ ਆਮ ਆਦਮੀ ਗਰੀਬੀ ਅਤੇ ਮੁਫ਼ਲੀਸੀ ਦੇ ਚੱਲਦਿਆਂ ਸਮਾਜਿਕ -ਆਰਥਿਕ ਸੁਰੱਖਿਆ ਦੇ ਮਾਮਲੇ ’ਚ ਹਾਸ਼ੀਏ ’ਤੇ ਹੈ।

ਦੇਸ਼ ਦੇ ਤਮਾਮ ਅਰਥਸਾਸਤਰੀਆਂ ਦਾ ਵੀ ਇਹੀ ਮੰਨਣਾ ਹੈ ਕਿ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਨਾਲ ਬਹੁਤ ਸਾਰੇ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤਾਂ ਕਈ ਅਜਿਹੇ ਵੀ ਹਨ ਜੋ ਜੋਰਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹ ਅਰਥਵਿਵਸਥਾ ਦੀ ਗੱਡੀ ਨੂੰ ਪਟੜੀ ’ਤੇ ਲਿਆਉਣ ਅਤੇ ਦੌੜਨ ’ਚ ਅਹਿਮ ਰੋਲ ਨਿਭਾ ਰਹੇ ਹਨ ਈ-ਕਾਮੱਰਸ ਸੈਕਟਰ, ਸੂਚਨਾ ਉਦਯੋਗਿਕੀ, ਫ਼ਾਰਮਾਸਿਊਟੀਕਲ, ਦੂਰਸੰਚਾਰ ਖੇਤਰ ਆਦਿ ਇਸ ਮਾਮਲੇ ’ਚ ਬਿਤਹਰ ਮੰਨੇ ਜਾ ਰਹੇ ਹਨ ਜਿਕਰਯੋਗ ਹੈ ਕਿ ਲਾਕਾਊਨ ਤੋਂ ਪਿਛਲੇ ਸਾਲ ਰਿਕਾਰਡ 27 ਫੀਸਦੀ ਬੇਰੁੁਜ਼ਗਾਰੀ ਦਰਜ ਕੀਤੀ ਗਈ ਸੀ ਆਰਥਿਕ ਸੁਧਾਰਾਂ ਤੋਂ ਬਾਅਦ ਜਨਵਰੀ 2021 ’ਚ ਹਾਲਾਤ ਕੁਝ ਬਿਹਤਰ ਹੋਣ ਲੱਗੇ ਸਨ ਪਰ ਮੌਜੂਦਾ ਸਮੇਂ ’ਚ ਦੂਜੀ ਲਹਿਰ ਨੇ ਇਹ ਫ਼ਿਰ ਇੱਕ ਖਰਾਬ ਸਥਿਤੀ ਨੂੰ ਪੈਦਾ ਕਰ ਦਿੱਤਾ ਜਾਹਿਰ ਹੈ ਕਿ ਕੋਰੋਨਾ ਨੂੰ ਰੋਕਣ ਲਈ ਲਾਏ ਗਏ ਲਾਕਡਾਊਨ ਨਾਲ ਲੱਖਾਂ ਮਜ਼ਦੂਰਾਂ ਨੂੰ ਆਪਣੇ ਰੁਜ਼ਗਾਰ ਤੋਂ ਹੱਥ ਧੋਣਾ ਪਿਆ ਹੈ ਪਾਈ-ਪਾਈ ਲਈ ਮੋਹਤਾਜ਼ ਹੋਣਾ ਪਿਆ ਹੈ ਅਤੇ ਖਰਚ ਚਲਾਉਣ ਲਈ ਕਰਜ ਲੈਣ ਲਈ ਮਜ਼ਬੂਰ ਵੀ ਹੋਣਾ ਪਿਆ।

ਅਮਰੀਕਾ ਰਿਸਰਚ ਏਜੰਸੀ ਪਊ ਰਿਸਰਚ ਸੈਂਟਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਭਾਰਤ ਮੱਧ ਵਰਗ ਖ਼ਤਰੇ ’ਚ ਹੈ ਕੋਰੋਨਾ ਕਾਲ ’ਚ ਆਏ ਵਿੱਤੀ ਸੰਕਟ ਨੇ ਕਿੰਨੀ ਪ੍ਰੇਸ਼ਾਨੀ ਖੜੀ ਕੀਤੀ ਇਸ ਦਾ ਕੁਝ ਹਿਸਾਬ-ਕਿਤਾਬ ਹੁਣ ਦਿਖਾਈ ਦੇ ਲੱਗਿਆ ਹੈ ਜਿਕਰਯੋਗ ਹੈ ਕਿ ਭਾਰਤ ’ਚ ਮਿਡਲ ਕਲਾਸ ’ਚ ਪਿਛਲੇ ਕੁਝ ਸਾਲਾਂ ’ਚ ਵਾਧਾ ਹੋਇਆ ਸੀ ਪਰ ਕੋਰੋਨਾ ਨੇ ਕਰੋੜਾਂ ਨੂੰ ਪਟੜੀ ਕਰ ਦਿੱਤਾ ਕੋਰੋਨਾ ਤੋਂ ਪਹਿਲਾਂ ਦੇਸ਼ ’ਚ ਮੱਧ ਵਰਗ ’ਚ ਕਰੀਬ 10 ਕਰੋੜ ਲੋਕ ਸਨ ਹੁਣ ਗਿਣਤੀ ਘਟ ਕੇ 7 ਕਰੋੜ ਤੋਂ ਵੀ ਘੱਟ ਹੋ ਗਈ ਹੈ ਇਹ ਵੀ ਹੈ ਕਿ ਚੀਨ ਦੀ ਤੁਲਨਾ ’ਚ ਭਾਰਤ ਦੇ ਮੱਧ ਵਰਗ ’ਚ ਜਿਆਦਾ ਕਮੀ ਅਤੇ ਗਰੀਬੀ ’ਚ ਵੀ ਜਿਆਦਾ ਵਾਧਾ ਹੋਣ ਦੀ ਸੰਭਾਵਨਾ ਦੇਖੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਕੰਮ-ਧੰਦੇ ਪਹਿਲਾਂ ਹੀ ਬੰਦ ਹੋ ਗਏ ਸਨ, ਕਲ ਕਾਰਖਾਨਿਆਂ ਦੇ ਜਿੰਦਰੇ ਹਾਲੇ ਖੁੱਲ੍ਹੇ ਨਹੀਂ ਸਨ ਕਿ ਦੂਜੀ ਲਹਿਰ ਆ ਗਈ ਪਿੰਡ ਤੋਂ ਸ਼ਹਿਰ ਤੱਕ ਰੋਜ਼ੀ-ਰੁਜ਼ਗਾਰ ਦਾ ਸੰਕਟ ਬਰਕਰਾਰ ਹੈ ਜ਼ਾਹਿਰ ਹੈ ਕਿ ਆਰਥਿਕ ਤਾਅਜੁਬ ਤੋਂ ਪਿੱਛਾ ਜਲਦੀ ਛੁਟਣ ਵਾਲਾ ਨਹੀਂ ਹੈ ਪਹਿਲੀ ਲਹਿਰ ’ਚ 14 ਕਰੋੜ ਲੋਕਾਂ ਦਾ ਇੱਕਠਾ ਬੇਰੁਜ਼ਗਾਰ ਹੋਣਾ ਕਾਫ਼ੀ ਕੁਝ ਬਿਆਨ ਕਰ ਦਿੰਦਾ ਹੈ ਕਰੋੜਾਂ ਦੀ ਤਦਾਦ ’ਚ ਜੇਕਰ ਮੱਧ ਵਰਗ ਸੂਚੀ ਤੋਂ ਬਾਹਰ ਹੁੰਦਾ ਹੈ ਤਾਂ ਕੋਈ ਤਾਅਜੁਬ ਦੀ ਗੱਲ ਨਹੀਂ ਹੈ ਪਰ ਇੱਕ ਮੁੱਖ ਸਵਾਲ ਇਹ ਹੈ ਕਿ ਕੋਰੌਨਾ ਵਾਇਰਸ ਨੇ ਐਨੀ ਵੰਡੀ ਤਬਾਹੀ ਮਚਾ ਦਿੱਤੀ ਅਤੇ ਦੇਸ਼ ਲਗਾਤਾਰ ਮੁਸੀਬਤਾਂ ਨੂੰ ਝੱਲਦਾ ਰਿਹਾ ਇਸ ਦੇ ਬਾਵਜੂਦ ਇਸ ਨਾਲ ਨਿਪਟਣ ਦੀ ਮੁੱਖ ਬੇਜੋੜ ਨੀਤੀ ਹਾਲੇ ਅਧੂਰੀ ਕਿਉਂ?

ਡੇਢ ਸਾਲ ਤੋਂ ਜਿਆਦਾ ਦਾ ਸਮਾਂ ਕੋਰੋਨਾ ਨੂੰ ਆਏ ਹੋ ਗਿਆ ਤੀਜੀ ਲਹਿਰ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਜਾ ਚੁੱਕੀ ਹੈ ਜੇਕਰ ਲਹਿਰ ’ਤੇ ਲਹਿਰ ਆਉਂਦੀ ਰਹੀ ਅਤੇ ਇਸ ਦਾ ਹੱਲ ਸਮਾਂ ਸਿਰ ਨਾ ਹੋਇਆ ਤਾਂ ਇਸ ’ਚ ਕੋਈ ਸ਼ੱਕ ਨਹੀਂ ਕਿ ਦੇਸ਼ ’ਚ ਗਰੀਬਾਂ ਦੀ ਤਦਾਦ ਵਧੇਗੀ ਭੁੱਖਮਰੀ ਅਤੇ ਮੁਫ਼ਲੀਸੀ ਦੀ ਗੋਦ ’ਚ ਕਰੋੜਾਂ ਸਮਾਏਗੇ ਅਤੇ ਵਿਕਾਸ ਦੀ ਧੁਰੀ ’ਤੇ ਘੁੰਮਣ ਵਾਲਾ ਭਾਰਤ ਆਰਥਿਕ ਮਾੜੇ ਦੌਰ ’ਚ ਫਸ ਕੇ ਉਲਝ ਸਕਦੀ ਹੈ ਨਾਲ ਹੀ ਸਮਾਜਿਕ ਸੁਰੱਖਿਆ ਬਹੁਤ ਵੱਡੇ ਖ਼ਤਰੇ ਵੱਲ ਹੋਵੇਗੀ ਹੁਣ ਸਰਕਾਰ ਇਸ ਮਾਮਲੇ ’ਚ ਕਿੰਨੀਆਂ ਖਰੀਆਂ ਉਤਰਦੀਆਂ ਹਨ, ਇਹ ਉਸ ਨੇ ਸੋਚਣਾ ਹੈ ਕਿ ਅਤੇ ਨਾਲ ਹੀ ਜਨਤਾ ਨੂੰ ਵੀ ਇਹ ਵਿਚਾਰ ਕਰਨਾ ਪਵੇਗਾ ਕਿ ਆਖ਼ਰ ਕੋਰੋਨਾ ਦੇ ਇਸ ਮੱਕੜ ਜਾਲ ਤੋਂ ਕਿਵੇਂ ਬਾਹਰ ਨਿਕਲੇ ਸਾਦਗੀ ਅਤੇ ਸੰਜੀਦਗੀ ਇਹੀ ਕਹਿੰਦੀ ਹੈ ਕਿ ਸਮਾਂ ਰਹਿੰਦੇ ਦੋਵਾਂ ਨੂੰ ਹੋਸ਼ ’ਚ ਆ ਜਾਣਾ ਚਾਹੀਦਾ ਤਾਂ ਕਿ ਸੱਭਿਆ, ਸੰਸਕ੍ਰਿਤੀ ਅਤੇ ਦੇਸ਼ ਸਾਰਿਆਂ ਨੂੰ ਆਸਾਨੀ ਨਾਲ ਪਟੜੀ ’ਤੇ ਲਿਆਂਦਾ ਜਾ ਸਕੇ ਫ਼ਿਲਹਾਲ ਦੇਸ਼ ’ਚ ਸਭ ਤੋਂ ਪਹਿਲਾਂ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨੀ ਹੋਵੇਗੀ।

ਰੁਜ਼ਗਾਰ ਨੂੰ ਦਰੁਸਤ ਕਰਨਾ ਹੋਵੇਗਾ ਸੈਰ ਸਪਾਟਾ ਸਮੇਤ ਕਈ ਸੈਕਟਰਾਂ ’ਤੇ ਵਿਸੇਸ਼ ਜੋਰ ਦੇਣ ਦੀ ਜ਼ਰੂਰਤ ਹੋਵੇਗੀ ਸਿੱਖਿਆ ਅਤੇ ਮੈਡੀਕਲ ਸਮੇਤ ਕਈ ਬੁਨਿਆਦੀ ਢਾਂਚੇ ਇੱਕ ਵਾਰ ਨਵੇਂ ਸਿਰੇ ਤੋਂ ਸਹੀ ਕਰਨਾ ਪਵੇਗਾ ਤਾ ਕਿ ਅਜਿਹੀ ਆਫ਼ਤਾਂ ਵਿਚਕਾਰ ਨੁਕਸਾਨ ਦੀ ਗੁਜਾਇੰਸ਼ ਘੱਟ ਰਹੇ ਅਤੇ ਸਮਾਜਿਕ ਸੁਰੱਖਿੀਆ ਨੂੰ ਗਾਰੰਟੀ ਮਿਲ ਸਕੇ।

ਡਾ. ਸ਼ੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।