ਸਮਾਜਿਕ ਜ਼ਿੰਮੇਵਾਰੀ ਵੀ ਸਮਝੇ ਸੋਸ਼ਲ ਮੀਡੀਆ

ਸਮਾਜਿਕ ਜ਼ਿੰਮੇਵਾਰੀ ਵੀ ਸਮਝੇ ਸੋਸ਼ਲ ਮੀਡੀਆ

ਸੋਸ਼ਲ ਮੀਡੀਆ ’ਚ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਆਪਣੀ ਆਮਦਨ ਵਧਾਉਣ ਸਬੰਧੀ ਬੜੀ ਗੰਭੀਰਤਾ ਨਾਲ ਸਰਗਰਮੀਆਂ ਚਲਾ ਰਹੀਆਂ ਹਨ ਟਵਿੱਟਰ ਨੇ ਨਵਾਂ ਸੀਈਓ ਲਾਇਆ ਹੈ ਫੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਦੇ ਮੰਚ ਮੋਟੀ ਕਮਾਈ ਕਰ ਰਹੇ ਹਨ ਜਿੱਥੋਂ ਤੱਕ ਬਦਲੀਆਂ ਜਾਂ ਨਿਯੁਕਤੀਆਂ ਦਾ ਸਬੰਧ ਹੈ ਇਸ ਦੇ ਪਿੱਛੇ ਕੰਪਨੀ ਨੂੰ ਮਜ਼ਬੂਤ ਤੇ ਹਰਮਨਪਿਆਰੀ ਬਣਾਉਣ ਦਾ ਮਕਸਦ ਵੀ ਦੱਸਿਆ ਜਾਂਦਾ ਹੈ ਫ਼ਿਰ ਵੀ ਕੰਪਨੀ ਦਾ ਪੂਰਾ ਜ਼ੋਰ ਆਮਦਨ ’ਤੇ ਹੁੰਦਾ ਹੈ

ਇਹ ਕਹਿਣਾ ਵੀ ਗਲਤ ਨਹੀਂ ਕਿ ਸੋਸ਼ਲ ਮੀਡੀਆ ਆਲੋਚਨਾ ਦਾ ਵੀ ਸ਼ਿਕਾਰ ਹੋ ਰਿਹਾ ਹੈ ਆਲੋਚਨਾ ਦੀ ਸਭ ਤੋਂ ਵੱਧ ਚਰਚਾ ਕਦੇ ਅਮਰੀਕਾ ’ਚ ਜ਼ਿਆਦਾ ਹੁੰਦੀ ਸੀ ਪਰ ਹੁਣ ਭਾਰਤ ਸਮੇਤ ਹੋਰ ਵਿਕਾਸਸ਼ੀਲ ਤੇ ਗਰੀਬ ਮੁਲਕਾਂ ’ਚ ਵੀ ਸੋਸ਼ਲ ਮੀਡੀਆ ਕੰਪਨੀਆਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ ਇਹਨਾਂ ਵਿਵਾਦਾਂ ’ਚ ਫ਼ਰਜੀ ਖ਼ਬਰਾਂ ਵੱਡਾ ਮੁੱਦਾ ਹੈ ਭਾਰਤ ਦੇ ਪ੍ਰਸੰਗ ਵਿੱਚ ਵੀ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪੱਖਪਾਤੀ ਹੋਣਾ, ਝੂਠੀਆਂ ਖ਼ਬਰਾਂ ਨਾ ਹਟਾਉਣ ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਦੋਸ਼ ਲੱਗਦੇ ਆ ਰਹੇ ਹਨ ਡਾਟਾ ਲੀਕ ਦਾ ਮਾਮਲਾ ਵੀ ਚਰਚਾ ’ਚ ਹੈ

ਹਿੰਸਾ ਤੇ ਭੜਕਾਊ ਪ੍ਰਚਾਰ ਨੂੰ ਫੈਲਾਉਣ ਦੇ ਵੀ ਦੋਸ਼ ਲੱਗੇ ਹਨ ਅਸਲ ’ਚ ਸੋਸ਼ਲ ਮੀਡੀਆ ਆਪਣੇ ਸ਼ਾਬਦਿਕ ਅਰਥਾਂ ਤੋਂ ਹੀ ਉਲਟ ਭੁਗਤਦਾ ਨਜ਼ਰ ਆਉਂਦਾ ਹੈ ਕਿਸੇ ਕੰਪਨੀ ਨਾਲ ਸੋਸ਼ਲ ਸ਼ਬਦ ਜੁੜਨ ਦਾ ਮਤਲਬ ਸਮਾਜ ਦੇ ਹਿੱਤ ’ਚ ਕੰਮ ਕਰਨਾ ਹੁੰਦਾ ਹੈ ਜਿੱਥੇ ਸਮਾਜ ਦੇ ਭਲੇ ਦੀ ਗੱਲ ਪ੍ਰਮੁੱਖ ਹੋਣੀ ਚਾਹੀਦੀ ਹੈ ਇਸ ’ਚ ਕੋਈ ਸ਼ੱਕ ਨਹੀਂ ਕਿ ਸੂਚਨਾ ਜ਼ਰੂਰੀ ਤੇ ਛੇਤੀ ਚਾਹੀਦੀ ਹੈ ਪਰ ਸੂਚਨਾ ਦੇ ਨਾਂਅ ’ਤੇ ਝੂਠ ਦਾ ਪ੍ਰਚਾਰ ਬੇਹੱਦ ਖਤਰਨਾਕ ਹੈ ਵਿਚਾਰਾਂ ਦੀ ਅਜ਼ਾਦੀ ਦੇ ਨਾਂਅ ’ਤੇ ਝੂਠ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ ਹੈ ਇਹੀ ਕਾਰਨ ਹੈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਸੋਸ਼ਲ ਮੀਡੀਆ ਲਈ ਨਿਯਮਿਤ ਕਰਨ ਲਈ ਸਖਤ ਬਿੱਲ ਲਿਆਉਣ ਦੀ ਤਿਆਰੀ ’ਚ ਹਨ

ਭਾਰਤ ਸਰਕਾਰ ਵੱਲੋਂ ਵੀ ਅਜਿਹਾ ਹੀ ਬਿੱਲ ਲਿਆਉਣ ਦੀ ਚਰਚਾ ਹੈ ਬਿਨਾਂ ਸ਼ੱਕ ਵਿਗਿਆਨਕ ਯੁੱਗ ਸੂਚਨਾ ਕ੍ਰਾਂਤੀ ਦਾ ਯੁੱਗ ਹੈ ਜਿੱਥੇ ਸੋਸ਼ਲ ਮੀਡੀਆ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ ਸਮਾਜ ’ਚ ਅਮਨ-ਚੈਨ, ਸਦਭਾਵਨਾ ਤੇ ਸੱਚਾਈ ਦੁਨੀਆ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ ਕੰਪਨੀਆਂ ਦੇ ਸੰਚਾਲਕਾਂ ਦਾ ਨੈਤਿਕ ਫ਼ਰਜ਼ ਹੈ ਕਿ ਉਹ ਸਰਕਾਰਾਂ ਦੀ ਸਖ਼ਤੀ ਦਾ ਇੰਤਜ਼ਾਰ ਕਰਨ ਦੀ ਬਜਾਇ ਮਨੁੱਖਤਾ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਆਪਣੇ ਪਲੇਟਫਾਰਮਾਂ ਨੂੰ ਸੁਰੱਖਿਅਤ ਤੇ ਭਰੋਸੇਯੋਗ ਬਣਾਉਣ ਹਿੰਸਾ, ਅਸ਼ਲੀਲਤਾ, ਕੂੜ ਪ੍ਰਚਾਰ, ਨਸਲਭੇਦ, ਸਿਆਸੀ ਪੱਖਪਾਤ ਵਰਗੀਆਂ ਬੁਰਾਈਆਂ ਨੂੰ ਸਮਾਜਿਕ ਮੀਡੀਆ ਤੋਂ ਦੂਰ ਰੱਖਿਆ ਜਾਵੇ ਸਮਾਜ ਦੀ ਹੋਂਦ ਨਾਲ ਹੀ ਸਮਾਜਿਕ ਮੀਡੀਆ ਦੀ ਹੋਂਦ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ