ਲੋੜਵੰਦ ਵਿਦਿਆਰਥਣਾਂ ਦੀ ਮੱਦਦ ਲਈ ਅੱਗੇ ਆਏ ਸਮਾਜ ਸੇਵੀ

Social Worker

ਲੋੜਵੰਦ ਵਿਦਿਆਰਥਣਾਂ ਦੀ ਮੱਦਦ ਲਈ ਅੱਗੇ ਆਏ ਸਮਾਜ ਸੇਵੀ (Social Worker)

  • ਸੰਸਥਾ ’ਚ 2 ਹਜ਼ਾਰ ਦੇ ਲਗਭਗ ਵਿਦਿਆਰਥਣਾਂ ਪੜ੍ਹ ਰਹੀਆਂ ਹਨ

ਕੋਟਕਪੂਰਾ (ਸੁਭਾਸ਼ ਸ਼ਰਮਾ)। ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਕਪੂਰਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸੰਸਥਾ ਵਿਚ 2 ਹਜ਼ਾਰ ਦੇ ਲਗਭਗ ਵਿਦਿਆਰਥਣਾਂ ਪੜ੍ਹ ਰਹੀਆਂ ਹਨ । ਜਿਨ੍ਹਾਂ ਵਿੱਚੋਂ ਦਸਵੀਂ ਅਤੇ ਬਾਰ੍ਹਵੀਂ ਦੀਆਂ 60 ਵਿਦਿਆਰਥਣਾਂ ਅਜਿਹੀਆਂ ਹਨ ਜਿਨ੍ਹਾਂ ਦੇ ਪਿਤਾ ਜਾਂ ਮਾਤਾ-ਪਿਤਾ ਦੋਵੋਂ ਨਹੀਂ ਹਨ, ਜਿਨ੍ਹਾਂ ਦੀ ਸਾਲਾਨਾ ਬੋਰਡ ਦੀ ਫ਼ੀਸ ਲਗਭਗ 1 ਲੱਖ 20 ਰੁਪਏ ਬਣਦੀ ਹੈ । ਇਹ ਫੀਸ ਭਰਨ ਲਈ ਗੁਰੂ ਨਾਨਕ ਮੋਦੀਖਾਨਾ ਦੇ ਇੰਚਾਰਜ ਹਰਪ੍ਰੀਤ ਸਿੰਘ ਅਤੇ ਕਲਾਥ ਮਰਚੈਂਟ ਐਸੋਸੀਏਸ਼ਨ ਦੇ ਉਪਰਾਲੇ (Social Worker) ਤੇ ਯਦਨਾਂ ਸਦਕਾ ਵਿਦਿਆਰਥਣਾਂ ਦੀ ਮੱਦਦ ਕੀਤੀ ਗਈ।

ਪੱਪੂ ਲਹੌਰੀਆ ਵੱਲੋਂ 21 ਹਜ਼ਾਰ ਰੁਪਏ ਵਿਦਿਆਰਥਣਾਂ ਫੀਸ ਭਰਨ ਲਈ ਮੱਦਦ ਕੀਤੀ

ਇਸ ਤੋਂ ਇਲਾਵਾ ਪੱਪੂ ਲਹੌਰੀਆ ਵੱਲੋਂ 21 ਹਜ਼ਾਰ ਰੁਪਏ ਵਿਦਿਆਰਥਣਾਂ ਫੀਸ ਭਰਨ ਲਈ ਮੱਦਦ ਦਿੱਤੀ ਗਈ। (Social Worker) ਇਸ ਨੇਕ ਕਾਰਜ ਲਈ ਹਰਪ੍ਰੀਤ ਸਿੰਘ ਅਤੇ ਪ੍ਰਧਾਨ ਜਤਿੰਦਰ ਸਿੰਘ ਜਸ਼ਨ ਦਾ ਸਕੂਲ ਵਿੱਚ ਪਹੁੰਚਣ ਤੇ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ ।

ਹੁਣ ਤੱਕ ਪ੍ਰਿੰਸੀਪਲ, ਸਟਾਫ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ 95 ਹਜ਼ਾਰ ਰੁਪਏ ਦਾ ਪ੍ਰਬੰਧ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੀ ਰਾਸ਼ੀ ਦਾ ਵੀ ਜਲਦੀ ਪ੍ਰਬੰਧ ਕਰ ਕੇ ਵਿਦਿਆਰਥਣਾਂ ਨੂੰ ਪੜ੍ਹਾਈ ਜਾਰੀ ਰੱਖਣ ਦੇ ਲਈ ਮੱਦਦ ਕੀਤੀ ਜਾਵੇਗੀ। ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਵਧੀਆ ਮਾਹੌਲ, ਬਿਹਤਰ ਮੌਕੇ ਅਤੇ ਲੋੜਵੰਦਾਂ ਦੀ ਮੱਦਦ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਮਨੋਹਰ ਲਾਲ, ਨਵਦੀਪ ਕੱਕੜ ,ਪਵਨਜੀਤ ਕੌਰ, ਬਲਜੀਤ ਰਾਣੀ ,ਸ਼ਵਿੰਦਰ ਕੌਰ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵੱਲੋਂ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਪ੍ਰਵਾਨਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here