ਸਾਈਬਰ ਠੱਗੀਆਂ ਖਿਲਾਫ਼ ਹੋਵੇ ਠੋਸ ਕਾਰਵਾਈ

Solid, Action, Against, Cyber, Frauds

ਦੇਸ਼ ਅੰਦਰ ਸਾਈਬਰ ਠੱਗਾਂ ਨੇ ਜਾਲ ਵਿਛਾਇਆ ਹੋਇਆ ਹੈ ਪਿਛਲੇ ਕਈ ਸਾਲਾਂ ਤੋਂ ਆਮ ਲੋਕਾਂ ਨੂੰ ਕੋਈ ਪੈਸਾ ਭੇਜਣ ਦਾ ਲੋਭ ਦੇ ਕੇ, ਕਰਜਾ ਦੇਣ ਦੇ ਨਾਂਅ ‘ਤੇ ਉਹਨਾਂ ਦਾ ਬੈਂਕ ਖਾਤਾ ਨੰਬਰ ਪੁੱਛ ਕੇ ਉਹਨਾਂ ਦੇ ਖਾਤੇ ‘ਚੋਂ ਪੈਸੇ ਹੜੱਪ ਕੀਤੇ ਜਾ ਰਹੇ ਹਨ ਜਾਗਰੂਕਤਾ ਦੇ ਬਾਵਜੂਦ ਇਹ ਧੰਦਾ ਰੁਕਿਆ ਨਹੀਂ ਸਗੋਂ ਵੱਡੇ-ਵੱਡੇ ਸਿਆਸਤਦਾਨ ਵੀ ਇਹਨਾਂ ਦੇ ਜਾਲ ‘ਚ ਫਸ ਗਏ ਹਨ ਤਾਜ਼ਾ ਮਾਮਲਾ ਪੰਜਾਬ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦਾ ਹੈ ਜਿਨ੍ਹਾਂ ਤੋਂ ਠੱਗਾਂ ਨੇ ਖਾਤਾ ਤੇ ਓਟੀਪੀ ਨੰਬਰ ਦੱਸਣ ਕਾਰਨ ਠੱਗਾਂ ਨੇ ਉਹਨਾਂ ਦੇ ਖਾਤੇ ‘ਚੋਂ 23 ਲੱਖ ਰੁਪਏ ਹੜੱਪ ਲਏ ਪ੍ਰਨੀਤ ਕੌਰ ਸਾਂਸਦ ਹੋਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਵੀ ਹਨ ਸਿਆਸੀ ਪਹੁੰਚ ਕਾਰਨ ਪੁਲਿਸ ਨੇ ਹੱਥੋ ਹੱਥ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਪਕੜ ‘ਚ ਲੈ ਲਿਆ ਇਹ ਗੱਲ ਸਾਫ਼ ਹੈ ਕਿ ਸਿਆਸੀ ਪਹੁੰਚ ਕਾਰਨ ਹੀ ਤੱਟ ਫੱਟ ਕਾਰਵਾਈ ਹੋ ਗਈ ਨਹੀਂ ਤਾਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਤਾਂ ਸਾਲਾਂ ਬੱਧੀ ਪੁਲਿਸ ਥਾਣਿਆਂ ਦੇ ਕਾਗਜਾਂ ‘ਚ ਰੁਲਦੀਆਂ ਰਹਿ ਜਾਂਦੀਆਂ ਹਨ ਜੇਕਰ ਅਪਰਾਧੀਆਂ ਨੂੰ ਤੁਰਤ ਫੁਰਤ ਗ੍ਰਿਫ਼ਤਾਰ ਕਰਕੇ ਜੇਲ੍ਹ ਤੱਕ ਪਹੁੰਚਾਇਆ ਜਾਵੇ ਤਾਂ ਅਜਿਹੀਆਂ ਠੱਗੀਆਂ ਘਟ ਸਕਦੀਆਂ ਹਨ ਇੱਥੇ ਪੁਲਿਸ ਨੂੰ ਵੀ ਆਪਣੀ ਡਿਊਟੀ ਜਿੰਮੇਵਾਰੀ ਤੇ ਨਿਰਪੱਖਤਾ ਨਾਲ ਨਿਭਾਉਣੀ ਚਾਹੀਦੀ ਹੈ ਠੱਗੀਆਂ ਦੇ ਲੱਖਾਂ ਮਾਮਲੇ ਹਨ ਜਿਹਨਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਧਨਾਢ ਵਿਅਕਤੀਆਂ ਦੀ ਦੁਕਾਨ/ਸ਼ੋਰੂਮ ਦੀ ਚੋਰੀ ਕੁਝ ਘੰਟਿਆਂ ਬਾਦ ਹੀ ਫੜ੍ਹ ਲਈ ਜਾਂਦੀ ਹੈ ਸੰਨ 2011 ‘ਚ ਮਨੀਮਾਜਰਾ (ਪੰਜਾਬ) ‘ਚ ਇੱਕ ਸ਼ੋਅਰੂਮ ਤੋਂ ਕਰੋੜਾਂ ਰੁਪਏ ਦੇ ਹੀਰੇ ਲੁੱਟੇ ਗਏ ਜੋ ਪੁਲਿਸ ਨੇ ਸਿਰਫ਼ 5 ਪੰਜ ਦਿਨਾਂ ਬਾਦ ਮੁਲਜ਼ਮ ਵੀ ਫੜ੍ਹ ਲਏ ਤੇ ਹੀਰਿਆਂ ਦੀ ਬਰਾਮਦਗੀ ਵੀ ਕਰ ਲਈ ਸਿਆਸੀ ਦਬਾਅ ਹੋਣ ‘ਤੇ ਪੁਲਿਸ ਹਜ਼ਾਰਾਂ ਕਿਲੋਮੀਟਰ ਦੂਰ ਦੇਸ਼ ਦੇ ਕਿਸੇ ਵੀ ਕੋਨੇ ‘ਚ ਬੈਠੇ ਅਪਰਾਧੀ ਨੂੰ ਨੱਪ ਲੈਂਦੀ ਹੈ ਪਰ ਇੱਧਰ ਜੇਕਰ ਪੁਲਿਸ ਥਾਣੇ ਦੇ ਨੇੜੇ ਹੀ ਆਮ ਬੰਦੇ ਦੀ ਦੁਕਾਨ ‘ਤੇ ਚੋਰੀ ਹੋ ਜਾਵੇ ਤਾਂ ਪੀੜਤ ਗੇੜੇ ਮਾਰਦਾ-ਮਾਰਦਾ ਥੱਕ ਜਾਂਦਾ ਹੈ ਕਿੰਨਿਆਂ ਹੀ ਮਾਮਲਿਆਂ ‘ਚ ਪੁਲਿਸ ਸ਼ਿਕਾਇਤ ਹੀ ਨਹੀਂ ਦਰਜ ਕਰਦੀ ਇਸੇ ਕਾਰਨ ਹੀ ਚੋਰਾਂ ਦੇ ਹੌਂਸਲੇ ਵਧ ਜਾਂਦੇ ਹਨ ਸਰਕਾਰ ਅਪਰਾਧਾਂ ਨੂੰ ਰੋਕਣ ਲਈ ਗੰਭੀਰਤਾ ਨਾਲ ਲਵੇ ਤੇ ਪੁਲਿਸ ਨੂੰ ਆਪਣੀ ਡਿਊਟੀ ਪ੍ਰਤੀ ਪਾਬੰਦ ਕਰੇ ਤਾਂ ਕਿ ਕਿਸੇ ਨਾਲ ਵੀ ਅਨਿਆਂ ਨਾ ਹੋਵੇ ਦਰਅਸਲ ਪੇਂਡੂ ਤੇ ਪੱਛੜੇ ਹੋਏ ਖੇਤਰਾਂ ‘ਚ ਲੋਕਾਂ ਦੇ ਬੈਂਕ ਖਾਤੇ ਲਗਾਤਾਰ ਵਧ ਰਹੇ ਹਨ ਅਨਪੜ੍ਹ ਤੇ ਅਣਜਾਣ ਲੋਕ ਸਾਈਬਰ ਠੱਗੀਆਂ ਬਾਰੇ ਅਣਜਾਣ ਹਨ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਆਮ ਲੋਕਾਂ ਨੂੰ ਇਸ ਸਬੰਧੀ ਸੁਚੇਤ ਕਰਨ ਲਈ ਠੋਸ ਪ੍ਰੋਗਰਾਮ ਬਣਾਵੇ ਥਾਣੇ ਵੱਲੋਂ ਇਸ ਸਬੰਧੀ ਜਨਤਕ ਥਾਵਾਂ ‘ਤੇ ਲਿਖਤੀ ਸੁਚਨਾ ਲਾਈਆਂ ਜਾਣ ਤਾਂ ਕਿ ਕੋਈ ਗੁੰਮਰਾਹ ਨਾ ਹੋਵੇ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।