ਅੱਤਵਾਦ ਖਿਲਾਫ ਇਕਜੁਟਤਾ ਜ਼ਰੂਰੀ

0
Turkey arrests Baghdadi's sister

ਅੱਤਵਾਦ ਖਿਲਾਫ ਇਕਜੁਟਤਾ ਜ਼ਰੂਰੀ

ਮਿਆਂਮਾਰ ਸਰਕਾਰ ਨੇ ਲੋੜੀਂਦੇ 22 ਅੱਤਵਾਦੀ ਭਾਰਤ ਨੂੰ ਸੌਂਪ ਕੇ ਅੱਤਵਾਦ ਖਿਲਾਫ ਮੁਹਿੰਮ ‘ਚ ਸਹਿਯੋਗ ਦਿੱਤਾ ਹੈ ਇਸ ਫੈਸਲੇ ਨਾਲ ਪੂਰਬ ਉੱਤਰ ‘ਚ ਅੱਤਵਾਦ ਨੂੰ ਲਗਾਮ ਪਾਉਣੀ ਆਸਾਨ ਹੋਵੇਗੀ ਦਰਅਸਲ ਪੂਰਬੀ ਉੱਤਰੀ ਰਾਜ ‘ਚ ਵਾਰਦਾਤਾਂ ਕਰਨ ਤੋਂ ਬਾਅਦ ਅੱਤਵਾਦੀ ਮਿਆਂਮਾਰ ‘ਚ ਜਾ ਲੁਕਦੇ ਹਨ ਇਹ ਖੇਤਰ ਪਹਾੜੀ, ਜੰਗਲੀ ਤੇ ਨਦੀ ਨਾਲਿਆਂ ਦਾ ਹੋਣ ਕਰਕੇ ਸੁਰੱਖਿਆ ਬਲਾਂ ਲਈ ਗਸ਼ਤ ਕਰਨ ‘ਚ ਵੱਡੀ ਰੁਕਾਵਟ ਆਉਂਦੀ ਹੈ ਭਾਰਤ ਦੇ ਮਿਆਂਮਾਰ ਨਾਲ ਸਬੰਧ ਕਾਫੀ ਚੰਗੇ ਹਨ ਅੱਤਵਾਦ ਕਿਸੇ ਦਾ ਵੀ ਦੋਸਤ ਨਹੀਂ ਹੋ ਸਕਦਾ

ਇਸ ਲਈ ਅਮਨ ਤੇ ਮਨੁੱਖਤਾ ਦੇ ਹੱਕ ‘ਚ ਹਿੰਸਾ ਨੂੰ ਰੋਕਣ ਲਈ ਗੁਆਂਢੀ ਮੁਲਕਾਂ ਦਾ ਸਾਥ ਦੇਣਾ ਜ਼ਰੂਰੀ ਹੈ ਭਾਰਤ ਦੀ ਮਿਆਂਮਾਰ ਨਾਲ 1600 ਕਿਲੋਮੀਟਰ ਸਰਹੱਦ ਲੱਗਦੀ ਹੈ ਪਿਛਲੇ ਸਮੇਂ ‘ਚ ਭਾਰਤ ਨੂੰ ਅੱਤਵਾਦ ਖਿਲਾਫ ਕਾਰਵਾਈ ਲਈ ਮਿਆਮਾਰ ਦੀ ਹੱਦ ਅੰਦਰ ਦਾਖਲ ਹੋ ਕੇ ਵੀ ਕਾਰਵਾਈ ਕਰਨੀ ਪਈ ਹੈ ਗਰੀਬ ਮੁਲਕ ਹੋਣ ਕਾਰਨ ਮਿਆਂਮਾਰ ‘ਚ ਸੁਰੱਖਿਆ ਪ੍ਰਬੰਧ ਮਜ਼ਬੂਤ ਨਹੀਂ ਹਨ

ਜਿਸ ਕਾਰਨ ਅੱਤਵਾਦੀ ਮਿਆਂਮਾਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾ ਲੈਂਦੇ ਸਨ ਜੇਕਰ ਸਾਰੇ ਦੇਸ਼ ਹੀ ਅੱਤਵਾਦ ਖਿਲਾਫ ਇਕਜੁਟ ਹੋਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਅੱਤਵਾਦ ਦਮ ਤੋੜ ਜਾਵੇਗਾ ਇਸ ਤੋਂ ਪਹਿਲਾਂ ਬੰਗਲਾਦੇਸ਼ ਕਈ ਅੱਤਵਾਦੀ ਭਾਰਤ ਨੂੰ ਸੌਂਪ ਚੁੱਕਾ ਹੈ ਪਰ ਬਹੁਤ ਸਾਰੇ ਦੇਸ਼ ਅੱਤਵਾਦ ਦੇ ਮਾਮਲੇ ‘ਚ ਅਜੇ ਵੀ ਦੋਗਲੀਆ ਨੀਤੀਆਂ ਅਪਣਾ ਰਹੇ ਹਨ ਦੋਗਲੀ ਨੀਤੀ ਇਸ ਕਦਰ ਅਪਣਾਈ ਜਾਂਦੀ ਹੈ ਕਿ ਇੱਕੋ ਵਿਅਕਤੀ ਨੂੰ ਇਕ ਮੁਲਕ ਅੱਤਵਾਦੀ ਕਰਾਰ ਦੇ ਰਿਹਾ ਹੁੰਦਾ ਹੈ ਤੇ ਦੂਜਾ ਉਸ ਨੂੰ ਕਲੀਨ ਚਿੱਟ ਦੇ ਦਿੰਦਾ ਹੈ

ਇਸ ਦੋਗਲੀ ਨੀਤੀ ਦਾ ਦਰਦ ਉਹੀ ਮੁਲਕ ਜਾਂ ਉਹ ਲੋਕ ਜਾਣਦੇ ਹਨ ਜਿਹੜੇ ਅੱਤਵਾਦੀ ਹਮਲਿਆਂ ‘ਚ ਆਪਣੇ ਪਰਿਵਾਰ ਦੇ ਮੈਂਬਰ ਗੁਆ ਚੁੱਕੇ ਹੁੰਦੇ ਹਨ ਜਿਹੜਾ ਅੱਤਵਾਦੀ ਸ਼ਰੇਆਮ ਹਮਲਿਆਂ ਦੀ ਧਮਕੀ ਦੇ ਰਿਹਾ ਹੁੰਦਾ ਹੈ ਉਸ ਨੂੰ ਦੁੱਧ ਧੋਤਾ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ

ਇਸ ਮਾਮਲੇ ‘ਚ ਚੀਨ ਬੇਸ਼ਰਮੀ ਦੀ ਹਾਲਤ ਤੱਕ ਜਾ ਪਹੁੰਚਦਾ ਹੈ ਤੇ ਭਾਰਤ ਨੂੰ ਲੋੜੀਂਦੇ ਅੱਤਵਾਦੀਆਂ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ‘ਤੇ ਵਾਰ-ਵਾਰ ਰੁਕਾਵਟ ਬਣਦਾ ਰਿਹਾ ਪਰ ਅਖੀਰ ਚੀਨ ਨੂੰ ਅੱਤਵਾਦੀ ਨੂੰ ਅੱਤਵਾਦੀ ਮੰਨਣਾ ਹੀ ਪਿਆ ਇਹੀ ਹਾਲ ਪਾਕਿਸਤਾਨ ਦਾ ਹੈ ਮੁੰਬਈ 26/11 ਵਰਗੇ ਹਮਲਿਆਂ ਦੇ ਮੁਲਜ਼ਮਾਂ ਨੂੰ ਜੇਲ੍ਹਾਂ ਤੋਂ ਬਾਹਰ ਪੂਰੇ ਸ਼ਾਹੀ ਠਾਠ ਨਾਲ ਰੱਖਦਾ ਆ ਰਿਹਾ ਹੈ ਇਹ ਦੋਗਲੀਆਂ ਨੀਤੀਆਂ ਨਾ ਸਿਰਫ ਭਾਰਤ ਸਗੋਂ ਪੂਰੇ ਦੱਖਣੀ ਏਸ਼ੀਆ ਲਈ ਬਦਅਮਾਨੀ ਦੀ ਵਜ੍ਹਾ ਬਣੀਆਂ ਹੋਈਆਂ ਹਨ

ਕੌਮਾਂਤਰੀ ਮੰਚਾਂ ‘ਤੇ ਅੱਤਵਾਦ ਖਿਲਾਫ ਇੱਕਜੁਟਤਾ ਦੇ ਦਾਅਵੇ ਤਾਂ ਬਹੁਤ ਹੁੰਦੇ ਹਨ ਪਰ ਜਦੋਂ ਗੱਲ ਫੈਸਲਾ ਅਮਲ ‘ਚ ਲਿਆਉਣ ਦੀ ਹੁੰਦੀ ਹੈ ਤਾਂ ਸਬੂਤਾਂ ਦੀ ਗੈਰ ਜ਼ਰੂਰੀ ਦੁਹਾਈ ਦਿੱਤੀ ਜਾਂਦੀ ਹੈ ਚੰਗਾ ਹੋਵੇ ਜੇਕਰ ਮਿਆਂਮਾਰ ਵਾਂਗ ਹੀ ਹੋਰ ਮੁਲਕ ਵੀ ਅੱਤਵਾਦ ਦੇ ਖਾਤਮੇ ਲਈ ਅੱਗੇ ਆਉਣ ਅਤੇ ਸਪੱਸ਼ਟ ਤੇ ਠੋਸ ਨੀਤੀਆਂ ਬਣਾਉਣ ਕਿਉਂਕਿ ਅੱਤਵਾਦ ਨੂੰ ਸ਼ਹਿ ਦੇਣ ਨਾਲ ਕਿਸੇ ਵੀ ਮੁਲਕ ਦਾ ਭਲਾ ਨਹੀਂ ਹੋ ਸਕਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।