ਮਾਨਵਤਾ ਭਲਾਈ ਕਾਰਜਾਂ ਦੇ ਲੇਖੇ ਲੱਗੇ ਮਾਤਾ ਸੋਮਾਵੰਤੀ ਇੰਸਾਂ

ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਸਰਦੂਲਗੜ੍ਹ ਦੇ ਪਿੰਡ ਸਰਦੂਲੇਵਾਲਾ ਦੀ ਡੇਰਾ ਸ਼ਰਧਾਲੂ ਸੇਵਾਦਾਰ ਮਾਤਾ ਸੋਮਾਵੰਤੀ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਵੇਰਵਿਆਂ ਮੁਤਾਬਿਕ ਮਾਤਾ ਸੋਮਾਵੰਤੀ ਇੰਸਾਂ (60) ਪਤਨੀ ਜਗਦੀਸ਼ ਰਾਏ ਇੰਸਾਂ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ਜਿਨ੍ਹਾਂ ਦਾ ਬੀਤੇ ਦਿਨ ਕਰੀਬ 4 ਵਜੇ ਬਾਅਦ ਦੁਪਹਿਰ ਦੇਹਾਂਤ ਹੋ ਗਿਆ।

ਪਰਿਵਾਰ ਨੇ ਉਨ੍ਹਾਂ ਦੇ ਜਿਉਂਦੇ ਜੀਅ ਕੀਤੇ ਸਰੀਰਦਾਨ ਦੇ ਪ੍ਰਣ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਐੱਸ ਆਰ ਐੱਮ ਐੱਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਰੇਲੀ (ਯੂਪੀ) ਨੂੰ ਦਾਨ ਕੀਤਾ। ਸੋਮਾਵੰਤੀ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀਆਂ ਪੋਤਰੀਆਂ ਨੇ ਮੋਢਾ ਲਾਇਆ । ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਅਗਵਾਈ ’ਚ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਡਾ. ਸੋਹਣ ਲਾਲ ਅਰੋੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂਆਂ, ਰਿਸ਼ਤੇਦਾਰਾਂ, ਸਾਕ-ਸਬੰਧੀਆਂ ਨੇ ਇੱਕ ਕਾਫ਼ਲੇ ਦੇ ਰੂਪ ’ਚ ‘ਸੋਮਾਵੰਤੀ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਰਵਾਨਾ ਕੀਤਾ।

ਬਲਾਕ ਦੇ ਭੰਗੀਦਾਸ ਗੁਰਦੇਵ ਇੰਸਾਂ ਨੇ ਦੱਸਿਆ ਕਿ ਬਲਾਕ ਦੇ ਵੱਖ-ਵੱਖ ਪਿੰਡਾਂ ’ਚੋਂ ਹੁਣ ਤੱਕ 56 ਸਰੀਰ ਦਾਨ ਕੀਤੇ ਗਏ ਹਨ ਜਦਕਿ ਇਹ 57ਵਾਂ ਸਰੀਰ ਦਾਨ ਹੋਇਆ ਹੈ। ਇਸ ਮੌਕੇ 25 ਮੈਂਬਰ ਮਿੱਠੂ ਰਾਮ, ਹੇਮਰਾਜ, ਸੰਦੀਪ ਸਿੰਘ ਸੀਪਾ, ਬਿਸ਼ਨੂੰ ਰਾਮ, ਪ੍ਰਦੀਪ ਪੇਂਟਰ (ਸਾਰੇ 15 ਮੈਂਬਰ), ਜਗਤ ਰਾਮ ਇੰਸਾਂ, ਕਾਲਾ ਗਾਮੀਵਾਲਾ, ਬੰਤ ਇੰਸਾਂ, ਮੁਨਸ਼ੀ ਰਾਮ, ਸੁਖਵੰਤ ਇੰਸਾਂ, ਅਸ਼ੋਕ ਕੁਮਾਰ (ਮੇਸ਼ੀ) ਸੋਨੀ, ਲਭੀ, ਸੁਖਵੰਤ, ਬਿੰਦਰ ਕਾਨੋਗੋ, ਗੁਰਪ੍ਰੀਤ ਪੀਤਾ, ਰਾਮ ਸਰਦੂਲੇਵਾਲਾ, ਕਰਨ ਕੇਲੀ, ਭੈਣ ਸ਼ਿਮਲਾ ਇੰਸਾਂ, ਸ਼ਿਮਲਾ ਇੰਸਾਂ ਸਰਦੂਲਗੜ੍ਹ, ਰਾਜਵਿੰਦਰ ਕੌਰ ਇੰਸਾਂ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ।

ਸਰੀਰਦਾਨ ਕਰਨ ਦਾ ਫੈਸਲਾ ਸ਼ਲਾਘਾਯੋਗ

ਇਸ ਮੌਕੇ ਵਾਰਡ ਦੇ ਸਾਬਕਾ ਐੱਮ. ਸੀ. ਭੁਪਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੋਮਾਵੰਤੀ ਇੰਸਾਂ ਨੇ ਜਿੱਥੇ ਜਿਉਂਦੇ ਜੀਅ ਮਨੁੱਖਤਾ ਦੀ ਸੇਵਾ ਕੀਤੀ, ਉੱਥੇ ਮਰਨ ਉਪਰੰਤ ਸਰੀਰਦਾਨ ਕੀਤਾ ਹੈ ਤੇ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਮਾਤਾ ਸੋਮਾਵੰਤੀ ਇੰਸਾਂ ਵਰਗੇ ਇਨਸਾਨਾਂ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ। ਇਸ ਮੌਕੇ ਡਾ. ਸੋਹਣ ਲਾਲ ਨੇ ਸਰੀਰਦਾਨ ਕਰਨ ’ਤੇ ਸੋਮਾਵੰਤੀ ਇੰਸਾਂ ਨੂੰ ਸਲੂਟ ਕਰਦਿਆਂ ਕਿਹਾ ਕਿ ਮਾਤਾ ਦੇ ਜਿਉਂਦੇ ਜੀਅ ਕੀਤੇ ਪ੍ਰਣ ਨੂੰ ਉਸਦੇ ਪਰਿਵਾਰਕ ਮੈਂਬਰਾਂ ਪਤੀ ਜਗਦੀਸ਼ ਰਾਜ, ਪੁੱਤਰ ਅਮਨਦੀਪ, ਸੁਮਨਦੀਪ, ਪੁੱਤਰੀ ਕਮਲਦੀਪ ਕੌਰ, ਨੂੰਹਾਂ ਸ਼ੈਲੀ ਤੇ ਸਾਕਸ਼ੀ ਨੇ ਪੂਰਾ ਕੀਤਾ ਹੈ ਇਸ ਉੱਤਮ ਦਾਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਥੋੜ੍ਹੀ ਹੈ, ਸਮਾਜ ਦੇ ਲੋਕਾਂ ਲਈ ਇਹ ਇੱਕ ਚੰਗਾ ਸੁਨੇਹਾ ਹੈ।।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ