‘‘ਬੇਟਾ, ਪਰਵਾਹ ਨਾ ਕਰ! ਮਾਲਕ ਖੁਸ਼ੀਆਂ ਬਖਸ਼ੇਗਾ’’

parmpita ji

‘‘ਬੇਟਾ, ਪਰਵਾਹ ਨਾ ਕਰ! ਮਾਲਕ ਖੁਸ਼ੀਆਂ ਬਖਸ਼ੇਗਾ’’

17 ਜਨਵਰੀ 1976 ਪਿੰਡ ਮਹਿਮਾ ਸਰਜਾ (ਪੰਜਾਬ) ’ਚ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Param Pita Shah Satnam Singh Ji Maharaj)  ਸ਼ਾਮ ਦੇ ਸਮੇਂ ਜ਼ਿਆਦਾਤਰ ਬਾਹਰ ਖੇਤਾਂ ’ਚ ਘੁੰਮਣ ਜਾਇਆ ਕਰਦੇ ਉੱਥੇ ਗੁਰਬਚਨ ਸਿੰਘ ਫੌਜੀ ਨਾਂਅ ਦਾ ਇੱਕ ਵਿਅਕਤੀ ਸੀ, ਜਿਸ ਦਾ ਘਰ ਪਿੰਡ ਤੋਂ ਬਾਹਰ ਸੀ ਉਸ ਨੇ ਸੋਚਿਆ ਕਿ ਕਾਸ਼! ਉਸ ਦਾ ਘਰ ਵੀ ਪੱਕਾ ਅਤੇ ਸੁੰਦਰ ਹੁੰਦਾ ਤਾਂ ਉਹ ਪੂਜਨੀਕ ਪਰਮ ਪਿਤਾ ਜੀ ਨੂੰ ਆਪਣੇ ਘਰ ਚਰਨ ਟਿਕਾਉਣ ਦੀ ਅਰਦਾਸ ਕਰ ਸਕਦਾ।

ਪੂਜਨੀਕ ਪਰਮ ਪਿਤਾ ਜੀ (Param Pita Shah Satnam Singh Ji Maharaj) ਘੁੰਮਣ ਲਈ ਖੇਤਾਂ ਵੱਲ ਜਾ ਰਹੇ ਸਨ ਜਿਵੇਂ ਹੀ ਉਸ ਫੌਜੀ ਭਾਈ ਦਾ ਘਰ ਆਇਆ ਤਾਂ ਪੂਜਨੀਕ ਪਰਮ ਪਿਤਾ ਜੀ ਉਸ ਦੇ ਘਰ ਜਾ ਕੇ ਉੱਥੇ ਰੱਖੇ ਇੱਕ ਮੂੜ੍ਹੇ ’ਤੇ ਜਾ ਬਿਰਾਜਮਾਨ ਹੋਏ। ਫੌਜੀ ਦੀਆਂ ਅੱਖਾਂ ’ਚ ਪ੍ਰੇਮ ਤੇ ਖੁਸ਼ੀ ਦੇ ਹੰਝੂ ਵਗਣ ਲੱਗੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਸੱਚੀ ਤੜਫ਼ ਨੂੰ ਪੂਰਾ ਕੀਤਾ ਅਤੇ ਖੁਦ ਕਹਿ ਕੇ ਉਸ ਤੋਂ ਚਾਹ ਬਣਵਾਈ। ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਏ, ‘‘ਪਰਵਾਹ ਨਾ ਕਰ! ਮਾਲਕ ਖੁਸ਼ੀਆਂ ਬਖਸ਼ੇਗਾ’’ ਉਸ ਇਨਸਾਨ ’ਤੇ ਪਿਆਰੇ ਮੁਰਸ਼ਿਦ ਦਾਤਾਰ ਜੀ ਨੇ ਇੰਨੀ ਰਹਿਮਤ ਕੀਤੀ ਕਿ ਉਸ ਫੌਜੀ ਦੇ ਚਾਰ ਪੁੱਤਰ ਸਰਕਾਰੀ ਨੌਕਰੀ ਲੱਗੇ ਸਾਰਾ ਪਰਿਵਾਰ ਸਾਧ-ਸੰਗਤ ਦੀ ਸੇਵਾ ’ਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਪੂਜਨੀਕ ਪਰਮ ਪਿਤਾ ਜੀ ਨੇ ਪਵਿੱਤਰ ਬਚਨਾਂ ਦੁਆਰਾ ਉਸ ਦੀ ਗਰੀਬੀ ਦੂਰ ਕਰਕੇ ਉਸ ਨੂੰ ਖੁਸ਼ਹਾਲੀ ਬਖਸ਼ ਦਿੱਤੀ।

ਪਿਆਰੇ ਸਤਿਗੁਰੂ ਜੀ ਨੇ ਨਾ ਜਾਣੇ ਕਿੱਥੇ ਖ਼ਤਮ ਕਰ ਦਿੱਤਾ ਤੂਫਾਨ

ਰਾਜਸਥਾਨ ਦੇ ਇੱਕ ਪਿੰਡ ’ਚ ਰਾਤ ਦਾ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਜੀ ਸਤਿਸੰਗ ’ਤੋਂ ਪਹਿਲਾਂ ਸ਼ਾਮ ਨੂੰ ਬਾਹਰ ਖੇਤਾਂ ’ਚ ਸੈਰ ਕਰਨ ਲਈ ਨਿੱਕਲੇ ਸ਼ਹਿਨਸ਼ਾਹ ਜੀ ਇੱਕ ਉੱਚੇ ਟਿੱਬੇ ’ਤੇ ਜਾ ਕੇ ਬਿਰਾਜਮਾਨ ਹੋ ਗਏ ਦਲੀਪ ਸਿੰਘ ਰਾਗੀ ਨੂੰ ਕੋਈ ਸ਼ਬਦ ਸੁਣਾਉਣ ਦਾ ਹੁਕਮ ਫਰਮਾਇਆ ਹੌਲੀ-ਹੌਲੀ ਸਾਧ-ਸੰਗਤ ਵੀ ਆ ਗਈ।

ਹਾਲੇ ਸ਼ਬਦ ਚੱਲ ਹੀ ਰਹੇ ਸਨ ਕਿ ਇੱਕ ਸੇਵਾਦਾਰ ਨੇ ਦੇਖਿਆ ਕਿ ਪੱਛਮ ਵੱਲੋਂ ਬਹੁਤ ਹੀ ਜਬਰਦਸਤ ਤੂਫਾਨ ਉੱਠਿਆ ਹੈ ਅਤੇ ਸਾਧ-ਸੰਗਤ ਵੱਲ ਆ ਰਿਹਾ ਹੈ। ਇੱਕ ਸੇਵਾਦਾਰ ਨੇ ਪੂਜਨੀਕ ਪਰਮ ਪਿਤਾ ਜੀ ਕੋਲ ਜਾ ਕੇ ਅਰਜ਼ ਕੀਤੀ ਕਿ ‘‘ਸ਼ਹਿਨਸ਼ਾਹ ਜੀ, ਬਹੁਤ ਹੀ ਜਬਰਦਸਤ ਤੂਫਾਨ ਆ ਰਿਹਾ ਹੈ’’ ਜਦੋਂ ਉਸ ਸੇਵਾਦਾਰ ਨੂੰ ਲੱਗਾ ਕਿ ਇਹ ਤਾਂ ਬਿਲਕੁਲ ਹੀ ਕੋਲ ਆ ਗਿਆ ਹੈ ਤਾਂ ਉਸ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਫਿਰ ਦੁਬਾਰਾ ਹੱਥ ਜੋੜ ਕੇ ਸ਼ਹਿਨਸ਼ਾਹ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਬੇਨਤੀ ਕੀਤੀ, ‘‘ਸ਼ਹਿਨਸ਼ਾਹ ਜੀ! ਇਹ ਤਾਂ ਬਿਲਕੁਲ ਹੀ ਕੋਲ ਆ ਗਿਆ ਹੈ’’

ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਠੀਕ ਹੈ, ਚੱਲੋ ਭਾਈ!’’ ਇਸ ਤਰ੍ਹਾਂ ਸਾਧ-ਸੰਗਤ ਨੂੰ ਆਗਿਆ ਪ੍ਰਦਾਨ ਕਰਕੇ ਸ਼ਹਿਨਸ਼ਾਹ ਜੀ ਰਾਤ ਨੂੰ ਅਰਾਮ ਕਰਨ ਵਾਲੀ ਜਗ੍ਹਾ ’ਤੇ ਆ ਗਏ। ਪੌੜੀਆਂ ਚੜ੍ਹਦੇ ਹੋਏ ਜਦੋਂ ਪੂਜਨੀਕ ਪਰਮ ਪਿਤਾ ਜੀ ਅਰਾਮ ਕਰਨ ਵਾਲੀ ਜਗ੍ਹਾ ਵੱਲ ਜਾ ਰਹੇ ਸਨ ਤਾਂ ਬਚਨ ਫਰਮਾਏ, ‘‘ਬੇ-ਮੌਸਮ ਬੱਦਲ ਕਿੱਥੋਂ ਆ ਗਿਆ’’ ਇਸ ਤੋਂ ਬਾਅਦ ਸੇਵਾਦਾਰ ਨੇ ਮੁੜ ਕੇ ਦੇਖਿਆ ਤਾਂ ਮੀਲਾਂ ਤੱਕ ਤੂਫਾਨ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਪਿਆਰੇ ਸਤਿਗੁਰੂ ਜੀ ਨੇ ਨਾ ਜਾਣੇ ਕਿੱਥੇ ਖ਼ਤਮ ਕਰ ਦਿੱਤਾ ਜਦੋਂਕਿ ਉਸ ਸਮੇਂ ਅਜਿਹਾ ਸਪੱਸ਼ਟ ਦਿਖਾਈ ਦੇ ਰਿਹਾ ਸੀ ਕਿ ਇਹ ਤੂਫਾਨ ਤਾਂ ਸਾਰਿਆਂ ਨੂੰ ਆਪਣੀ ਲਪੇਟ ’ਚ ਲੈ ਲਵੇਗਾ, ਪਰ ਉੱਥੇ ਤਾਂ ਤੇਜ਼ ਹਵਾ ਦਾ ਬੁੱਲਾ ਵੀ ਨਹੀਂ ਆਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ