ਭਾਜਪਾ ਆਗੂ ਕੈਲਾਸ਼ ਵਿਜੈਵਰਗੀਯ ਦਾ ਪੁੱਤਰ ਗ੍ਰਿਫ਼ਤਾਰ

 BJP Leader, Kailash Vijayanagai, Arrested

ਕੁੱਟ-ਮਾਰ ਦਾ ਮਾਮਲਾ

ਏਜੰਸੀ, ਭੋਪਾਲ

ਇੰਦੌਰ ਨਗਰ ਨਿਗਮ ਦੇ ਅਧਿਕਾਰੀ ਦੀ ਬੱਲੇ ਨਾਲ ਕੁੱਟਮਾਰ ‘ਤੇ ਭਾਜਪਾ ਵਿਧਾਇਕ ਅਕਾਸ਼ ਵਿਜੈਵਰਗੀਯ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਕਾਸ਼ ਵਿਜੈਵਰਗੀਯ ਦੇ ਨਾਲ ਹੀ 10 ਹੋਰ ਵਿਅਕਤੀਆਂ ‘ਤੇ ਐਫਆਈਆਰ ਦਰਜ ਹੋਈ ਹੈ ਇਨ੍ਹਾਂ ਖਿਲਾਫ਼ ਆਈਪੀਸੀ ਦੀ ਧਾਰਾ 353, 294, 323, 506, 147, 148 ਤਹਿਤ ਐਫਆਈਆਰ ਦਰਜ ਹੋਈ ਹੈ ਅਕਾਸ਼ ਵਿਜੈਵਰਗੀਯ ਭਾਜਪਾ ਦੇ ਜਨਰਲ ਸਕੱਤਰ ਤੇ ਉੱਘੇ ਆਗੂ ਕੈਲਾਸ਼ ਵਿਜੈਵਰਗੀ ਦੇ ਪੁੱਤਰ ਹਨ ਇਸ ਪੂਰੇ ਮਾਮਲੇ ‘ਤੇ ਆਕਾਸ਼ ਵਿਜੈਵਰਗੀ ਨੂੰ ਅਫਸੋਸ ਨਹੀਂ ਹੈ ਅਕਾਸ਼ ਵਿਜੈਵਰਗੀਯ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਅਸੀਂ ਇਸ ਤਰ੍ਹਾਂ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਨੂੰ ਖਤਮ ਕਰਾਂਗੇ ‘ਆਵੇਦਨ, ਨਿਵੇਦਨ ਤੇ ਫਿਰ ਦਨਾ ਦਨ’ ਤਹਿਤ ਅਸੀਂ ਹੁਣ ਕਾਰਵਾਈ ਕਰਾਂਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।