ਸੋਨੇਵਾਲ ਅਸਾਮ ਤੋਂ, ਮੁਰੂਗਨ ਮੱਧ ਪ੍ਰਦੇਸ਼ ਤੋਂ ਆਉਣਗੇ ਰਾਜਸਭਾ ’ਚ

0
117

ਸੋਨੇਵਾਲ ਅਸਾਮ ਤੋਂ, ਮੁਰੂਗਨ ਮੱਧ ਪ੍ਰਦੇਸ਼ ਤੋਂ ਆਉਣਗੇ ਰਾਜਸਭਾ ’ਚ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਜਪਾ ਨੇ ਕੇਂਦਰੀ ਮੰਤਰੀ ਸਵਾਰਨੰਦ ਸੋਨੇਵਾਲ ਨੂੰ ਅਸਾਮ ਤੇ ਐਨ ਮੁਰੂਗਨ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦਾ ਉਮੀਦਵਾਰ ਐਲਾਨਿਆ ਹੈ ਪਾਰਟੀ ਨੇ ਅਸਾਮ ਤੇ ਮੱਧ ਪ੍ਰਦੇਸ਼ ’ਚ ਰਾਜ ਸਭਾ ਦੀਆਂ ਦੋ ਵਾਧੂ ਸੀਟਾਂ ਦੀਆਂ ਉਪ ਚੋਣਾਂ ਲਈ ਅੱਜ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਮੱਧਪ੍ਰਦੇਸ਼ ਤੋਂ ਰਾਜ ਸਭਾ ਸਾਂਸਦ ਰਹੇ ਥਾਵਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਬਣਾਏ ਜਾਣ ਤੋਂ ਬਾਅਦ ਇੱਕ ਸੀਟ ਖਾਲੀ ਹੋਈ ਹੈ ਰਾਜ ਸਭਾ ’ਚੋਂ 6 ਸੀਟਾਂ ਲਈ ਉਪ ਚੋਣਾਂ 4 ਅਕਤੂਬਰ ਨੂੰ ਹੋਣਗੀਆਂ ਪੱਛਮੀ ਬੰਗਾਲ, ਅਸਾਮ, ਮਹਾਂਰਾਸ਼ਟਰ ਤੇ ਮੱਧ ਪ੍ਰਦੇਸ਼ ’ਚ ਇੱਕ-ਇੱਕ ਤੇ ਤਮਿਲਨਾਡੂ ’ਚ ਦੋ ਸੀਟਾਂ ਲਈ ਉਪ ਚੋਣਾਂ ਨਾਲ ਬਿਹਾਰ ’ਚ ਵਿਧਾਨ ਸਭਾ ਪ੍ਰੀਸ਼ਦ ਦੀਆਂ ਸੀਟਾਂ ਲਈ ਵੀ ਉਪ ਚੋਣਾਂ ਹੋ ਰਹੀਆਂ ਹਨ।
ਅਸਾਮ ਦੇ ਸਾਬਕਾ ਮੁੱਖ ਮੰਤਰੀ ਸੋਨੇਵਾਲ ਨੂੰ ਰਾਜ ਵਿਧਾਨ ਸਪਾ ਚੋਣਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਜਹਾਜਰਾਨੀ, ਬੰਦਰਗਾਹ ਤੇ ਅੰਤਰਦੇਸ਼ੀ ਜਲ ਮਾਰਗ ਤੇ ਆਯੂਸ਼ ਵਿਭਾਗਾਂ ਦਾ ਮੰਤਰੀ ਬਣਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ