ਸੋਇਆ ਚਾਪ

ਸਮੱਗਰੀ:

ਚਾਰ ਸੋਇਆਬੀਨ ਚਾਪ ਸਿਟਕਸ, ਇੱਕ ਪਿਆਜ਼ (ਬਾਰੀਕ ਕੱਟਿਆ ਹੋਇਆ), ਇੱਕ ਟਮਾਟਰ (ਬਾਰੀਕ ਕੱਟਿਆ ਹੋਇਆ), ਇੱਕ ਛੋਟਾ ਚਮਚ ਅਦਰਕ, (ਕੱਦੂਕਸ ਕੀਤਾ ਹੋਇਆ), ਲੱਸਣ ਦੀਆਂ 5 ਕਲੀਆਂ (ਬਾਰੀਕ ਕੱਟੀ ਹੋਈ), ਦੋ ਹਰੀ ਮਿਰਚ (ਬਾਰੀਕ ਕੱਟੀ ਹੋਈ), ਅੱਧਾ ਛੋਟਾ ਚਮਚ ਹਲਦੀ ਪਾਊਡਰ, ਦੋ ਛੋਟਾ ਚਮਚ ਧਨੀਆ ਪਾਊਡਰ, ਅੱਧਾ ਛੋਟਾ ਚਮਚ ਗਰਮ ਮਸਾਲਾ, ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ, ਦੋ ਵੱਡੀ ਇਲਾਇਚੀ, ਇੱਕ ਛੋਟਾ ਚਮਚ ਜੀਰਾ, ਸਵਾਦ ਅਨੁਸਾਰ ਨਮਕ,
ਤੇਲ ਜ਼ਰੂਰਤ ਅਨੁਸਾਰ, ਪਾਣੀ ਜ਼ਰੂਰਤ ਅਨੁਸਾਰ, ਇੱਕ ਵੱਡਾ ਚਮਚ ਹਰਾ ਧਨੀਆ (ਬਾਰੀਕ ਕੱਟਿਆ ਹੋਇਆ)

ਤਰੀਕਾ:

 • ਮੱਧਮ ਆਂਚ ’ਤੇ ਇੱਕ ਪੈਨ ’ਚ ਪਾਣੀ ਗਰਮ ਕਰੋ ਅਤੇ ਸੋਇਆਬੀਨ ਚਾਪ ਸਿਟਕਸ ਨੂੰ ਨਰਮ ਹੋਣ ਲਈ ਗਰਮ ਪਾਣੀ ’ਚ 15-20 ਮਿੰਟ ਤੱਕ ਪਾ ਕੇ ਰੱਖ ਦਿਓ
 • ਦੂਜੇ ਬਰਨਰ ’ਤੇ ਮੱਧਮ ਆਂਚ ’ਚ ਇੱਕ ਦੂਜੇ ਪੈਨ ‘ਚ ਤੇਲ ਗਰਮ ਕਰਨ ਲਈ ਰੱਖੋ
 • ਤੇਲ ਗਰਮ ਹੁੰਦੇ ਹੀ ਜੀਰਾ ਅਤੇ ਵੱਡੀ ਇਲਾਇਚੀ ਪਾ ਕੇ ਭੁੰਨੋ
 • ਜੀਰੇ ਦੇ ਚਟਕਦੇ ਹੀ ਪਿਆਜ਼, ਲੱਸਣ ਅਤੇ ਅਦਰਕ ਪਾ ਕੇ ਕੜਛੀ ਨਾਲ ਹਿਲਾਉਂਦੇ ਹੋਏ ਭੁੰਨੋ
 • ਪਿਆਜ਼ ਦੇ ਸੁਨਹਿਰਾ ਹੁੰਦੇ ਹੀ ਟਮਾਟਰ ਅਤੇ ਹਰੀ ਮਿਰਚ ਪਾਓ
 • ਹੁਣ ਇਸ ’ਚ ਹਲਦੀ, ਲਾਲ ਮਿਰਚ ਪਾਊਡਰ ਅਤੇ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ
 • ਥੋੜਾ ਜਿਹਾ ਪਾਣੀ ਪਾ ਕੇ 3 ਤੋਂ 4 ਮਿੰਟ ਤੱਕ ਮੱਧਮ ਆਂਚ ’ਤੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੋ
 • ਤੈਅ ਸਮੇਂ ਤੋਂ ਬਾਅਦ ਆਂਚ ਬੰਦ ਕਰਕੇ ਗ੍ਰੇਵੀ ਨੂੰ ਠੰਢਾ ਕੇ ਪੀਸ ਲਓ
 • ਇਸ ਤੋਂ ਬਾਅਦ ਫਿਰ ਤੋਂ ਉਸੇ ਪੈਨ ’ਚ ਗ੍ਰੇਵੀ ਪਾ ਕੇ ਇਸ ’ਚ ਸੋਇਆਬੀਨ ਚਾਪ ਸਿਟਕਸ ਪਾਓ
 • ਪੈਨ ਨੂੰ ਢੱਕ ਕੇ 5 ਤੋਂ 7 ਮਿੰਟ ਤੱਕ ਚਾਪ ਨੂੰ ਗ੍ਰੇਵੀ ’ਚ ਪਕਾਓ
 • ਤੈਅ ਸਮੇਂ ਤੋਂ ਬਾਅਦ ਆਂਚ ਬੰਦ ਕਰ ਦਿਓ
 • ਤਿਆਰ ਹੈ ਸੋਇਆ ਚਾਪ ਮਸਾਲਾ ਹਰੇ ਧਨੀਏ ਨਾਲ ਗਰਨਿਸ਼ ਕਰਕੇ ਸਰਵ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ