ਦੇਸ਼

ਸਪਾ-ਬਸਪਾ ਦਾ ਗੱਠਜੋੜ ਅੱਜ

SP-BSP's alliance today

ਪ੍ਰੈੱਸ ਕਾਨਫਰੰਸ ਨੂੰ ਸਪਾ ਮੁਖੀ ਅਖਿਲੇਸ਼  ਤੇ ਬਸਪਾ ਪ੍ਰਧਾਨ ਮਾਇਆਵਤੀ ਕਰਨਗੇ ਸੰਬੋਧਨ

ਲਖਨਊ | ਸ਼ੁੱਭ ਦਿਨ ਦੀ ਉਡੀਕ ਕੀਤੇ ਬਿਨਾ ਬਹੁ-ਚਰਚਿਤ, ਬਹੁਜਨ ਸਮਾਜ ਪਾਰਟੀ (ਬਸਪਾ), ਸਮਾਜਵਾਦੀ ਪਾਰਟੀ (ਸਪਾ) ਤੇ ਹੋਰ ਛੋਟੀਆਂ ਪਾਰਟੀਆਂ ਦਰਮਿਆਨ ਮਹਾਂਗਠਜੋੜ ਦਾ ਐਲਾਨ ਸ਼ਨਿੱਚਰਵਾਰ ਨੂੰ ਇੱਥੇ ਕੀਤਾ ਜਾਵੇਗਾ
ਪਾਰਟੀ ਸੂਤਰਾਂ ਨੇ ਇਸ ਤੋਂ ਪਹਿਲਾਂ ਦੱਸਿਆ ਕਿ ਮਾਘ ਮਹੀਨੇ ਪਹਿਲੇ ਦਿਨ 15 ਜਨਵਰੀ ਨੂੰ ਮਾਘੀ ਵਾਲੇ (ਮਕਰ-ਸੰਕਰਾਂਤ) ਦੇ ਦਿਨ ਮਹਾਂਗਠਜੋੜ ਦਾ ਐਲਾਨ ਕੀਤਾ ਜਾਵੇਗਾ 15 ਜਨਵਰੀ ਨੂੰ ਪ੍ਰਯਾਗਰਾਜ ‘ਚ ਕੁੰਭ ‘ਚ ਪਹਿਲਾ ਸ਼ਾਹੀ ਇਸ਼ਨਾਨ ਹੋਵੇਗਾ ਉਸੇ ਦਿਨ ਬਸਪਾ ਸੁਪਰੀਮੋ ਮਾਇਆਵਤੀ ਤੇ ਸਪਾ ਮੁਖੀ ਅਖਿਲੇਸ਼ ਦੀ ਪਤਨੀ ਡਿੰਪਲ ਯਾਦਵ ਆਪਣਾ ਜਨਮ ਦਿਨ ਮਨਾਏਗੀ ਦੋਵੇਂ ਵੱਡੀਆਂ ਪਾਰਟੀਆਂ ਬਸਪਾ ਤੇ ਸਪਾ ਦੇ ਆਗੂਆਂ ਨੇ ਸ਼ਨਿੱਚਰਵਾਰ ਨੂੰ ਲਖਨਊ ‘ਚ ਸਾਂਝੀ ਪ੍ਰੈੱਸ ਕਾਨਫਰੰਸ ਸੱਦੀ ਹੈ, ਜਿਸ ‘ਚ ਮਾਇਆਵਤੀ ਤੇ ਅਖਿਲੇਸ਼ ਯਾਦਵ ਮੌਜ਼ੂਦ ਰਹਿਣਗੇ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਆਗੂ ਮਹਾਂਗਠਜੋੜ ਦਾ ਐਲਾਨ ਕਰਨਗੇ ਸਪਾ ਦੇ ਕੌਮੀ ਸਕੱਤਰ ਰਾਜੇਂਦਰ ਚੌਧਰੀ ਤੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਸੰਯੁਕਤ ਬਿਆਨ ਜਾਰੀ ਕਰਕੇ ਇੱਥੇ ਦੱਸਿਆ ਕਿ ਪ੍ਰੈੱਸ ਕਾਨਫਰੰਸ ਨੂੰ ਸਪਾ ਮੁਖੀ ਅਖਿਲੇਸ਼ ਯਾਦਵ ਤੇ ਬਸਪਾ ਪ੍ਰਧਾਨ ਮਾਇਆਵਤੀ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੇ ਆਗੂਆਂ ਦੀ ਸ਼ੁੱਕਰਵਾਰ ਸ਼ਾਮ ਨੂੰ ਲਖਨਊ ‘ਚ ਮੁਲਾਕਾਤ ਹੋਈ
ਮਾਇਆਵਤੀ ਨਵੀਂ ਦਿੱਲੀ ਤੋਂ ਵੀਰਵਾਰ ਸ਼ਾਮ ਨੂੰ ਇੱਥੇ ਪਹੁੰਚ ਗਈ ਸੀ ਜਦੋਂਕਿ ਯਾਦਵ ਸ਼ੁੱਕਰਵਾਰ ਦੁਪਹਿਰ ‘ਚ ਟਵਿੱਟਰ ਦੇ ਰਾਹੀਂ ਕੰਨੋਜ ‘ਚ ਈ-ਚੌਪਾਲ ‘ਚ ਹਿੱਸਾ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top