ਸਪਾ ਦਾ ਕਲੇਸ਼ : ਅਖਿਲੇਸ਼, ਮੁਲਾਇਮ ਦੀ ਮੁਲਾਕਾਤ ਫਿਲਹਾਲ ਬੇਸਿੱਟਾ

ਲਖਨਊ। ਸਮਾਜਵਾਦੀ ਪਾਰਟੀ ‘ਚ ਚੱਲ ਰਹੇ ਕਲੇਸ਼ ਨੂੰ ਖ਼ਤਮ ਕਰਨ ਲਈ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਤੇ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਦੀ ਅੱਜ ਲਗਭਗ ਡੇਢ ਘੰਟੇ ਦੀ ਹੋਈ ਗੱਲਬਾਤ ਫਿਲਹਾਲ ਬੇਸਿੱਟਾ ਰਹੀ, ਦੋਵਾਂ ਦਰਮਿਆਨ ਮੁਲਾਇਮ ਸਿੰਘ ਯਾਦਵ ਦੀ ਰਿਹਾਇਸ਼ ‘ਚ ਸੁਲ੍ਹਾ ਸਮਝੌਤੇ ਲਈ ਹੋਈ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ।
ਇਸ ਗੱਲ ਦੀ ਪੁਸ਼ਟੀ ਵਿਧਾਨ ਸਭਾ ਪਰਿਸ਼ਦ ਦੇ ਚੋਣਾਂ ਲਈ ਐਲਾਨੇ ਉਮੀਦਵਾਰਾਂ ਤੋਂ ਹੁੰਦੀ ਹੈ।