ਸੰਗਰੂਰ ਜੇਲ ਦੇ ਐਸ.ਪੀ., ਡੀ.ਐਸ.ਪੀ. ਤੇ ਵਾਰਡਨ ’ਤੇ ਹੋਇਆ ਪਰਚਾ ਦਰਜ

0

ਪੈਸੇ ਲੈ ਕੇ ਹਵਾਲਾਤੀਆਂ ਨੂੰ ਬਾਹਰੀ ਸਹੂਲਤਾਂ ਦੇਣ ਦਾ ਦੋਸ਼

ਸੰਗਰੂਰ, (ਗੁਰਪ੍ਰੀਤ ਸਿੰਘ)। ਜ਼ਿਲਾ ਸੰਗਰੂਰ ਅੱਜ ਉਸ ਵੇਲੇ ਸੁਰਖ਼ੀਆਂ ਵਿੱਚ ਆ ਗਈ ਜਦੋਂ ਜੇਲਠ ਦੇ ਐਸ.ਪੀ., ਡੀ.ਐਸ.ਪੀ. ਤੇ ਵਾਰਡਨ ’ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰ ਦਿੱਤਾ ਗਿਆ। ਇਹ ਪਰਚਾ ਡੀਆਈਜੀ ਜੇਲ੍ਹਾਂ ਦੀਆਂ ਹਦਾਇਤਾਂ ਤੋਂ ਮਗਰੋਂ ਸੰਗਰੂਰ ਦੇ ਸਿਟੀ 1 ਥਾਣੇ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਦਰਜ਼ ਕੀਤਾ ਗਿਆ।ਇਸ ਸਬੰਧੀ ਸੰਗਰੂਰ ਥਾਣਾ ਸਿਟੀ 1 ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਇਸ ਪਰਚੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਡੀਆਈਜੀ ਜੇਲ੍ਹਾਂ ਦੀਆਂ ਹਦਾਇਤਾਂ ਪਿੱਛੋਂ ਇਹ ਪਰਚਾ ਦਰਜ਼ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਡੀਆਈਜੀ ਵੱਲੋਂ ਆਪਣੇ ਪੱਧਰ ’ਤੇ ਸੰਗਰੂਰ ਜੇਲ੍ਹ ਦੇ ਉਕਤ ਅਧਿਕਾਰੀਆਂ ਦੇ ਇੱਕ ਮਾਮਲੇ ਵਿੱਚ ਜਾਂਚ ਕਰਵਾਈ ਗਈ ਸੀ, ਇਹ ਮਾਮਲਾ ਕੋਰੋਨਾ ਕਾਲ ਦੌਰਾਨ ਕੁਝ ਹਵਾਲਾਤੀਆਂ ਤੋਂ ਮੋਟੇ ਪੈਸੇ ਲੈ ਕੇ ਉਨ੍ਹਾਂ ਨੂੰ ‘ਲਗਜ਼ਰੀ’ ਸਹੂਲਤਾਂ ਭਾਵ ਜਿਹੜੀਆਂ ਜੇਲ੍ਹ ਅੰਦਰ ਵਰਤਣੀਆਂ ਗੈਰ ਕਾਨੂੰਨੀ ਹਨ, ਉਹ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਉਹ ਹਵਾਲਾਤੀਆਂ ਵਾਸਤੇ ਮੁਹੱਈਆ ਕਰਵਾਈਆਂ ਗਈਆਂ ਸਨ। ਇਸ ਵਿੱਚ ਜੇਲ੍ਹ ਵਿੱਚ ਮੁਬਾਇਲ ਦੀ ਵਰਤੋਂ ਕਰਵਾਉਣ ਦਾ ਮਾਮਲਾ ਵੀ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਡੀਆਈਜੀ ਦੀਆਂ ਹਦਾਇਤਾਂ ਅਨੁਸਾਰ ਐਸ.ਪੀ. ਬਲਵਿੰਦਰ ਸਿੰਘ, ਡੀ.ਐਸ.ਪੀ. ਅਮਰ ਸਿੰਘ ਤੇ ਵਾਰਡਨ ਗੁਰਪ੍ਰਤਾਪ ਸਿੰਘ ਖਿਲਾਫ਼ ਕੁਰੱਪਸ਼ਟ ਐਕਟ 1988, 52 ਏ ਪਰਿਸਨ ਐਕਟ ਐਂਡ ਡਿਸਾਜਸਟਰ ਤਹਿਤ ਥਾਣਾ ਸਿਟੀ 1 ਸੰਗਰੂਰ ਵਿਖੇ ਪਰਚਾ ਦਰਜ਼ ਕੀਤਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਫਿਲਹਾਲ ਕਿਸੇ ਵੀ ਕਥਿਤ ਦੋਸ਼ੀ ਮੁਲਾਜ਼ਮ ਜਾਂ ਅਫ਼ਸਰ ਦੀ ਗ੍ਰਿਫ਼ਤਾਰੀ ਸੰਭਵ ਨਹੀਂ ਹੋ ਸਕੀ।

ਜ਼ਿਕਰਯੋਗ ਹੈ ਕਿ ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਪਹਿਲਾਂ ਵੀ ਕਾਫ਼ੀ ਸੁਰਖੀਆਂ ਵਿੱਚ ਰਹੀ ਹੈ, ਉਥੇ ਭਾਵੇਂ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਕੀਤੀ ਹੜਤਾਲ ਹੋਵੇ ਜਾਂ ਫਿਰ ਹਵਾਲਾਤੀਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਜੇਲ੍ਹ ਦੀਆਂ ਤਸਵੀਰਾਂ ਪੋਸਟ ਕਰਨ ਦਾ ਹੋਵੇ ਜਾਂ ਫਿਰ ਜੇਲ੍ਹ ਵਿੱਚ ਹੁੰਦੀਆਂ ਕਾਰਵਾਈਆਂ ਬਾਰੇ ਇੱਕ ਕੈਦੀ ਦੀ ਵੀਡੀਓ ਵਾਇਰਲ ਹੋਣਾ ਹੋਵੇ। ਇਹਨਾਂ ਕਰਕੇ ਜ਼ਿਲ੍ਹਾ ਜੇਲ੍ਹ ਪਿਛਲੇ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਰਹੀ ਹੈ ਤੇ ਹੁਣ ਇਨਾਂ ਤਿੰਨੇ ਜੇਲ੍ਹ ਅਧਿਕਾਰੀਆਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਇਨਾਂ ਸੁਰਖੀਆਂ ਵਿੱਚ ਵਾਧਾ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.