Breaking News

ਪਾਕਿਸਤਾਨ ਦਾ ਸੱਦਾ ਠੁਕਰਾਉਣ ਨੂੰ ਦੱਸਿਆ ਸਪੀਕਰ ਰਾਣਾ ਕੇ.ਪੀ. ਨੇ ਸੰਲਾਘਾ ਯੋਗ ਕਦਮ

Speaker, Rana, KP, Reject, Pakistan, Invitation, Warm, Hearted, Move

ਅਮਰਿੰਦਰ ਸਿੰਘ ਨੇ ਦਿੱਤੀ ਇੱਕ ਸੱਚੇ ਰਾਸ਼ਟਰਵਾਦੀ ਪਹਿਚਾਣ, ਪਾਕ ਨਹੀਂ ਜਾਣ ਦਾ ਫੈਸਲਾ ਦਰੁਸ਼ਤ : ਰਾਣਾ ਕੇ.ਪੀ. ਸਿੰਘ

ਚੰਡੀਗੜ(ਸੱਚ ਕਹੂੰ ਨਿਊਜ਼) ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਨੇ ਸਰਹੱਦ ਪਾਰ ਪਾਕਿਸਤਾਨ ਸਰਕਾਰ ਵਲੋਂ ਆਏ ਸੱਦੇ ਪੱਤਰ ਨੂੰ ਠੁਕਰਾਉਣ ਦੇ ਫੈਸਲੇ ਨੂੰ ਦਰੁਸ਼ਤ ਅਤੇ ਸੰਲਾਘਾਯੋਗ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਜੰਮ ਕੇ ਪ੍ਰਸੰਸਾ ਕੀਤੀ ਹੈ। ਰਾਣਾ ਕੇ.ਪੀ. ਸਿੰਘ ਨੇ ਕਿਹਾ ਅਮਰਿੰਦਰ ਸਿੰਘ ਨੇ ਇਹ ਫੈਸਲਾ ਕਰਦੇ ਹੋਏ ਇਹ ਇੱਕ ਸੱਚੇ ਸਿੱਖ ਤੇ ਰਾਸ਼ਟਰਵਾਦੀ ਹੋਣ ਦੀ ਮਿਸਾਲ ਪੇਸ਼ ਕੀਤੀ ਹੈ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਇਸ ਸੱਦੇ ਨੂੰ ਪ੍ਰਵਾਨ ਨਾ ਕਰਕੇ ਉਨਾਂ ਸਹੀ ਫੈਸਲਾ ਲਿਆ ਹੈ ਅਤੇ ਇਸ ਨਾਲ ਸਰਹੱਦ ਉੱਤੇ ਅੱਤਵਾਦ ਤੇ ਪਾਕਿਸਤਾਨ ਫੌਜ ਨਾਲ ਲੜਨ ਵਾਲਿਆਂ ਦੀਆਂ ਕੁਰਬਾਨੀਆਂ ਪ੍ਰਤੀ ਉਨਾਂ ਸਤਿਕਾਰ ਦਾ ਪ੍ਰਗਟਾਵਾ ਕੀਤਾ ਹੈ।

ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਫ਼ ਅਤੇ ਸਪੱਸ਼ਟ ਸ਼ਬਦਾਂ ਵਿੱਚ ਪਾਕਿਸਤਾਨ ਸਰਕਾਰ ਨੂੰ ਸਖ਼ਤ ਸੰਦੇਸ਼ ਦਿੱਤਾ ਹੈ ਕਿ ਭਾਰਤ ਕਰਤਾਰਪੁਰ ਕੌਰੀਡੋਰ ਦੀ ਉਸਾਰੀ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ ਪਰ ਉਹ ਪਾਕਿਸਤਾਨੀਆਂ ਵੱਲੋਂ ਭਾਰਤ ਦੇ ਅਮਨ ਚੈਨ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top