Breaking News

ਵਿਰਾਟ ਨਾਲ ਸੈਲਫੀ ਲਈ ਫੈਨ ਨੇ ਤੋੜਿਆ ਸੁਰੱਖਿਆ ਘੇਰਾ

ਹੈਦਰਾਬਾਦ, 13 ਅਕਤੂਬਰ। 
ਦੂਸਰੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਇੱਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਵਿਰਾਟ ਤੱਕ ਪਹੁੰਚ ਗਿਆ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਦੂਸਰੇ ਟੈਸਟ ‘ਚ ਸਵੇਰ ਦੇ ਸੈਸ਼ਨ ‘ਚ ਜਦੋਂ ਮਹਿਮਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤਾਂ ਭਾਰਤੀ ਟੀਮ ਫੀਲਡਿੰਗ ਲਈ ਮੈਦਾਨ ‘ਤੇ ਮੌਜ਼ੂਦ ਸੀ ਉਸ ਦੌਰਾਨ ਇੱਕ ਵਿਅਕਤੀ ਸੁਰੱਖਿਆ ਘੇਰਾ ਤੋੜਦੇ ਹੋਏ ਅਤੇ ਬੈਰੀਕੇਡ ਉੱਪਰੋਂ ਛਾਲ ਮਾਰ ਕੇ ਮੈਦਾਨ ‘ਤੇ ਪਹੁੰਚ ਗਿਆ ਅਤੇ ਵਿਰਾਟ ਨਾਲ ਗਲੇ  ਜਾ ਲੱਗਾ ਉਸ ਪ੍ਰਸ਼ੰਸਕ ਨੇ ਭਾਰਤੀ ਕਪਤਾਨ ਨੂੰ ਗਲੇ ਲਾ ਲਿਆ ਅਤੇ ਫਿਰ ਜ਼ਬਰਨ ਉਸਦੇ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਲੱਗਾ

 

ਵਿਰਾਟ ਹਾਲਾਂਕਿ ਉਸ ਤੋਂ ਦੂਰ ਹੋ ਕੇ ਬਚਦੇ ਨਜ਼ਰ ਆਏ ਜਦੋਂਕਿ ਸੁਰੱਖਿਆ ਕਰਮੀਆਂ ਨੇ ਉਸਨੂੰ ਵਿਰਾਟ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਰਾਜਕੋਟ ਟੈਸਟ ‘ਚ ਵੀ ਵਿਰਾਟ ਨੂੰ ਅਜਿਹੀ ਹੀ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਭਾਰਤੀ ਕ੍ਰਿਕਟਰ ਪਿੱਚ ‘ਤੇ ਜ਼ਬਰਨ ਆਏ ਕਈ ਲੋਕਾਂ ਨਾਲ ਘਿਰ ਗਏ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top