ਸਤਿਸੰਗ

ਪਹਿਲਾਂ ਭਗਤੀ ਫਿਰ  ਮਿਲਦਾ ਹੈ ਭਗਵਾਨ

Dera Sacha Sauda, Gurmeet Ram Rahim, Stop Backbiting, Start, Meditation, Saint Dr MSG, Spirituality

ਸਰਸਾ ਇਹ ਸਮਾਂ ਜੋ ਚੱਲ ਰਿਹਾ ਹੈ, ਅਜਿਹਾ ਸਮਾਂ ਹੈ, ਜਿਸਨੂੰ ਸਵਾਰਥੀ ਕਹੀਏ ਖੁਦਗਰਜ਼ ਕਹੀਏ ਕੀ ਕਹੀਏ! ਕਿਉਂਕਿ ਬਿਨਾ ਗਰਜ਼ ਦੇ ਕੋਈ ਕਿਸੇ ਨਾਲ ਅੱਖ ਨਹੀਂ ਮਿਲਾਉਂਦਾ ਬਿਨਾ ਗਰਜ਼ ਦੇ ਕੋਈ ਕਿਸੇ ਨੂੰ ਪਿਆਰ-ਮੁਹੱਬਤ ਨਾਲ ਨਹੀਂ ਬੁਲਾਉਂਦਾ ਅਤੇ ਬਿਨਾ ਗਰਜ਼ ਦੇ ਦੋਸਤੀ ਲਈ ਹੱਥ ਨਹੀਂ ਵਧਾਉਂਦਾ ਉਕਤ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ‘ਚ ਹੋਏ ਸਤਿਸੰਗ ਦੌਰਾਨ ਸ਼ਰਧਾਲੂਆਂ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕਰਦਿਆਂ ਫ਼ਰਮਾਏ ਭਿਆਨਕ ਗਰਮੀ ਦੇ ਬਾਵਜ਼ੂਦ ਪੂਜਨੀਕ ਗੁਰੂ ਜੀ ਦੇ ਦਰਸ਼ਨ ਅਤੇ ਸਤਿਸੰਗ ਸੁਣਨ ਲਈ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਆਸ਼ਰਮ ਵੱਲ ਆਉਣ ਵਾਲੇ ਸਾਰੇ ਰਾਹ ਡੇਰਾ ਸ਼ਰਧਾਲੂਆਂ ਨਾਲ ਲਬਾਲਬ ਨਜ਼ਰ ਆਏ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ 20,690 ਵਿਅਕਤੀਆਂ ਨੂੰ ਗੁਰਮੰਤਰ, ਨਾਮ ਸ਼ਬਦ ਪ੍ਰਦਾਨ ਕੀਤਾ ਹਜ਼ਾਰਾਂ ਵਿਅਕਤੀਆਂ ਨੇ ਜਾਮ-ਏ-ਇੰਸਾਂ ਪੀ ਕੇ ਮਾਨਵਤਾ ਭਲਾਈ ਦੇ ਕਾਰਜ ਕਰਨ ਦਾ ਪ੍ਰਣ ਲਿਆ
 ਯਕੀਨ ਤੋਂ ਬਿਨਾ ਨਹੀਂ ਹੁੰਦਾ ਕੋਈ ਕਾਰਜ
ਸ਼ਰਧਾਲੂਆਂ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੁਣ ਇਸ ਭਿਆਨਕ ਕਲਿਯੁਗ ਦੇ ਸਮੇਂ ‘ਚ ਕੀ ਇਨਸਾਨ ਕਿਸੇ ‘ਤੇ ਭਰੋਸਾ ਨਾ ਕਰੇ? ਕੀ ਇਨਸਾਨ ਕਿਸੇ ਨਾਲ ਬਿਜਨਸ, ਵਪਾਰ ਦੀ ਸਾਂਝੇਦਾਰੀ ਨਾ ਕਰੇ? ਜੀ ਨਹੀਂ! ਸਾਡਾ ਕਹਿਣ ਦਾ ਮਤਲਬ ਹੈ ਕਿ ਯਕੀਨ ਤਾਂ ਕਰਨਾ ਪੈਂਦਾ ਹੈ ਉਸ ਤੋਂ ਬਗੈਰ ਤਾਂ ਕੋਈ ਕਾਰਜ ਹੁੰਦਾ ਹੀ ਨਹੀਂ ਆਪ ਜੀ ਨੇ ਫ਼ਰਮਾਇਆ ਕਿ ਜਿਵੇਂ ਬੱਸ ‘ਚ ਸਫ਼ਰ ਕਰ ਰਹੇ ਹੋ, ਤਾਂ ਡਰਾਈਵਰ ‘ਤੇ ਯਕੀਨ ਰੱਖਣਾ ਪੈਂਦਾ ਹੈ ਡਾਕਟਰ ਕੋਲ ਅਪਰੇਸ਼ਨ ਕਰਵਾਉਂਦੇ ਹੋ, ਉਹ ਲਿਖਵਾ ਲੈਂਦਾ ਹੈ ਕਿ ਮਰ ਗਿਆ ਤਾਂ ਜ਼ਿੰਮੇਵਾਰ ਤੂੰ ਹੈ, ਪਰ ਫਿਰ ਵੀ ਤੁਸੀਂ ਅਪਰੇਸ਼ਨ ਕਰਵਾਉਂਦੇ ਹੋ, ਕਿਉਂਕਿ ਯਕੀਨ ਕਰਨਾ ਪੈਂਦਾ ਹੈ ਫ਼ਸਲ ਬੀਜਣ ਤੋਂ ਬਾਅਦ ਦੁਕਾਨਦਾਰ ਤੋਂ ਬੀਜ ਲੈਣਾ ਪੈਂਦਾ ਹੈ, ਉਸ ‘ਤੇ ਯਕੀਨ ਕਰਨਾ ਪੈਂਦਾ ਕਿ ਹਾਂ, ਫ਼ਸਲ ਚੰਗੀ ਹੋ ਜਾਵੇਗੀ ਭਾਵ ਹਰ ਕੰਮ ‘ਚ ਪਹਿਲਾਂ ਭਰੋਸਾ ਕਰਨਾ ਪੈਂਦਾ ਹੈ, ਤਾਂ ਫਿਰ ਤੁਸੀਂ ਸੰਤ, ਪੀਰ-ਫਕੀਰ ‘ਤੇ ਭਰੋਸਾ ਕਿਉਂ ਨਹੀਂ ਕਰਦੇ? ਸੰਤ ਕਹਿੰਦੇ ਹਨ ਕਿ ਪਹਿਲਾਂ ਭਗਤੀ ਕਰੋ, ਫਿਰ ਭਗਵਾਨ ਮਿਲੇਗਾ ਪਰ ਲੋਕ ਕਹਿੰਦੇ ਹਨ ਕਿ ਪਹਿਲਾਂ ਭਗਵਾਨ ਦਿਖਾਓ, ਫਿਰ ਸੰਤ ਮਿਲੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬਹੁਤ ਹੈਰਾਨੀ ਦੀ ਗੱਲ ਹੈ ਕੋਈ ਵੀ ਡਿਗਰੀ-ਡਿਪਲੋਮਾ ਕਰਨ ਲਈ ਪਹਿਲਾਂ ਪੜ੍ਹਾਈ ਕਰਨੀ ਪੈਂਦੀ ਹੈ ਇਹ ਤਾਂ ਨਹੀਂ ਹੁੰਦਾ ਕਿ ਪਹਿਲਾਂ ਡਿਪਲੋਮਾ, ਫਿਰ ਪੜ੍ਹਾਈ ਉਸੇ ਤਰ੍ਹਾਂ ਪਹਿਲਾਂ ਭਗਤੀ ਕਰਨੀ ਪੈਂਦੀ ਹੈ, ਫਿਰ ਭਗਵਾਨ ਮਿਲਦੇ ਹਨ
 ਪਖੰਡਵਾਦ ਤਿਆਗਣ ਦਾ  ਦਿੱਤਾ ਸੱਦਾ
ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਪਾਖੰਡਵਾਦ ਤਿਆਗਣ ਦਾ ਸੱਦਾ ਦਿੰਦਿਆਂ ਫ਼ਰਮਾਇਆ ਕਿ ਅੱਜ ਇੱਕ ਚੀਜ਼ ਨੇ ਸਭ ਦੀ ਸਿੱਟੀ-ਪਿੱਟੀ ਗੁੰਮ ਕਰਕੇ ਰੱਖੀ ਹੈ, ਉਹ ਹੈ ‘ਸ਼ਾਰਟਕਾਟ’! ਅੱਜ-ਕੱਲ੍ਹ ਸ਼ਾਰਟਕਟ ਦੇ ਦੌਰ ਨੇ ਪਾਖੰਡ ਇੰਨਾ ਫੈਲਾ ਦਿੱਤਾ ਹੈ ਕਿ ਉਹ ਕਹਿੰਦੇ ਹਨ ਪੰਜ ਰੁਪਏ ਦੇ ਦਿਓ, ਤੇਰਾ ਲੱਖਾਂ ਦਾ ਫਾਇਦਾ ਹੋ ਜਾਵੇਗਾ ਤੁਸੀਂ ਉਸਨੂੰ ਦੇ ਵੀ ਦਿੰਦੇ ਹੋ ਜ਼ਰਾ ਸੋਚੋ, ਜੋ ਪੰਜ ਰੁਪਏ ਮੰਗ ਰਿਹਾ ਹੈ, ਉਹ ਤੁਹਾਡਾ ਲੱਖਾਂ ਦਾ ਫਾਇਦਾ ਕਿਵੇਂ ਕਰ ਦੇਵੇਗਾ! ਕਈ ਕਹਿੰਦੇ ਹਨ ਕਿ ਮੈਂ ਤੇਰੇ ਪੈਸੇ ਦੁੱਗਣੇ ਕਰ ਦਿਆਂਗਾ ਤੁਸੀਂ ਰੱਖ ਦਿਓ ਉਸਦੇ ਸਾਹਮਣੇ ਦੋ ਹਜ਼ਾਰ ਰੁਪਏ ਕਿ ਕਰ ਇਨ੍ਹਾਂ ਨੂੰ ਦੁੱਗਣਾ ਤਾਂ ਉਹ ਕਹਿੰਦਾ ਹੈ ਕਿ ਇੱਥੇ ਨਹੀਂ, ਘਰ ਜਾ ਕੇ ਕਰਾਂਗਾ ਤਾਂ ਸੋਚੋ, ਜੋ ਸਾਹਮਣੇ ਨਹੀਂ ਕਰ ਸਕਦਾ, ਉਹ ਘਰ ਜਾ ਕੇ ਕਿਵੇਂ ਕਰ ਸਕਦਾ ਹੈ ਭਾਵ ਇਹ ਸਭ ਤੁਹਾਨੂੰ ਬੁੱਧੂ ਬਣਾਉਂਦੇ ਹਨ, ਇਨ੍ਹਾਂ ਤੋਂ ਬਚ ਕੇ ਰਹੋ ਆਪ ਜੀ ਨੇ ਫ਼ਰਮਾਇਆ ਕਿ ਕਾਫੀ ਪਾਖੰਡਵਾਦ ਫੈਲੇ ਹੋਏ ਹਨ ਜਿਵੇਂ ਕਿਸੇ ਨੂੰ ਛਿੱਕ ਆ ਜਾਵੇ…. ਅਸੀਂ ਕਈ ਜਗ੍ਹਾ ਵੇਖਿਆ, ਜਿਵੇਂ ਕੋਈ ਕੰਮ-ਧੰਦੇ ਲਈ ਜਾ ਰਿਹਾ ਹੋਵੇ ਅਤੇ ਕੋਈ ਛਿੱਕ ਮਾਰ ਦੇਵੇ, ਤਾਂ ਲੋਕ ਕਹਿੰਦੇ ਹਨ ਕਿ ਹੁਣ ਤੇਰਾ ਕੰਮ ਬੁਰਾ ਹੋਵੇਗਾ ਹੁਣ ਸੋਚੋ, ਜੇਕਰ ਅਜਿਹੀ ਗੱਲ ਹੁੰਦੀ, ਤਾਂ ਜੋ ਤੁਹਾਡੇ ਦੁਸ਼ਮਣ ਹਨ, ਉਹ ਨੱਕ ‘ਚ ਕੁਝ ਨਾ ਕੁਝ ਕਰਕੇ ਛਿੱਕ ਮਾਰ ਦੇਣਗੇ ਅਤੇ ਤੁਹਾਡਾ ਕੰਮ ਵਿਗੜ ਜਾਵੇਗਾ ਫਿਰ ਤਾਂ ਹਰ ਕੋਈ ਅਜਿਹਾ ਹੀ ਕਰਨ ਨਾ ਲੱਗ ਜਾਵੇਗਾ!
ਆਪ ਜੀ ਨੇ ਫ਼ਰਮਾਇਆ ਕਿ ਹੁਣ ਕੁਝ ਕਹਿੰਦੇ ਹਨ ਕਿ ਬਿੱਲੀ ਰਸਤਾ ਕੱਟ ਗਈ…. ਇਸਦੇ ਵੀ ਸਪੈਸ਼ਲਿਸਟ ਹੁੰਦੇ ਹਨ ਕਿ ਖੱਬੇ ਤੋਂ ਜਾਂ ਸੱਜੇ ਤੋਂ ਰਸਤਾ ਕੱਟੇ, ਤਾਂ ਬੁਰਾ ਹੁੰਦਾ ਹੈ ਹੁਣ ਦੂਜੇ ਪਾਸੇ, ਬਿੱਲੀ ਕਹਿੰਦੀ ਹੈ ਕਿ ਇਹ ਦੋ ਲੱਤਾਂ ਵਾਲਾ ਮੇਰੇ ਰਸਤੇ ‘ਚ ਆ ਗਿਆ, ਮੇਰਾ ਕੰਮ ਬੁਰਾ ਹੋਵੇਗਾ ਕਿਉਂਕਿ ਪਸ਼ੂਆਂ ਦਾ ਤਾਂ ਕੋਈ ਰਸਤਾ ਨਹੀਂ ਹੁੰਦਾ ਉਨ੍ਹਾਂ ਨੂੰ ਤਾਂ ਜਿੱੱਥੇ ਜਗ੍ਹਾ ਮਿਲੇਗੀ, ਉਹ ਤਾਂ ਉੱਥੋਂ ਜਾਣਗੇ ਰਸਤੇ ਤਾਂ ਆਦਮੀ ਦੇ ਹੋਇਆ ਕਰਦੇ ਹਨ ਭਾਵ ਸਾਡੇ ਸਮਾਜ ‘ਚ ਬਹੁਤ ਜ਼ਿਆਦਾ ਪਾਖੰਡ ਹੈ
ਪੂਜਨੀਕ ਗੁਰੂ ਜੀ ਨੇ ਆਪਣੇ ਅਨੁਭਵ ਦੱਸਦਿਆਂ ਫ਼ਰਮਾਇਆ ਕਿ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੀ ਗੱਲ ਹੈ ਸ਼ਾਇਦ 1984 ਦੀ ਇਹ ਗੱਲ ਹੈ ਅਸੀਂ ਕਿਤੇ ਜਾ ਰਹੇ ਸੀ, ਉੱਥੇ ਕੁਝ ਲੋਕ ਖੜ੍ਹੇ ਸਨ ਇੱਕ-ਦੋ ਪਲੇਅਰ ਸਾਥੀ ਸਾਡੇ ਉੱਥੇ ਖੜ੍ਹੇ ਸਨ ਅਸੀਂ ਉਨ੍ਹਾਂ ਤੋਂ ਪੁੱਛਿਆ ਕੀ ਮਿਲ ਰਿਹਾ ਹੈ ਇੱਥੇ? ਤਾਂ ਉਸਨੇ ਕਿਹਾ ਕਿ ਯਾਰ, ਇੱਥੇ ਅੰਗੂਠੀਆਂ ਮਿਲ ਰਹੀਆਂ ਹਨ ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਕਿਹੜੀਆਂ-ਕਿਹੜੀਆਂ ਅੰਗੂਠੀਆਂ ਹਨ ਤੁਹਾਡੇ ਕੋਲ? ਉਸਨੇ ਕਿਹਾ ਕਿ ਘੋੜੇ ਦੀ ਨਾਲ ਦੀ, ਇਹ ਫਲਾਂਅ ਗ੍ਰਹਿ ਦੀ, ਇਹ ਫਲਾਂਅ ਗ੍ਰਹਿ ਦੀ ਅੰਗੂਠੀ! ਉਸਨੇ ਅੰਦਾਜਾ ਲਾ ਲਿਆ ਕਿ ਇਹ ਗੱਡੀ ‘ਚੋਂ ਉਤਰ ਕੇ ਆਇਆ ਹੈ, ਵੱਡੇ ਘਰ ਦਾ ਲੜਕਾ ਹੈ ਉਹ ਕਹਿਣ ਲੱਗਾ ਕਿ ਤੁਹਾਡੇ ਲਈ ਇੱਕ ਸਪੈਸ਼ਲ ਅੰਗੂਠੀ ਹੈ ਮੇਰੇ ਕੋਲ ਅਸੀਂ ਕਿਹਾ ਕਿ ਵਿਖਾਓ ਉਸਨੇ ਇੱਕ ਅਟੈਚੀ ਖੋਲ੍ਹੀ, ਉਸ ‘ਚੋਂ ਇੱਕ ਬੈਗ ਨਿਕਲਿਆ, ਉਸ ‘ਚ ਇੱਕ ਡੱਬੀ, ਉਸਦੇ ਅੰਦਰ ਇੱਕ ਹੋਰ ਡੱਬੀ, ਉਸ ‘ਚ ਮਖਮਲ ਜਿਹਾ ਕੱਪੜਾ, ਉਸ ‘ਚ ਇੱਕ ਅੰਗੂਠੀ ਅਸੀਂ ਕਿਹਾ ਕਿ ਇਹ ਅੰਗੂਠੀ ਕੀ ਕਰਦੀ ਹੈ? ਉਸਨੇ ਕਿਹਾ ਕਿ ਇਸਨੂੰ ਪਾਉਣ ਨਾਲ ਤੁਸੀਂ ਲੱਖਪਤੀ ਬਣ ਜਾਓਗੇ ਅਸੀਂ ਉਸ ਤੋਂ ਪੁੱਛਿਆ ਕਿ ਇਸਦਾ ਕੀ ਰੇਟ ਹੈ? ਉਸਨੇ ਉਸਦਾ ਰੇਟ 2500 ਰੁਪਏ ਦੱਸਿਆ ਅਸੀਂ ਕਿਹਾ ਕਿ ਅਜਿਹੀਆਂ ਤੇਰੇ ਕੋਲ ਕਿੰਨੀਆਂ ਹਨ? ਉਹ ਕਹਿਣ ਲੱਗਾ ਕਿ ਸਪੈਸ਼ਲ ਤਾਂ ਇੱਕ ਹੀ ਹੁੰਦੀ ਹੈ ਅਸੀਂ ਕਿਹਾ ਕਿ ਭਾਈ, ਅਸੀਂ ਤਾਂ ਆਪਣੇ ਯਾਰ-ਦੋਸਤਾਂ ਲਈ ਵੀ ਲੈ ਕੇ ਜਾਣੀ ਸੀ….! ਤੇਰੀ ਮਰਜ਼ੀ ਹੈ….! ਉਹ ਕਹਿਣ ਲੱਗਾ ਕਿ ਜਿੰਨੀਆਂ ਚਾਹੋਗੇ ਓਨੀਆਂ ਮਿਲ ਜਾਣਗੀਆਂ ਉਸ ਕੋਲ ਇੱਕ ਪੁਰਾਣੀ-ਜਿਹੀ ਅੰਬੈਸਡਰ ਕਾਰ ਸੀ ਉਹ ਕਹਿਣ ਲੱਗਾ ਕਿ ਉਸ ‘ਚ ਬਹੁਤ ਸਾਰੀਆਂ ਪਈਆਂ ਹਨ ਅਸੀਂ ਕਿਹਾ ਕਿ ਸੁਣ! ਤੂੰ ਸਾਨੂੰ ਇੱਕ ਅੰਗੂਠੀ 2500 ਦੀ ਦੇਵੇਂਗਾ ਅਤੇ ਲੱਖਪਤੀ ਬਣਾ ਦੇਵੇਂਗਾ! ਤੂੰ ਅਜਿਹਾ ਕਰ ਕਿ ਹੱਥਾਂ ਦੀਆਂ ਦਸ ਉਂਗਲੀਆਂ ‘ਚ ਅਤੇ ਦਸ ਪੈਰਾਂ ਦੀ ਉਂਗਲੀਆਂ ‘ਚ ਪਾ ਲੈ, ਤੂੰ ਤਾਂ ਕਰੋੜਪਤੀ ਬਣ ਜਾਵੇਗਾ  ਐਵੇਂ ਗਲੀ-ਗਲੀ ਚੱਕਰ ਕਿਉਂ ਲਾ ਰਿਹਾ ਹੈ…! ਕਹਿਣ ਦਾ ਮਤਲਬ ਹੈ ਕਿ ਅਜਿਹੇ ਲੋਕ ਤੁਹਾਨੂੰ ਬੁੱਧੂ ਬਣਾਉਣ ਲਈ ਹੁੰਦੇ ਹਨ ਅਜਿਹੇ ਲੋਕਾਂ ਤੋਂ ਬਚ ਕੇ ਰਿਹਾ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬਹੁਤ ਪਾਖੰਡ ਹਨ ਹੁਣ ਜਿਵੇਂ ਤਾਵੀਜ਼ ਪਾਉਣਾ ਨਵੇਂ ਕੱਪੜੇ ਪਾਉਣੇ ਹਨ, ਤਾਂ ਕਹਿੰਦੇ ਹਨ ਕਿ ਸੂਰਜ ਵੱਲ ਮੂੰਹ ਕਰਕੇ ਪਾਓ ਕਿਉਂ, ਛਿਪਦੇ ਸੂਰਜ ਵੱਲ ਮੂੰਹ ਕਰਕੇ ਪਾ ਲਏ ਤਾਂ ਉਹ ਫੱਟ ਜਾਣਗੇ ਕੀ? ਇਸ ਤੋਂ ਇਲਾਵਾ ਵੀ ਬਹੁਤ ਸਾਰੇ ਗਲਤ ਪ੍ਰਚਾਰ ਹੁੰਦੇ ਹਨ ਮਾਤਾ-ਭੈਣਾਂ ਇਨ੍ਹਾਂ ਪਾਖੰਡਾਂ ਦੀਆਂ ਸਪੈਸ਼ਲਿਸਟ ਹੁੰਦੀਆਂ ਹਨ ਪਰ ਭਾਈ ਵੀ ਘੱਟ ਨਹੀਂ ਹਨ, ਉਹ ਵੀ ਅਜਿਹਾ ਕਰਦੇ ਹਨ
ਆਪ ਜੀ ਨੇ ਫ਼ਰਮਾਇਆ ਕਿ ਕਈ ਕਹਿੰਦੇ ਹਨ ਜੁੱਤੀ ਪੁੱਠੀ ਹੋ ਗਈ, ਤਾਂ ਲੜਾਈ ਹੋਵੇਗੀ ਜ਼ਰਾ ਦੱਸੋ ਤਾਂ ਕਿ ਕਿਸ ਸਾਈਟਿਸਟ ਨੇ ਲਿਖਿਆ ਹੈ ਇਹ ਜਾਂ ਕਿਸੇ ਵੇਦ ‘ਚ ਲਿਖਿਆ ਹੈ! ਜੀ ਨਹੀਂ ਕਿਤੇ ਵੀ ਨਹੀਂ ਲਿਖਿਆ ਹੁਣ ਜੁੱਤੀ ਪੁੱਠੀ ਹੋ ਗਈ, ਤਾਂ ਤੁਹਾਡੇ ਮਾਈਂਡ ਨਾਲ 50 ਫ਼ੀਸਦੀ ਤਾਂ ਤਿਆਰ ਹੋ ਗਏ ਲੜਨ ਲਈ ਅਤੇ 50 ਫ਼ੀਸਦੀ ਕੋਈ ਨਾ ਕੋਈ ਗੱਲ ਹੋ ਜਾਂਦੀ ਹੈ ਅਤੇ ਤੁਸੀਂ ਲੜਾਈ ਕਰ ਬੈਠਦੇ ਹੋ ਫਿਰ ਕਹਿੰਦੇ ਹਨ ਕਿ ਵੇਖ, ਮੈਂ ਕਿਹਾ ਸੀ ਨਾ ਕਿ ਲੜਾਈ ਹੋਵੇਗੀ ਹੁਣ ਜੁੱਤੀ ਅੱਗੇ-ਪਿੱਛੇ ਹੋ ਜਾਵੇ, ਤਾਂ ਕਹਿੰਦਾ ਹੈ ਕਿ ਕਿਤੇ ਜਾਣਾ ਪਵੇਗਾ ਨੈਚੁਰਲੀ ਤੁਸੀਂ  ਜਲਦਬਾਜ਼ੀ ‘ਚ ਜਾਂਦੇ ਹੋ, ਤਾਂ ਜੁੱਤੀ ਅੱਗੇ-ਪਿੱਛੇ ਹੋ ਜਾਂਦੀ ਹੈ ਤੁਸੀਂ ਇਨ੍ਹਾਂ ਚੀਜ਼ਾਂ ‘ਚ ਨਾ ਪਿਆ ਕਰੋ, ਅਜਿਹਾ ਕੁਝ ਨਹੀਂ ਹੁੰਦਾ
ਆਪ ਜੀ ਨੇ ਫ਼ਰਮਾਇਆ ਕਿ ਕਈ ਲੋਕਾਂ ਦੀਆਂ ਚਿੱਠੀਆਂ ਆਉਂਦੀਆਂ ਹਨ ਕਿ ਜੀ, ਕਾਲਾ-ਇਲਮ ਹੋ ਗਿਆ ਸਾਨੂੰ ਬੰਨ੍ਹ ਦਿੱਤਾ ਮੇਰੇ ਘਰ ‘ਚ ਖੂਨ ਦੇ ਛਿੱਟੇ ਆਉਂਦੇ ਹਨ ਸਾਡੇ ‘ਤੇ ਕਾਲਾ-ਜਾਦੂ ਕਰ ਦਿੱਤਾ ਕੀ ਕਰੀਏ?…ਅਰੇ, ਉਸ ਕਾਲੇ-ਜਾਦੂ ਵਾਲੇ ਨੂੰ ਸੱਦੋ, ਉਸਨੂੰ ਪ੍ਰਧਾਨ ਮੰਤਰੀ ਜੀ ਨਾਲ ਮਿਲਵਾ ਦਿਓ ਉਹ ਕਿਉਂ ਅਜਿਹੇ ਐਟਮ-ਪਰਮਾਣੂ ਬਣਾਉਂਦੇ ਫਿਰਦੇ ਹਨ! ਜੋ ਵੀ ਦੇਸ਼ ਤੰਗ ਕਰੇਗਾ, ਉਸ ਕਾਲੇ-ਜਾਦੂ ਵਾਲੇ ਨੂੰ ਉੱਥੇ ਭੇਜ ਦਿਓ! ਉਸਨੇ ਕਾਲਾ-ਜਾਦੂ ਕੀਤਾ ਅਤੇ ਸਭ ਤਬਾਹ! ਗੱਲ ਹੀ ਖਤਮ ਕਹਿਣ ਦਾ ਮਤਲਬ ਹੈ ਕਿ ਇਹ ਸਭ ਨਿਰ੍ਹਾ ਪਾਖੰਡ, ਢੌਂਗ ਹੈ ਉਹ ਵਿਅਕਤੀ ਤੁਹਾਡੇ ਦਿਮਾਗ ‘ਤੇ ਅਸਰ ਕਰ ਦਿੰਦੇ ਹਨ ਹੋਰ ਕੁਝ ਵੀ ਨਹੀਂ ਹੁੰਦਾ
 ਇਸ ਧਰਤੀ ‘ਤੇ ਭੂਤ-ਪ੍ਰੇਤ  ਨਹੀਂ ਹੁੰਦੇ
ਆਪ ਜੀ ਨੇ ਫ਼ਰਮਾਇਆ ਕਿ ਕੁਝ ਲੋਕ ਕਹਿੰਦੇ ਹਨ ਕਿ ਭੂਤ-ਪ੍ਰੇਤ ਹੁੰਦੇ ਹਨ ਤੁਹਾਨੂੰ ਦੱਸੀਏ, ਅਸੀਂ ਰਿਸਰਚ ਕੀਤਾ ਹੈ, ਸਟੱਡੀ ਕੀਤੀ ਹੈ, ਖੋਜ ਕੀਤੀ ਹੈ, ਕੋਈ ਭੂਤ-ਪ੍ਰੇਤ ਨਹੀਂ ਹੁੰਦੇ ਕਿਸੇ ਧਰਮ ‘ਚ ਨਹੀਂ ਲਿਖਿਆ ਕਿ ਇੱਥੇ ਭੂਤ-ਪ੍ਰੇਤ ਹੁੰਦੇ ਹਨ ਹਾਂ, ਉੱਪਰ ਰੂਹਾਨੀ ਮੰਡਲਾਂ ‘ਤੇ ਉਨ੍ਹਾਂ ਦੀ ਇੱਕ ਜੂਨੀ ਹੁੰਦੀ ਹੈ ਪਰ ਇਸ ਧਰਤੀ ‘ਤੇ ਭੂਤ-ਪ੍ਰੇਤ ਨਹੀਂ ਹੁੰਦੇ ਸਾਨੂੰ ਕਿਸੇ ਨੇ ਚੈਲੰਜ ਕੀਤਾ, ਸ਼ਾਇਦ 2008-09 ‘ਚ ਰਾਜਸਥਾਨ ਦੇ ਕਿਸੇ ਸੇਵਾਦਾਰ ਨੇ ਕਿ ਭਾਨਗੜ੍ਹ ਦਾ ਕਿਲ੍ਹਾ ਹੈ, ਉੱਥੇ ਭੂਤ-ਪ੍ਰੇਤ ਰਹਿੰਦੇ ਹਨ ਕੀ ਤੁਸੀਂ ਉੱਥੇ ਜਾਓਗੇ ਅਸੀਂ ਕਿਹਾ ਕਿ ਮੌਕਾ ਮਿਲਿਆ ਤਾਂ ਜਾਵਾਂਗੇ  ਤਾਂ ਅਸੀਂ ‘ਐੱਮਐੱਸਜੀ-2 ਦ ਮੈਸੰਜਰ’ ਫਿਲਮ ਬਣਾਈ ਟੀਮ ਨੂੰ ਬੋਲਿਆ ਕਿ ਕੋਈ ਅਜਿਹਾ ਕਿਲ੍ਹਾ ਲੱਭੋ, ਜਿੱਥੇ ਸ਼ੂਟਿੰਗ ਕਰ ਸਕੀਏ  ਤਾਂ ਅਸੀਂ ਉੱਥੇ ਇੱਕ ਜਗ੍ਹਾ ਰੁਕੇ ਸੀ ਤਾਂ ਉਸਨੇ ਪੁੱਛਿਆ ਕੀ ਜੀ, ਕਿੱਥੇ ਸ਼ੂਟਿੰਗ ਕਰ ਰਹੇ ਹੋ ਨਾਲ ਵਾਲਿਆਂ ਨੇ ਕਿਹਾ ਕਿ ਭਾਨਗੜ੍ਹ ਦੇ ਕਿਲ੍ਹੇ ‘ਚ ਉਹ ਕਹਿਣ ਲੱਗਾ ਕਿ, ਉੱਥੇ ਨਾ ਜਾਣਾ! ਉੱਥੇ ਲੜਕੇ-ਲੜਕੀਆਂ ਫੋਟੋ ਕਰਵਾਉਂਦੇ ਹਨ, ਉਨ੍ਹਾਂ ਦੇ ਪਿੱਛੇ ਭੂਤ ਆਉਂਦੇ ਹਨ ਅਸੀਂ ਹੱਸਕੇ ਨਾਲ ਵਾਲਿਆਂ ਨੂੰ ਕਿਹਾ ਕਿ ਕੋਰੀਓਗ੍ਰਾਫਰ ਨੂੰ ਸਦੋਗੇ, ਉਦੋਂ ਡਾਂਸਰ ਨੂੰ ਨਾ ਬੁਲਾਉਣਾ ਅਸੀਂ ਭੂਤਾਂ ਨੂੰ ਨਚਾਵਾਂਗੇ, ਆਦਮੀ ਤਾਂ ਸਭ ਨੇ ਵੇਖੇ ਹਨ ਤਾਂ ਉਹ ਆਦਮੀ ਸਾਨੂੰ ਬਹੁਤ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਣ ਲੱਗਾ ਤਾਂ ਅਸੀਂ ਮਨਜ਼ੂਰੀ ਲੈ ਕੇ ਉੱਥੇ ਸ਼ੂਟਿੰਗ ਕੀਤੀ ਲੇਟ ਨਾਈਟ ਤੱਕ ਸ਼ੂਟਿੰਗ ਕੀਤੀ ਅਸੀਂ ਇਕੱਲੇ ਪੂਰੇ ਕਿਲ੍ਹੇ ‘ਚ ਵੀ ਘੁੰਮ ਕੇ ਆਏ ਉੱਥੇ ਉੱਲੂ, ਚਮਗਾਦੜ ਬਹੁਤ ਸਨ, ਚੀਤਾ, ਲੰਗੂਰ ਮਿਲੇ, ਪਰ ਭੂਤ ਕਿਤੇ ਨਹੀਂ ਮਿਲਿਆ ਕਹਿਣ ਦਾ ਮਤਲਬ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਇੱਥੇ ਕਿਤੇ ਭੂਤ ਹੁੰਦੇ ਹਨ ਇਹ ਸਭ ਬਕਵਾਸ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਮਾਜ ‘ਚ ਲੁੱਟਣ ਵਾਲੇ ਸਿਆਣੇ, ਚੇਲੇ-ਚਪਟੇ ਜੋ ਲੁੱਟ ਲੈਂਦੇ ਹਨ ਬਹੁਤ ਬੈਠੇ ਹਨ ਉਹ ਤੁਹਾਡੀ ਮਾਂ-ਭੈਣ ਨੂੰ ਤੁਹਾਡੇ ਸਾਹਮਣੇ ਕੁੱਟਦੇ ਹਨ ਅਜਿਹਾ ਅਸੀਂ ਵੇਖਿਆ ਹੈ ਇੱਕ ਸੱਜਣ ਨਾਲ ਅਸੀਂ ਗਏ ਹੋਏ ਸੀ ਜਦੋਂ ਇਸ ਗੁਰਗੱਦੀ ‘ਤੇ ਨਹੀਂ ਆਏ ਸੀ ਉਹ ਕਹਿੰਦਾ ਸੀ ਮੇਰੀ ਮਾਂ ਦੇ ਅੰਦਰ ਭੂਤ ਹੈ ਤਾਂ ਅਸੀਂ ਕਿਹਾ ਕੋਈ ਭੂਤ ਨਹੀਂ ਹੁੰੰਦਾ ਉਦੋਂ ਅਸੀਂ ਗੁਰੂ ਜੀ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ) ਨਾਲ ਜੁੜੇ ਹੋਏ ਸੀ ਗੱਡੀ ਸਾਡੇ ਕੋਲ ਸੀ ਅਸੀਂ ਗੱਡੀ ਲੈ ਕੇ ਗਏ ਓਝਾ ਕੋਲ ਗਏ ਉਸਨੇ ਉਸ ਮਾਤਾ ਦੇ ਦੋ-ਤਿੰਨ ਤਾੜ-ਤਾੜ ਧਰ ਦਿੱਤੀਆਂ ਅਸੀਂ ਆਪਣੇ ਸਾਥੀ ਨੂੰ ਕਿਹਾ ਅਰੇ! ਇਹ ਤੇਰੀ ਮਾਂ ਨੂੰ ਕੁੱਟ ਰਹੇ ਹਨ ਤਾਂ ਓਝਾ ਕਹਿੰਦਾ, ਨਹੀਂ ਇਹ ਤਾਂ ਭੂਤਾਂ ਦੇ ਪੈ ਰਹੀਆਂ ਹਨ ਸਾਡਾ ਜੋ ਸਾਥੀ ਸੀ ਜਿਸਦੀ ਮਾਤਾ ਸੀ ਉਹ ਵੀ ਕਹਿੰਦਾ ਭੂਤਾਂ ਦੇ ਪੈ ਰਹੀਆਂ ਹਨ ਅਰੇ ਮੂਰਖ! ਅਸੀਂ ਉਸਨੂੰ  ਕਿਹਾ, ਭੂਤਾਂ ਦੇ ਤਾਂ ਪਤਾ ਨਹੀਂ ਤੇਰੀ ਮਾਂ ਨੂੰ ਵੇਖ ਗੱਲ ਟਮਾਟਰ ਵਾਂਗੂ ਲਾਲ ਹੋ ਗਏੇ ਤੈਨੂੰ ਸ਼ਰਮ ਨਹੀਂ ਆ ਰਹੀ ਬੇਟਾ ਹੋ ਕੇ ਮਾਂ ਨੂੰ ਕੁਟਵਾ ਰਿਹਾ ਹੈ ਤਾਂ ਬਹੁਤ ਮਜ਼ੇ ਨਾਲ ਕੁੱਟਵਾਉਂਦੇ ਹਨ ਆਪਣਂ ਮਾਂ ਨੂੰ, ਭੈਣ ਨੂੰ, ਬੱਚਿਆਂ ਨੂੰ , ਬਾਪ ਨੂੰ ਕਿਉਂ? ਕਹਿੰਦਾ ਹੈ ਕਿ ਭੂਤਾਂ ਨੂੰ ਪੈ ਰਹੀ ਹੈ ਅਰੇ ਉਹ ਮਜ਼ਾ ਲੈ ਜਾਂਦਾ ਹੈ ਮਾਰ-ਮਾਰ ਕੇ ਨੈਚੁਰਲੀ ਜਦੋਂ ਸ਼ਾਕ ਲੱਗ ਜਾਂਦਾ ਹੈ ਮਾਈਂਡ ਨੂੰ ਤਾਂ ਕੁਝ ਦੇਰ ਲਈ ਸ਼ਾਤ ਹੋ ਜਾਂਦਾ ਹੈ ਉਹ ਬਿਮਾਰੀ ਹੁੰਦੀ ਹੈ ਹੋਰ ਕੁਝ ਨਹੀਂ ਇੱਥੇ ਅਸੀਂ ਲੱਖਾਂ ਵਿਅਕਤੀਆਂ ਨੂੰ ਠੀਕ ਕੀਤਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਭੂਤ ਦੀ ਗੱਲ ਚੱਲੀ ਹੈ ਤਾਂ ਯੂਪੀ ਦੀ ਇੱਕ ਗੱਲ ਹੱਸਣ ਵਾਲੀ ਹੈ ਯੂਪੀ ਸਾਈਡ ‘ਚ ਅਸੀਂ ਗਏ ਤਾਂ ਉਹ ਸੱਜਣ ਕਹਿਣ ਲੱਗਾ ਗੁਰੂ ਜੀ ਇਸ ਅੰਦਰ ਭੂਤ ਆਉਂਦਾ ਹੈ ਉਸਦੀ ਘਰਵਾਲੀ ਅਜੀਬ ਜਿਹੀਆਂ ਹਰਕਤਾਂ ਕਰਨ ਲੱਗੀ ਤਾਂ ਕੋਲ ਹੀ ਪੱਖਾ ਰੱਖਿਆ ਸੀ ਉਸ ਸਮੇਂ ਪੱਖੇ ਦੂਜੇ ਹੁੰਦੇ ਸਨ ਲੱਕੜੀ ਦੇ ਤਾਂ ਅਸੀਂ ਕਿਹਾ ਡਾਂਗ ਨਾ ਮਾਰਨਾ ਤਾਂ ਉਹ ਭੈਣ ਠੀਕ ਹੋ ਕੇ ਬੈਠ ਗਈ ਕਹਿੰਦੀ ਡਾਂਗ ਕੌਣ ਮਾਰ ਰਿਹਾ ਸੀ ਅਸੀਂ ਕਿਹਾ ਕੋਈ ਨਹੀਂ, ਅਸੀਂ ਤਾਂ ਤੇਰਾ ਭੂਤ ਕੱਢਣਾ ਸੀ, ਹੁਣ ਬੋਲ ਬੇਟਾ ਤੂੰ ਇਸਨੂੰ ਅਜਿਹਾ ਡਰਾਉਂਦੀ ਕਿਉਂ ਹੈ? ਤਾਂ ਕਹਿੰਦੀ ਇਸ ਨੂੰ ਬਾਹਰ ਭੇਜ ਦਿਓ ਫਿਰ ਦਸਦੀ ਹਾਂ ਤਾਂ ਅਸੀਂ ਸੇਵਾਦਾਰ ਨੂੰ ਬਾਹਰ ਭੇਜ ਦਿੱਤਾ ਤਾਂ ਉਹ ਦੱਸਣ ਲੱਗੀ, ਗੁਰੂ ਜੀ! ਮੈਂ ਆਈ ਸੀ ਤਾਂ ਮੈਨੂੰ ਰੋਜ਼ਾਨਾ ਕੁੱਟਦਾ ਸੀ, ਮੈਂ ਸਮਾਨ ਮੰਗਵਾਉਂਦੀ ਸੀ ਤਾਂ ਕੁੱਟਦਾ ਸੀ ਤਾਂ ਮੇਰੀ ਇੱਕ ਸਹੇਲੀ ਨੇ ਦੱਸਿਆ ਕਿ ਉਸ ਕੋਲ ਇੱਕ ਤਰੀਕਾ ਹੈ ਜਦੋਂ ਵੀ ਉਹ ਕੁੱਟਮਾਰ ਕਰੇ ਤਾਂ ਤੂੰ ਲਾਲ-ਲਾਲ ਵੱਡੀਆਂ ਅੱਖਾਂ ਕੱਢ ਲਿਆ ਕਰ ਅਤੇ  ਇੰਜ ਸਿਰ ਹਿਲਾਇਆ ਕਰ, ਵਾਲ ਖੋਲ੍ਹ ਲਿਆ ਕਰ ਅਤੇ ਇਹ ਪੁੱਛੇਗਾ ਮਾਤੇ ਕੌਣ ਅਤੇ ਤੂੰ ਕਹਿ ਦਿਆ ਕਰ ਮੈਂ ਤਾਂ ਫਲਾਂਅ ਮਾਤਾ ਹਾਂ ਅਤੇ ਮੈਨੂੰ ਇਹ ਚਾਹੀਦਾ ਹੈ ਤਾਂ ਅਸੀਂ ਪੁੱਛਿਆ, ਬੇਟਾ ਕੀ-ਕੀ ਮੰਗਵਾਉਂਦੀ ਰਹੀ? ਤਾਂ ਕਹਿੰਦੀ, ਗੁਰੂ ਜੀ ਅਸੀਂ ਤਾਂ ਸਭ ਕੁਝ ਮੰਗਵਾਇਆ  ਤਾਂ ਉਸਨੇ ਉਹ ਚਲਾ ਰੱਖਿਆ ਹੁੰਦਾ ਹੈ ਤਾਂ ਅਸੀਂ ਸੇਵਾਦਾਰ ਨੂੰ ਕਿਹਾ ਭਾਈ ਤੂੰ ਇੰਜ ਹੀ ਮੰਨ ਲਿਆ ਕਰ ਤਾਂ ਇਹ ਅਜਿਹਾ ਕਿਉਂ ਕਰੇਗੀ ਭਾਈ ਵੀ ਆਪਣੀ ਗੱਲ ਇਸੇ ਤਰ੍ਹਾਂ ਮੰਨਵਾ ਲੈਂਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਪਸ ‘ਚ ਗੱਲਾਂ ਮੰਨ ਲਿਆ ਕਰੋ ਜੇਕਰ ਚੰਗੀ ਸਲਾਹ ਮੰਨ ਕੇ ਕਰੋਗੇ ਤਾਂ ਘਰ ‘ਚ ਸਫਲਤਾ ਦੇ ਝੰਡੇ ਗੱਡਦੇ ਰਹਿਣਗੇ, ਖੁਸ਼ੀਆਂ ਆਉਂਦੀਆਂ ਰਹਿਣਗੀਆਂ ਦਿਮਾਗ ਦੋਵਾਂ ‘ਚ ਹੈ ਕਿਸੇ ਇੱਕ ‘ਚ ਨਹੀਂ ਹੈ ਪਾਖੰਡਵਾਦ,ਢੌਂਗ ਤੋਂ ਜਿੰਨਾ ਬਚਿਆ ਜਾਵੇ ਓਨਾ ਹੀ ਚੰਗਾ ਹੈ
ਭਗਵਾਨ ਨੇ ਨਾ ਤਾਂ ਤਾਰੀਖ ਬਣਾਈ, ਨਾ ਦਿਨ ਦਾ ਨਾਂਅ ਰੱਖਿਆ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਾਫੀ ਲੋਕ ਕਹਿੰਦੇ ਹਨ ਕਿ ਦਿਨ ਬੁਰੇ ਹੁੰਦੇ ਹਨ ਆਪ ਜੀ ਨੇ ਫ਼ਰਮਾਇਆ ਕਿ ਅਸੀਂ ਜਦੋਂ ਪੜ੍ਹਦੇ ਸੀ, ਸਾਡੇ ਨਾਲ ਜਾਟ ਸਨ, ਸਿੱਖ ਸਨ, ਬਿਸ਼ਨੌਈ ਸਨ, ਕਸਾਈ ਸਨ, ਮੁਸਲਿਮ ਸਨ ਸਭ ਧਰਮਾਂ ਦੇ ਬੱਚੇ ਇਕੱਠੇ ਪੜ੍ਹਦੇ ਸਨ ਅਤੇ ਉੱਥੇ ਇੱਕ ਦਿਨ ਵੱਡਾ ਚੱਕਰ ਚੱਲਿਆ, ਬੱਚੇ ਕਹਿਣ ਲੱਗੇ ਕਿ ਇਸ ਦਿਨ ਟੂਰਨਾਮੈਂਟ ਨਹੀਂ ਰੱਖਵਾਉਣਾ ਚਾਹੀਦਾ ਤਾਂ ਅਸੀਂ ਕਿਹਾ ਕਿਉਂ, ਤਾਂ ਇੱਕ ਕਹਿੰਦਾ ਕਿ ਅੱਜ ਤਾਂ ਮੰਗਲ ਹੈ ਤਾਂ ਨਾਲ ਹੀ ਬੈਠੇ ਤਾਂ ਕਹਿੰਦੇ ਨੇ ਮੰਗਲ ‘ਚ ਤਾਂ ਕੰਮ ਮੰਗਲ ਹੁੰਦਾ ਹੈ ਤਾਂ ਪਹਿਲਾ ਕਹਿੰਦਾ ਨਹੀਂ-ਨਹੀਂ ਸਾਡੇ ਗਲਤ ਕਹਿੰਦੇ ਹਨ ਕੀ ਕਹਿੰਦੇ ਹਨ? ਮੰਗਲ ਲਾਵੈ ਸੰਗਲ ਇਸ ਦਿਨ ਕਰੋਗੇ ਤਾਂ ਸੰਗਲ ਲੱਗ ਜਾਵੇਗਾ ਤਾਂ ਅਸੀਂ ਉਸ ਤੋਂ ਪੁੱਛਿਆ ਤੂੰ ਦੱਸ ਕਿਹੜਾ ਦਿਨ ਚੰਗਾ ਹੈ? ਤਾਂ ਉਹ ਕਹਿੰਦਾ ਕਿ ਬੁੱਧ ਕੰਮ ਸ਼ੁੱਧ ਤਾਂ ਤੀਜਾ ਬੋਲਿਆ ਸਾਡੇ ਤਾਂ ਗਲਤ ਕਹਿੰਦੇ ਹਨ ਤਾਂ ਉਸ ਤੋਂ ਪੁੱਛਿਆ ਕੀ ਕਹਿੰਦੇ ਹਨ? ਉਸਨੇ ਕਿਹਾ ਬੁੱਧ ਲਗਾਵੈ ਯੁੱਧ ਇਸੇ ਤਰ੍ਹਾਂ ਸੱਤਾਂ ਦਿਨਾਂ ਦਾ ਕ੍ਰਿਰਿਆਕਰਮ ਹੋ ਗਿਆ ਅਸੀਂ ਕਿਹਾ ਕਿ ਫਿਰ ਤਾਂ ਕੰਮ ਨਹੀਂ ਕਰਦੇ ਚਾਦਰ ਲੈ ਕੇ ਸੌਂ ਜਾਂਦੇ ਹਾਂ ਦਿਨ ਤਾਂ ਸਾਰੇ ਬੁਰੇ ਹੋ ਗਏ ਤਾਂ ਭਰਾਓ-ਭੈਣੋਂ ਇਸ ਚੱਕਰ ‘ਚ ਨਾ ਪਿਆ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਖ ਫੜਕਦੀ ਹੈ ਕਿਸੇ ਦੀ ਖੱਬੀ ਅੱਖ ਫੜਕ ਜਾਵੇ ਤਾਂ ਮੰਜਾ ਫੜ ਲੈਂਦੇ ਹਨ ਉਪਰੋਂ ਟੈਲੀਵਿਜਨ ਵਾਲੇ ਹੋਰ ਬੜਾਵਾ ਦੇ ਰਹੇ ਹਨ ਭੈਣਾਂ ਦੀ ਸ਼ਾਇਦ ਸੱਜੀ ਅੱਖ ਹੇ ਭਾਈ ਅੱਖ ਫੜਕੇਗੀ ਨਹੀਂ ਤਾਂ ਗੜਬੜ ਹੋ ਜਾਵੇਗੀ ਖੂਨ ਦਾ ਸਰਕਲ ਚਲਦਾ ਰਹਿੰਦਾ ਹੈ ਸਾਡੇ ਸਰੀਰ ਦਾ ਹਰ ਮਸਲ ਕਿਤੇ ਨਾ ਕਿਸੇ ਫੜਕਦਾ ਰਹਿੰਦਾ ਹੈ ਅਸੀਂ ਗਾਰੰਟੀ ਦਿੰਦੇ ਹਨ ਤੁਹਾਨੂੰ ਵੱਡੇ ਮਸਲ ਦਾ ਪਤਾ ਨਹੀਂ ਚੱਲਦਾ ਅਤੇ ਇਹ ਬਿਲਕੁਲ ਨਾਜ਼ੁਕ ਹੁੰਦਾ ਹੈ ਇਸ ਲਈ ਇਸਦਾ ਪਤਾ ਚੱਲ ਜਾਂਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਅਸੀਂ ਤੁਹਾਨੂੰ ਸੱਚ ਦੱਸਦੇ ਹਾਂ ਇਹ ਫਿਜੂਲ ਦੀਆਂ ਚੀਜ਼ਾਂ ਹਨ ਪਾਖੰਡਵਾਦ ਹੈ ਕਿਉਂਕਿ ਧਰਮਾਂ ‘ਚ ਲਿਖਿਆ ਹੈ ਕਿ ਭਗਵਾਨ ਨੇ ਨਾ ਤਾਂ ਤਾਰੀਖ ਬਣਾਈ, ਨਾ ਦਿਨ ਦਾ ਨਾਂਅ ਰੱਖਿਆ ਉਸਨੇ ਦਿਨ ਅਤੇ ਰਾਤ ਬਣਾਏ ਹਨ ਅੱਜ ਚੰਗੇ ਕਰਮ ਕਰੋਗੇ ਤਾਂ ਆਉਣ ਵਾਲਾ ਟਾਈਮ 100 ਫੀਸਦੀ ਚੰਗਾ ਹੋਵੇਗਾ ਅੱਜ ਬੁਰੇ ਕਰਮ ਕਰੋਗੇ ਤਾਂ ਆਉਣ ਵਾਲੇ ਦਿਨ ਤੁਹਾਡੇ ਲਈ ਬੁਰੇ ਜ਼ਰੂਰ ਹੋਣਗੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦਿਨ ਅਤੇ ਰਾਤ ਈਸ਼ਵਰ ਨੇ ਫਾਇਦੇ ਲਈ ਬਣਾਏ ਹਨ ਅਤੇ ਉਹ ਸ੍ਰਿਸ਼ਟੀ ਨੂੰ ਕੰਟਰੋਲ ਕਰਨ ਵਾਲਾ ਹੈ ਅਤੇ ਉਹ ਗਲਤੀਆਂ ਕਰਦਾ ਨਹੀਂ ਆਪ ਜੀ ਨੇ ਇੱਕ ਵਾਕਿਆ ਸੁਣਾਉਂਦਿਆਂ ਫ਼ਰਮਾਇਆ ਕਿ ਇੱਕ ਵਾਰ ਦੋ ਅਮਲੀ ਸਨ ਉਹ ਬੇਰੀ ਦੇ ਦਰੱਖਤ ਹੇਠਾਂ ਪਏ ਹੋਏ ਸੀ ਦੋਵੇਂ ਆਪਸ ‘ਚ ਗੱਲਾਂ ਕਰ ਰਹੇ ਹਨ ਸਾਹਮਣੇ ਕੱਦੂ ਲੌਕੀ ਦੀ ਵੇਲ ਲੱਗੀ ਹੋਈ ਸੀ ਇੱਕ ਅਮਲੀ ਕਹਿੰਦਾ ਹੈ ਭਗਵਾਨ ਗਲਤੀਆਂ ਬਹੁਤ ਕਰਦਾ ਹੈ ਦੂਜਾ ਕਹਿੰਦਾ ਕੀ ਗਲਤੀ ਕਰ ਦਿੱਤੀ? ਕਹਿਣ ਲੱਗਾ ਸਾਹਮਣੇ ਵੇਖ ਵੇਲ ਹੈ ਕੱਦੂ ਦੀ, ਮਰੀਅਲ ਜਿਹੀ ਬੇਲ ਹੈ ਫਿਰ ਵੀ ਇੰਨਾ ਵੱਡਾ ਕੱਦੂ ਹੈ ਕਹਿੰਦਾ ਹੈ ਬੇਰੀ ਵੇਖ ਕਿੰਨੀ ਜ਼ਬਰਦਸਤ ਹੈ ਫਿਰ ਵੀ ਛੋਟੇ-ਛੋਟੇ ਬੇਰ ਇਹ ਕੱਦੂ ਵੱਡਾ ਹੈ ਇਸਨੂੰ ਲੱਗਣਾ ਚਾਹੀਦਾ ਬੇਰੀ ‘ਤੇ ਕਿਉਂਕਿ ਉਹ ਮਜ਼ਬੂਤ ਹੈ ਅਤੇ ਮਰੀਅਲ ਜਿਹੀ ਵੇਲ ਹੈ ਇਸ ‘ਤੇ ਬੇਰ ਲੱਗਣੇ ਚਾਹੀਦੇ ਹਨ ਕਹਿੰਦਾ ਹਾਂ ਗੱਲ ਤਾਂ ਤੇਰੀ ਸਹੀ ਹੈ ਇੰਨੇ ‘ਚ ਚੱਕਰਵਾਤ ਆਇਆ ਉਸਨੂੰ ਉਡਾ ਲੈ ਗਿਆ ਤਾਂ ਉਹ ਅਮਲੀ ਚੀਕਣ ਲੱਗਾ ਹੇ ਭਾਈ ਮਾਨ ਜਾ ਗਲਤੀ ਕੱਟ ਦੇ ਭਗਵਾਨ ਦੀ ਦੂਜਾ ਕਹਿੰਦਾ ਤੂੰ ਹੀ ਕਹਿ ਰਿਹਾ ਸੀ ਭਗਵਾਨ ਦੀ ਗਲਤੀ ਹੈ ਵੇਖ ਬੇਰ ਉਪਰੋਂ ਟੁੱਟ ਕੇ ਮੇਰੇ ਨੱਕ ‘ਤੇ ਵੱਜਿਆ ਜੇਕਰ ਉਹ ਕੱਦੂ ਜਾਂ ਲੌਕੀ ਹੁੰਦੀ ਤਾਂ ਕੀ ਹੁੰਦਾ? ਸਿਰਫ ਦੋ ਛੇਕ ਰਹਿ ਜਾਂਦੇ ਭੂਗੋਲ ਨਕਸ਼ਾ ਵਿਗੜ ਜਾਂਦਾ ਚਿਹਰੇ ਦਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਦੀ ਗਲਤੀ ਕੱਢਣ ਵਾਲਿਓ ਖੁਦ ਦੇ ਕਰਮਾਂ ‘ਚ ਵੇਖਿਆ ਕਰੋ ਕਿਹੋ ਜਿਹੇ ਕਰਮ ਕਰਦੇ ਹੋ? ਉਹ ਤਾਂ ਸ੍ਰਿਸ਼ਟੀ ਬਣਾਉਣ ਵਾਲਾ ਹੈ ਕਦੇ ਗਲਤ ਕੁਝ ਨਹੀਂ ਬਣਾਉਂਦਾ, ਗਲਤ ਕੁਝ ਨਹੀਂ ਕਰਦਾ ਤੁਸੀਂ ਉਸਦੀਂ ਵਰਤੋਂ ਕਿਵੇਂ ਕਰਦੇ ਹੋ? ਇਹ ਤੁਹਾਡੀ ਕਮੀ ਹੋ ਸਕਦੀ ਹੈ ਉਸਦੀ ਕਮੀ ਨਹੀਂ ਹੁੰਦੀ ਅਤੇ ਉਹ ਤੁਹਾਡੇ ਪ੍ਰਸ਼ਾਦ ਦਾ ਭੁੱਖਾ ਨਹੀਂ ਉਹ ਤੁਹਾਡੇ ਲੱਡੂ ਦਾ ਭੁੱਖਾ ਨਹੀਂ ਤੁਹਾਡੇ ਨਾਰੀਅਲ ਦਾ ਭੁੱਖਾ ਨਹੀਂ ਉਹ ਭੁੱਖਾ ਹੈ ਤੁਹਾਡੀ ਭਗਤੀ ਭਾਵਨਾ ਦਾ, ਸ਼ਰਧਾ ਦਾ ਉਸ ਨਾਲ ਜੇਕਰ  ਉਸਨੂੰ ਪੁਕਾਰਗੋ ਤਾਂ ਉਹ ਮਿਲ ਜਾਵੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜ਼ਰਾ ਸੋਚੋ ਜੋ ਸਾਨੂੰ ਬਣਾ ਸਕਦਾ ਹੈ ਕੀ ਉਹ ਸਾਡੇ ਬਣਾਏ ਲੱਡੂ ਜਲੇਬੀਆਂ ਨਹੀਂ ਬਣਾ ਸਕਦਾ ਜੇਕਰ ਉਸਨੇ ਖਾਣਾ ਹੀ ਹੈ ਤੁਸੀਂ ਤਾਂ ਉਂਜ ਹੀ ਠੱਗੀ ਮਾਰਦੇ ਹੋ ਪਰਮਾਤਮਾ ਸਵਾ ਇਕਵੰਜਾ ਦਾ ਪ੍ਰਸ਼ਾਦ ਚੜ੍ਹਾਵਾਂਗਾ ਮਿਠਾਈ ਲੈ ਗਿਆ ਇੱਕ ਪੀਸ ਪਰਮਾਤਮਾ ਦਾ, ਬਾਕੀ ਡੱਬਾ ਖੁਦ ਰਗੜ ਜਾਂਦਾ ਹੈ ਹੈ ਨਾ ਕਮਾਲ? ਜੇਕਰ ਭਗਵਾਨ ਅਜਿਹੀ ਸੁੱਖ ਮੰਗੀ ਹੋਵੇ ਤਾਂ ਉਹ ਬਾਜੂ ਨਹੀਂ ਫੜ ਲਵੇਗਾ ਮੇਰੇ ਨਾਲ ਹੀ ਠੱਗੀ, ਮੇਰਾ ਪੂਰਾ ਡੱਬਾ ਇੱਧਰ ਰੱਖ ਕਦੇ ਬੋਲਿਆ, ਨਹੀਂ ਕਿਉਂਕਿ ਉਹ ਕਦੇ ਮੰਗਦਾ ਹੀ ਨਹੀਂ ਤੂੰ ਖੁਦ ਹੀ ਕਹਿੰਦਾ ਹੈ ਤੈਨੂੰ ਦੇਵਾਂਗਾ ਅਤੇ ਖਾ ਕੇ ਕਹਿੰਦਾ ਹੈ ਤੈਨੂੰ ਦੇ ਦਿੱਤਾ ਗਲਤ ਹੈ
ਈਸ਼ਵਰ, ਅੱਲ੍ਹਾ,ਵਾਹਿਗੁਰੂ, ਰਾਮ ਸਭ ਇੱਕ:-
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਈਸ਼ਵਰ, ਅੱਲ੍ਹਾ, ਵਾਹਿਗੂਰੂ, ਰਾਮ ਨਾਮ ਵੱਖ-ਵੱਖ ਹਨ, ਪਰ ਸਭ ਇੱਕ ਹੀ ਹੈ ਅਤੇ ਉਹ ਭਾਵਨਾ ਨਾਲ ਮਿਲਦਾ ਹੈ, ਤੜਪ ਨਾਲ ਮਿਲਦਾ ਹੈ ਕਿਹੋ ਜਿਹੀ ਤੜਫ਼? ਇਸ ਬਾਰੇ ਦੱਸਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਿਕ ਨਾ ਕਰੇ ਅਜਿਹਾ ਹੋਵੇ ਤੁਹਾਡਾ ਬੇਟਾ ਹੋਵੇ ਸੈਂਕੜੇ ਕਿਲੋਮੀਟਰ ਦੂਰ ਹੋਵੇ ਕਿਤੇ ਐਕਸੀਡੈਂਟ ਹੋ ਜਾਵੇ ਤੁਸੀਂ ਫੋਨ ਕਰੋ ਨਹੀਂ ਪਤਾ ਲੱਗਦਾ ਤਾਂ ਬੇਅਖਿਤਆਰ ਹੰਝੂ ਵਹਿਣ ਲੱਗ ਜਾਂਦੇ ਹਨ ਕਿ ਮੇਰੇ ਬੇਟੇ ਨੂੰ ਕੀ ਹੋਇਆ? ਇਹ ਹੈ ਸ਼ਰਧਾ ਭਾਵਨਾ ਜਿਵੇਂ ਤੁਸੀਂ ਆਪਣੇ ਬੇਟੇ ਲਈ ਰੁਪਏ ‘ਚੋਂ ਸੌ ਪੈਸਾ ਤੜਫ ਗਏ ਅਜਿਹੀ ਹੀ ਤੜਫ ਭਗਵਾਨ ਲਈ 10-15 ਪੈਸੇ ਤੜਫ ਪੈਦਾ ਕਰ ਲਓ, ਭਗਵਾਨ ਨਾ ਮਿਲੇ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਹਾਂ ਤੁਸੀਂ ਤਾਂ ਉਸ ਲਈ ਤੜਫਦੇ ਹੀ ਨਹੀਂ ਤੁਸੀਂ ਤਾਂ ਭਗਵਾਨ ਬੇਟਾ ਦੇ ਦੇਣਾ ਇਸ ਦੇ ਬਦਲੇ ਮੈਂ ਤੈਨੂੰ ਇਹ ਦੇਵਾਂਗਾ ਇਹ ਕੰਮ ਕਰ ਦੇਣਾ ਇੰਨੇ ਮੈਂ ਦੇਵਾਂਗਾ ਅਰੇ ਸ਼ਰਧਾ ਇਸਦਾ ਨਾਂਅ ਨਹੀਂ ਹੈ ਸ਼ਰਧਾ ਭਾਵਨਾ ਵਿਆਕੁਲਤਾ ਹੋਣੀ ਚਾਹੀਦੀ ਹੈ ਤਾਂ ਖੁਸ਼ੀਆਂ ਮਿਲਦੀਆਂ ਹਨ ਤਾਂ ਇਨਸਾਨ ਨੂੰ ਕਦੇ ਪਾਖੰਡਵਾਦ ਕਦੇ ਢੌਂਗ ਕਦੇ ਵਿਖਾਏ ‘ਚ ਨਾ ਫਸ ਕੇ ਥੋੜਾ ਸਮਾਂ ਚੱਲ ਬੈਠ ਕੇ ਸਿਮਰਨ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਸ ਪਰਮਾਤਮਾ ਨੂੰ ਜਦੋਂ ਤੁਸੀਂ ਬੁਲਾਉਂਦੇ ਹੋ ਤਾਂ ਉਹ ਜ਼ਰੂਰ ਸੁਣਦਾ ਹੈ ਅਰੇ ਮਾਂ ਨੂੰ ਬਣਾਇਆ ਭਗਵਾਨ ਨੇ, ਬੱਚਾ ਰੋਂਦਾ ਹੈ ਤਾਂ ਕਿਵੇਂ ਦੌੜੀ ਚਲੀ ਆਉਂਦੀ ਹੈ ਤਾਂ ਭਗਵਾਨ ਲਈ ਕੋਈ ਰੋਏਗਾ ਤਾਂ ਭਗਵਾਨ ਕਿਉਂ ਨਹੀਂ ਸੁਣੇਗਾ ਜ਼ਰਾ ਸੋਚੋ ਤਾਂ ਸਹੀ ਸੱਚ ਤਾਂ ਇਹ ਹੈ ਉਸ ਲਈ ਰੋਂਦੇ ਨਹੀਂ, ਆਪਣੇ ਕੰਮ ਧੰਦੇ ‘ਚ ਰੋਂਦੇ ਰਹਿੰਦੇ ਹਨ ਤੜਫਦੇ ਰਹਿੰਦੇ ਹਨ ਤਾਂ ਕਦੇ ਉਸਦੀ ਤੜਫ ‘ਚ ਤੜਫ ਕੇ ਵੇਖੋ ਉਹ ਅੰਦਰ ਬਾਹਰੋਂ ਭਰ ਦੇਵੇਗਾ ਕਦੇ ਉਸਨੂੰ ਸੱਚੀ ਤੜਫ ਨਾਲ ਬੁਲਾ ਕੇ ਵੇਖੋ ਤਾਂ ਪਾਖੰਡ ਉਸਨੂੰ ਪਸੰਦ ਨਹੀਂ, ਤੁਸੀਂ ਕੱਪੜੇ ਕਿਹੋ ਜਿਹੇ ਪਾਉਂਦੇ ਹੋ, ਈਸ਼ਵਰ ਨੂੰ ਕੋਈ ਲੈਣਾ-ਦੇਣਾ ਨਹੀਂ ਹਾਂ ਜੇਕਰ ਅੰਦਰ ਭਾਵਨਾ ਸ਼ੁੱਧ ਹੈ ਤਾਂ ਪੈਂਟ ਸ਼ਰਟ ‘ਚ ਵੀ ਮਿਲ ਜਾਵੇਗਾ ਅਤੇ ਜੇਕਰ ਭਾਵਨਾ ਸ਼ੁੱਧ ਨਹੀਂ ਤਾਂ ਜਿੰਨੇ ਮਰਜ਼ੀ ਗੇਰੂਆ ਕੱਪੜੇ ਪਾ ਲਓ ਉਹ ਨਾ ਅੱਜ ਮਿਲੇ ਨਾ ਮਿਲੇ ਕੱਲ੍ਹ ਤਾਂ ਈਸ਼ਵਰ ਨੂੰ ਪਾਉਣ ਲਈ ਭਾਵਨਾ ਸ਼ੁੱਧ ਜ਼ਰੂਰੀ ਹੈ

ਪ੍ਰਸਿੱਧ ਖਬਰਾਂ

To Top