‘ਗੁਰੂ ਦੇ ਨੂਰੀ ਸਰੂਪ ’ਚ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ’

0
241

ਸਤਿਗੁਰੂ ਜੀ ਦੇ ਰੂਹਾਨੀ ਨਜ਼ਾਰੇ

ਪ੍ਰੇਮੀ ਰਾਮਫਲ ਇੰਸਾਂ ਪੁੱਤਰ ਸ੍ਰੀ ਭਗਤ ਰਾਮ ਆਨੰਦਪੁਰੀ ਕਲੋਨੀ ਨੂਰ ਵਾਲਾ ਰੋਡ, ਲੁਧਿਆਣਾ ਆਪਣੇ ਸਿਮਰਨ ਅਭਿਆਸ ਦੌਰਾਨ ਸਤਿਗੁਰੂ ਦੇ ਪ੍ਰਤੱਖ ਨੂਰਾਨੀ ਦੀਦਾਰ ਅਤੇ ਹੋਰ ਰੂਹਾਨੀ ਨਜ਼ਾਰਿਆਂ ਬਾਰੇ ਦੱਸਦੇ ਹਨ। ਉਹ ਦੱਸਦੇ ਹਨ ਕਿ ਮੈਂ ਸੰਨ 1994 ’ਚ ਡੇਰਾ ਸੱਚਾ ਸੌਦਾ ’ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ-ਸ਼ਬਦ (ਗੁਰਮੰਤਰ) ਲਿਆ। ਮੈਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨਾਂ ਅਨੁਸਾਰ ਸਵੇਰੇ 2 ਵਜੇ ‘ਅੰ੍ਰਮਿਤ ਵੇਲੇ’ ਸਿਮਰਨ ਕਰਨ ਲਈ ਉੱਠ ਜਾਂਦਾ।

ਉਪਰੋਕਤ ਘਟਨਾ ਸੰਨ 1998 ਦੀ ਹੈ। ਉਸ ਰਾਤ ਵੀ ਮੈਂ ਦੋ ਵਜੇ ਆਪਣੇ ਨਿਯਮਤ ਅਭਿਆਸ ਦੇ ਅਨੁਸਾਰ ਉੱਠ ਕੇ ਸਿਮਰਨ ਕਰਨ ਲਈ ਬੈਠਾ ਸੀ ਕਰੀਬ ਢਾਈ ਵਜੇ ਪਹਿਲਾਂ ਤਾਂ ਮੈਨੂੰ ਅਸਮਾਨੀ ਬਿਜਲੀ ਕੜਕਦੀ ਹੋਈ ਸੁਣਾਈ ਦਿੱਤੀ ਫਿਰ ਇੱਕਦਮ ਤੇਜ ਰੌਸ਼ਨੀ ਹੋਈ ਅਤੇ ਬਹੁਤ ਹੀ ਤੇਜ ਅਤੇ ਮਨਮੋਹਕ ਪ੍ਰਕਾਸ਼ ਮੈਨੂੰ ਦਿਖਾਈ ਦਿੱਤਾ। ਫਿਰ ਉਹ ਪ੍ਰਕਾਸ਼ ਇੰਨਾ ਤੇਜ ਸੀ ਕਿ ਹਜ਼ਾਰਾਂ ਕੀ, ਲੱਖਾਂ ਕਹਿ ਲਵੋ ਜਾਂ ਕਰੋੜਾਂ, ਯਾਨੀ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵੀ ਉਸ ਪ੍ਰਕਾਸ਼ ਦੇ ਮੁਕਾਬਲੇ ਫਿੱਕਾ ਹੈ। ਉਸ ਰੌਸ਼ਨੀ ’ਚ ਮੈਨੂੰ ਮੇਰੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਹੱਸਦੇ-ਮੁਸਕੁਰਾਉਂਦੇ ਨੂਰਾਨੀ ਸਰੂਪ ਦੇ ਦਰਸ਼ਨ ਮਾਲਕ ਪਿਆਰੇ ਦੇ ਦੀਦਾਰ ਹੋਏੇ। ਅਚਾਨਕ ਮੈਂ ਦੇਖਿਆ ਕਿ, ਪੂਜਨੀਕ ਹਜ਼ੂਰ ਪਿਤਾ ਜੀ ਲਗਭਗ 15 ਫੁੱਟ ਉੱਚੇ ਇੱਕ ਮਕਾਨ ਦੀ ਛੱਤ ’ਤੇ ਖੜੇ੍ਹ ਸਨ। ਪੂਜਨੀਕ ਸ਼ਹਿਨਸ਼ਾਹ ਜੀ ਮੈਨੂੰ ਇਸ਼ਾਰੇ ਨਾਲ ਕਹਿ ਰਹੇ ਸੀ ਕਿ ਆਜਾ! ਆਜਾ! ਪੂਜਨੀਕ ਪਿਤਾ ਜੀ ਨੇ ਦੋ-ਤਿੰਨ ਵਾਰ ਏਸੇ ਤਰ੍ਹਾਂ ਇਸ਼ਾਰਾ ਕਰਕੇ ਫਰਮਾਇਆ ਮੈਂ ਵੀ ਪੂਜਨੀਕ ਪਿਤਾ ਜੀ ਦੇ ਪਿੱਛੇ-ਪਿੱਛੇ ਤੁਰ ਪਿਆ।

ਪੂਜਨੀਕ ਪਿਤਾ ਜੀ ੳੱੁਪਰ ਵੱਲ ਤੇਜੀ ਨਾਲ ਜਾ ਰਹੇ ਸਨ ਅਤੇ ਮੈਨੂੰ ਵੀ ਪਿੱਛੇ-ਪਿੱਛੇ ਆਉੁਣ ਲਈ ਕਹਿ ਰਹੇ ਸਨ ਕਿ ਆਜਾ ਆਜਾ! ਅਤੇ ਇਸ ਤਰ੍ਹਾਂ ਪੂਜਨੀਕ ਪਿਤਾ ਜੀ ਮੈਨੂੰ ਆਪਣੇ ਨਾਲ ਬਹੁਤ ਜਿਆਦਾ ਕਿਲੋਮੀਟਰ (ਕਰੋੜਾਂ ਜੋਜਨ ਮੀਲਾਂ ਤੱਕ) ੳੱੁਚਾਈ ’ਤੇ ਲੈ ਗਏ ਬਹੁਤ ਤੇਜ ਰੌਸ਼ਨੀ ਅਤੇ ਬਿਜਲੀ ਕੜਕਣ ਦੀ ਅਵਾਜ ਨਾਲ ਮੈਨੂੰ ਡਰ ਲੱਗ ਰਿਹਾ ਸੀ, ਪਰ ਪੂਜਨੀਕ ਹਜ਼ੂਰ ਪਿਤਾ ਜੀ ਦੇ ਹੁਕਮ ਅਨੁਸਾਰ ਮੈਂ ਪਿੱਛੇ-ਪਿੱਛੇ ਹੀ ਤੁਰਦਾ ਗਿਆ। ਅੱਗੇ ਇੱਕ ਜਗ੍ਹਾ ਮੈਂ ਦੇਖਿਆ, ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੋਵੇਂ ਪਵਿੱਤਰ ਬਾਡੀਆਂ ਮੂੜ੍ਹੇ ’ਤੇ ਬਿਰਾਜਮਾਨ ਸਨ। ਰੂਹਾਨੀ ਬਾਦਸ਼ਾਹ ਦੇ ਦੋਵੇਂ ਨੂਰੀ ਸਰੂਪਾਂ ਨੂੰ ਪਾ ਕੇ ਮੈਂ ਧੰਨ ਹੋ ਗਿਆ ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ ਜਿਵੇਂ ਕਿ ਪੂਜਨੀਕ ਹਜ਼ੂਰ ਪਿਤਾ ਜੀ ਅਕਸਰ ਫਰਮਾਇਆ ਕਰਦੇ ਹਨ ਅਤੇ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਇਸ ਸੱਚਾਈ ਨੂੰ ਦੇਖਿਆ ਅਤੇ ਨੇੜਿਓਂ ਮਹਿਸੂਸ ਵੀ ਕੀਤਾ ਹੈ।

ਧੰਨ ਧੰਨ ਦਾਤਾ, ਸਤਿਗੁਰੂ ਪਿਆਰੇ ਮੁਰਸ਼ਦ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਆਪ ਜੀ ਦਾ ਇੱਕ-ਇੱਕ ਬਚਨ ਜਿਉਂ ਦਾ ਤਿਉਂ ਸੱਚ ਹੈ ਐ ਮੇਰੇ ਪਿਆਰੇ ਮੁਰਸ਼ਦ, ਹਰ ਪਲ ਆਪ ਜੀ ਦੇ ਦਰਸ਼-ਦੀਦਾਰ ਹੁੰਦੇ ਰਹਿਣ ਅਤੇ ਆਖਰੀ ਸਵਾਸ ਵੀ ਆਪ ਜੀ ਦੀ ਪਵਿੱਤਰ ਯਾਦ (ਸੇਵਾ-ਸਿਮਰਨ) ’ਚ ਹੀ ਲੱਗੇ ਜੀ, ਆਪ ਜੀ ਅੱਗੇ ਇਹੀ ਦੁਆ ਹੈ ਜੀ!

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ