ਰੂਹਾਨੀਅਤ: ਬਚਨ ਮੰਨਣ ਨਾਲ ਸੰਵਰ ਜਾਂਦੇ ਨੇ ਦੋਵੇਂ ਜਹਾਨ

Dr. MSG Sachkahoon

ਰੂਹਾਨੀਅਤ: ਬਚਨ ਮੰਨਣ ਨਾਲ ਸੰਵਰ ਜਾਂਦੇ ਨੇ ਦੋਵੇਂ ਜਹਾਨ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਬਖਸ਼ਿਆ ਪਾਕ-ਪਵਿੱਤਰ ਨਾਮ ਸ਼ਬਦ ਅੱਜ ਕਰੋੜਾਂ ਘਰਾਂ ਦੇ ਹਨ੍ਹੇਰੇ ਨੂੰ ਦੂਰ ਕਰ ਰਿਹਾ ਹੈ, ਕਰੋੜਾਂ ਘਰਾਂ ਨੂੰ ਨਰਕ ਤੋਂ ਕੱਢ ਕੇ ਸਵਰਗ ਤੋਂ ਵੱਧ ਬਣਾ ਚੁੱਕਾ ਹੈ ਅਜਿਹੇ ਮੁਰਸ਼ਿਦ-ਏ-ਕਾਮਿਲ, ਅਜਿਹੇ ਸਤਿਗੁਰੂ-ਮੌਲ਼ਾ ਦਾ ਜਿੰਨਾ ਸ਼ੁਕਰਾਨਾ ਕੀਤਾ ਜਾਵੇ, ਓਨਾ ਹੀ ਘੱਟ ਹੈ ਮੁਰਸ਼ਿਦ-ਏ-ਕਾਮਿਲ ਨੇ ਜੋ ਤਰੀਕਾ ਦੱਸਿਆ, ਬੜਾ ਹੀ ਸੌਖਾ ਤਰੀਕਾ, ਚੱਲਦੇ, ਬੈਠੇ, ਪਏ-ਪਏੇ ਖਾਂਦੇ-ਪੀਂਦੇ, ਕੰਮ-ਧੰਦਾ ਕਰਦੇ ਹੋਏ ਤੁਸੀਂ ਜੀਭਾ-ਖਿਆਲਾਂ ਨਾਲ ਮਾਲਕ ਦਾ ਨਾਮ ਜਪੋ, ਉਹ ਦਰਗਾਹ ’ਚ ਮਨਜ਼ੂਰ ਹੋਵੇਗਾ ਜੋ ਕਿ ਬੇਮਿਸਾਲ ਹੈ

ਪੁਰਾਣੇ ਸਮੇਂ ’ਚ ਲੋਕ ਪਰਮਾਤਮਾ ਦੀ ਖੋਜ ਲਈ ਜੰਗਲਾਂ ’ਚ ਚਲੇ ਜਾਂਦੇ ਵਰਿ੍ਹਆਂ ਬੱਧੀ ਬੈਠੇ ਰਹਿੰਦੇ ਕਈ ਵਰਿ੍ਹਆਂ ਬਾਅਦ ਇੱਕ-ਅੱਧੀ ਝਲਕ ਨਜ਼ਰ ਆਉਂਦੀ ਪਰ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਅਜਿਹਾ ਕਮਾਲ ਕੀਤਾ ਕਿ ਪਰਿਵਾਰ ’ਚ ਰਹੋ, ਕੰਮ-ਧੰਦਾ ਕਰਦੇ ਰਹੋ ਅਤੇ ਸਿਰਫ਼ ਸਿਮਰਨ ਨਾਲ, ਮਾਲਕ ਨਾਲ ਜੁੜੇ ਰਹੋ ਤਾਂ ਇਸ ਤਰ੍ਹਾਂ ਰਹਿੰਦੇ ਹੋਏ ਵੀ ਤੁਸੀਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਓਗੇ ਇਸ ਘੋਰ ਕਲਿਯੁਗ ’ਚ ਭਾਵੇਂ ਕੋਈ ਗ੍ਰਿਹਸਥੀ ਹੈ ਜਾਂ ਤਿਆਗੀ, ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ਨੂੰ ਮੰਨਦਾ ਹੈ, ਯਕੀਨਨ ਉਸਦੇ ਦੋਵੇਂ ਜਹਾਨ ਸੰਵਰ ਜਾਂਦੇ ਹਨ ਮਾਲਕ ਉਨ੍ਹਾਂ ਦੇ ਅੰਦਰ-ਬਾਹਰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੰਦਾ

ਉਹ ਖੁਸ਼ੀਆਂ ਨਾਲ ਲਬਰੇਜ਼ ਹੁੰਦੇ ਹਨ, ਦਿਲੋ-ਦਿਮਾਗ ਤੋਂ ਹਨੇਰ ਦੂਰ ਹੋ ਜਾਂਦਾ ਹੈ ਅਤੇ ਉਹ ਪਰਮਾਤਮਾ ਦੀਆਂ ਉਨ੍ਹਾਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ, ਜਿਸ ਦੀ ਕਲਪਨਾ ਵੀ ਕਦੇ ਨਹੀਂ ਕੀਤੀ ਹੁੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਕਰਨਾ ਚਾਹੀਦਾ ਹੈ ਅਤੇ ਆਪਣੇ ਮੁਰਸ਼ਿਦ-ਏ-ਕਾਮਿਲ ਦਾ ਗੁਣਗਾਨ ਗਾਉਂਦੇ ਅਤੇ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ, ਉਦੋਂ ਮਾਲਕ ਦਾ ਰਹਿਮੋ-ਕਰਮ ਹੁੰਦਾ ਹੈ ਅਤੇ ਤਾਂ ਹੀ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਮਿਲਿਆ ਕਰਦੀਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ