ਰੂਹਾਨੀਅਤ: ਸੇਵਾ ਤੇ ਸਿਮਰਨ ਅਨਮੋਲ ਗਹਿਣੇ

0
153
MSG, Health, Tips,  Sugar,

ਰੂਹਾਨੀਅਤ: ਸੇਵਾ ਤੇ ਸਿਮਰਨ ਅਨਮੋਲ ਗਹਿਣੇ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੇਵਾ ਤੇ ਸਿਮਰਨ ਦੋ ਅਜਿਹੇ ਗਹਿਣੇ ਹਨ ਜੋ ਵੀ ਮਨੁੱਖ ਇਨ੍ਹਾਂ ਨੂੰ ਪਹਿਨ ਲੈਂਦਾ ਹੈ, ਜਿਉਂਦੇ-ਜੀ ਉਸ ਦੇ ਸਾਰੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤੇ ਦੇਹਾਂਤ ਉਪਰੰਤ ਆਵਾਗਮਨ ਦਾ ਚੱਕਰ ਜੜ੍ਹੋਂ ਖ਼ਤਮ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾ ’ਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਜੇਕਰ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੈ ਤਾਂ ਉਹ ਆਪਣੀ ਸੇਵਾ ਘੱਟ ਕਰਵਾਏ ਸਗੋਂ ਦੂਜਿਆਂ ਦੀ ਸੇਵਾ ਬਾਰੇ ਸੋਚੇ ਦੂਜੀ ਗੱਲ, ਉਹ ਸੇਵਾ ਦੀ ਸ਼ੁਰੂਆਤ ਆਪਣੇ ਘਰ ਤੋਂ ਕਰੇ ਆਪਣੀ ਮਾਂ, ਆਪਣੇ ਬਜ਼ੁਰਗ ਬਾਪ, ਦਾਦਾ, ਪੜਦਾਦਾ, ਕੋਈ ਵੀ ਹੈ

ਜੇਕਰ ਉਹ ਅਸਮਰੱਥ ਹਨ ਤਾਂ ਉਨ੍ਹਾਂ ਦੀ ਮੱਦਦ ਕਰੋ ਜੇਕਰ ਤੁਹਾਡਾ ਤਾਲਮੇਲ ਨਹੀਂ ਬੈਠਦਾ, ਆਪਸ ’ਚ ਲੜਾਈ-ਝਗੜਾ ਰਹਿੰਦਾ ਹੈ ਤੇ ਉਹ ਵੱਖ ਹੋ ਜਾਂਦੇ ਹਨ ਤਾਂ ਵੀ ਉਨ੍ਹਾਂ ਦੀ ਕਦੇ ਨਿੰਦਿਆ ਨਹੀਂ ਕਰਨੀ ਚਾਹੀਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਆਪਣੇ ਪਰਿਵਾਰ ਤੋਂ ਵੱਖ ਹੋ ਜਾਵੇ ਤੇ ਉਨ੍ਹਾਂ ਦੇ ਆਪਸ ’ਚ ਵਿਚਾਰ ਨਹੀਂ ਮਿਲਦੇ ਤਾਂ ਤੁਸੀਂ ਸਿਮਰਨ ਕਰਦੇ ਰਹੋ, ਕਿਉਂਕਿ ਉਹ ਤੁਹਾਡੇ ਜਨਮਦਾਤਾ ਹਨ, ਉਨ੍ਹਾਂ ਦਾ ਕਰਜ਼ਾ ਇਨਸਾਨ ਕਦੇ ਨਹੀਂ ਉਤਾਰ ਸਕਦਾ

ਇਸ ਲਈ ਇਨਸਾਨ ਨੂੰ ਉਨ੍ਹਾਂ ਦੀਆਂ ਬੁਰਾਈਆਂ ਨੂੰ ਨਹੀਂ ਦੇਖਣਾ ਚਾਹੀਦਾ ਜੇਕਰ ਤੁਸੀਂ ਆਪਣੇ ਮਾਂ-ਬਾਪ ਦੀਆਂ ਬੁਰਾਈਆਂ ਨੂੰ ਗਾਉਂਦੇ ਹੋ ਤਾਂ ਤੁਸੀਂ ਕਿਵੇਂ ਭਲੇ ਮਾਨਸ ਬਣ ਜਾਵੋਗੇ ਤੇ ਜੋ ਮਾਂ-ਬਾਪ ਹਨ ਉਹ ਵੀ ਆਪਣੀ ਸੰਤਾਨ ਦੀਆਂ ਬੁਰਾਈਆਂ ਨੂੰ ਨਾ ਗਾਉਣ, ਕਿਉਂਕਿ ਉਹ ਵੀ ਤੁਹਾਡਾ ਹੀ ਖੂਨ ਹੈ

ਅਜਿਹਾ ਕਰਨ ਨਾਲ ਤੁਸੀਂ ਵੀ ਤਾਂ ਬੁਰੇ ਬਣ ਜਾਵੋਗੇ ,ਕਿਉਂਕਿ ਉਹ ਵੀ ਤਾਂ ਤੁਹਾਡਾ ਹੀ ਖੂਨ ਹੈ ਇਸ ਲਈ ਸਾਰਿਆਂ ਦਾ ਸਤਿਕਾਰ ਕਰਨਾ ਸਿੱਖੋ ਇਨਸਾਨ ਨੂੰ ਕਦੇ ਵੀ ਵੱਡੀਆਂ-ਵੱਡੀਆਂ ਗੱਲਾਂ ਕਰਕੇ ਬੜਬੋਲਾ ਨਹੀਂ ਬਣਨਾ ਚਾਹੀਦਾ ਉਸ ਨੂੰ ਕਈ ਵਾਰ ਇਸ ਦੇ ਲੈਣ ਦੇ ਦੇਣੇ ਵੀ ਪੈ ਜਾਂਦੇ ਹਨ ਇਸ ਲਈ ਇਨਸਾਨ ਨੂੰ ਨੇਕ ਕਰਮ ਕਰਦੇ ਰਹਿਣਾ ਚਾਹੀਦਾ ਹੈ ਪਰ ਉਸ ਨੂੰ ਇਸ ਬਾਰੇ ਕੁਝ ਦੱਸਣ ਦੀ ਲੋੜ ਨਹੀਂ, ਕਿਉਂਕਿ ਜੇਕਰ ਇਨਸਾਨ ਕਰਮ ਚੰਗੇ ਕਰੇਗਾ ਤਾਂ ਉਹ ਉੱਪਰ ਬੈਠਾ ਰਾਮ ਸਾਰਾ ਕੁਝ ਦੇਖ ਰਿਹਾ ਹੈ, ਉਸ ਨੂੰ ਇਸ ਦਾ ਫ਼ਲ ਜ਼ਰੂਰ ਮਿਲੇਗਾ ਪੂਰੀ ਦੁਨੀਆ ’ਚ ਚੰਗੇ ਕਰਮ ਵਾਲੇ ਇਨਸਾਨ ਨੂੰ ਸਾਰੇ ਨਮਸਕਾਰ ਜ਼ਰੂਰ ਕਰਦੇ ਹਨ ਇਸ ਲਈ ਜੀਵ ਨੂੰ ਜਿੰਨਾ ਸੰਭਵ ਹੋ ਸਕੇ ਓਨੀ ਸੇਵਾ ਕਰਨੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ