ਰੂਹਾਨੀਅਤ: ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ

Hajur-Pita-Ji-6-696x464, Ram Naam, Spirituality, Spirituality

ਰੂਹਾਨੀਅਤ: ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਸੰਸਾਰ ’ਚ ਇਹ ਕੋਈ ਨਹੀਂ ਜਾਣਦਾ ਸੀ ਕਿ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਅਜਿਹੀ ਕੋਈ ਸੁਪਰੀਮ ਪਾਵਰ ਹੈ, ਅਜਿਹੀ ਕੋਈ ਸ਼ਕਤੀ ਹੈ, ਜੋ ਸਭ ਦੇ ਅੰਦਰ ਮੌਜ਼ੂਦ ਹੈ ਤੇ ਉਸ ਨੂੰ ਬੁਲਾਇਆ ਜਾਵੇ ਤਾਂ ਉਹ ਇਸ ਜਹਾਨ ਦੇ ਤਾਂ ਕੀ ਅਗਲੇ ਜਹਾਨ ਦੇ ਵੀ ਕੰਮ ਸੰਵਾਰ ਦਿੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਸਰੂਪ ਗੁਰੂ, ਮੁਰਸ਼ਿਦ-ਏ-ਕਾਮਿਲ ਇਸ ਦੁਨੀਆਂ ’ਚ ਆਏ, ਉਨ੍ਹਾਂ ਨੇ ਦੱਸਿਆ ਕਿ ਅਜਿਹੀ ਕੋਈ ਤਾਕਤ ਹੈ, ਜਿਸ ਨੂੰ ਇਨਸਾਨ ਇਸਤੇਮਾਲ ਕਰ ਸਕਦਾ ਹੈ,

ਜਿਸ ਨੂੰ ਇਨਸਾਨ ਪ੍ਰਾਪਤ ਵੀ ਕਰ ਸਕਦਾ ਹੈ ਅਜਿਹੀ ਤਾਕਤ , ਅਜਿਹੀ ਸ਼ਕਤੀ ਜੋ ਸਭ ਦੇ ਅੰਦਰ ਹੈ, ਗੁਰੂ, ਮੁਰਸ਼ਿਦ ਨੇ ਉਸ ਨਾਲ ਗੱਲ ਕਰਨ ਦਾ ਤਰੀਕਾ ਦੱਸਿਆ ਤੁਸੀਂ ਕਿਵੇਂ ਉਸ ਤਾਕਤ ਨਾਲ ਗੱਲ ਕਰ ਸਕਦੇ ਹੋ, ਕਿਵੇਂ ਉਸ ਤਾਕਤ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਜ਼ਿੰਦਗੀ ’ਚ ਬਹਾਰਾਂ ਲਿਆ ਸਕਦੇ ਹੋ ਤੇ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ, ਬਿਮਾਰੀਆਂ ਨੂੰ ਉਡਾ ਸਕਦੇ ਹੋ ਅਤੇ ਉਹ ਤਰੀਕਾ ਦੱਸਿਆ ਉਸ ਸੁਪਰੀਮ ਪਾਵਰ ਦਾ, ਜਿਸ ਨੂੰ ‘ਨਾਮ’ ਕਹਿੰਦੇ ਹਨ ਬਾਇ-ਨੇਮ ਕਿ ਉਸ ਨੂੰ ਕਿਵੇਂ ਬੁਲਾਉਣਾ ਹੈ? ਉਹ ਗੁਰੂ ਮੰਤਰ, ਉਹ ਜੁਗਤੀ, ਉਹ ਮੈਥਡ, ਉਹ ਤਰੀਕਾ ਜਿਸ ਦੀ ਵਰਤੋਂ ਕਰਨ ਨਾਲ ਤੁਹਾਡੇ ਅੰਦਰ ਉਸ ਦੀ ਸ਼ਕਤੀ ਜਾਗ ਜਾਂਦੀ ਹੈ ਤੇ ਤੁਹਾਡੀ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ ਤੇ ਵਧੀ ਹੋਈ ਸ਼ਕਤੀ ਨਾਲ ਤੁਸੀਂ ਪਰਮਾਨੰਦ ਲੈ ਸਕਦੇ ਹੋ, ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।

ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਤ, ਪੀਰ-ਫ਼ਕੀਰ, ਗੁਰੂਮੰਤਰ, ਮੈਥਡ ਆਫ਼ ਮੈਡੀਟੇਸ਼ਨ ਦੱਸਦੇ ਹਨ ਗੁਰੂਮੰਤਰ ਦਾ ਜਾਪ ਕਰੋ, ਅਭਿਆਸ ਕਰੋ, ਤਾਂ ਸੰਤ ਜੋ ਦੱਸਦੇ ਹਨ ਉਸ ਨੂੰ ਤੁਸੀਂ ਪ੍ਰਾਪਤ ਵੀ ਕਰ ਸਕਦੇ ਹੋ ਸੰਤ ਦੱਸਦੇ ਹਨ ਕਿ ਤੁਹਾਡੇ ਅੰਦਰ ਅੰਮਿ੍ਰਤ, ਹਰੀਰਸ, ਆਬੋ-ਹਯਾਤ ਹੈ ਤੇ ਇਸ ਨੂੰ ਤੁਸੀ ਪ੍ਰਾਪਤ ਕਰ ਸਕਦੇ ਹੋ ਸੰਤ ਦੱਸਦੇ ਹਨ ਕਿ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਮਿਲਣਗੀਆਂ, ਜਿਨ੍ਹਾਂ ਦੀ ਕਦੇ ਕਲਪਨਾ ਤੁਸੀਂ ਨਹੀਂ ਕੀਤੀ ਹੋਵੇਗੀ ਉਹ ਪਰਮਾਨੰਦ ਮਿਲੇਗਾ, ਉਹ ਲੱਜ਼ਤ ਮਿਲੇਗੀ, ਜੋ ਖ਼ਤਮ ਨਹੀਂ ਹੁੰਦੀ ਬਸ ਤੁਸੀਂ ਬਚਨਾਂ ’ਤੇ ਅਮਲ ਕਰੋ ਜੋ ਲੋਕ ਬਚਨਾਂ ਨੂੰ ਮੰਨ ਕੇ ਅਮਲ ਕਰਦੇ ਹਨ, ਉਨ੍ਹਾਂ ਨੂੰ ਅੰਦਰ-ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਬਚਨ ਪੀਰ, ਫ਼ਕੀਰਾਂ ਦੇ ਖੁਦ ਦੇ ਨਹੀਂ ਹੁੰਦੇ, ਸਗੋਂ ਉਹ ਅੱਲ੍ਹਾ, ਵਾਹਿਗੁਰੂ, ਮਾਲਕ ਦੇ ਬਚਨ ਸੁਣਾਉਦੇ ਹਨ ਜੋ ਲੋਕ ਸੁਣ ਕੇ ਮੰਨ ਜਾਂਦੇ ਹਨ, ਜ਼ਿੰਦਗੀ ’ਚ ਬਹਾਰਾਂ ਆ ਜਾਂਦੀਆਂ ਹਨ ਤੇ ਜੋ ਲੋਕ ਨਹੀਂ ਮੰਨਦੇ, ਉਹ ਦੁਖੀ, ਪਰੇਸ਼ਾਨ ਗਮਗੀਨ ਰਹਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here