ਰੂਹਾਨੀਅਤ: ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ

ਰੂਹਾਨੀਅਤ: ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਮੌਲ਼ਾ, ਜ਼ਰੇ-ਜ਼ਰੇ, ਕਣ-ਕਣ ’ਚ ਮੌਜ਼ੂਦ ਹੈ ਇਸ ਸੰਸਾਰ ’ਚ ਅਜਿਹੀ ਕੋਈ ਵੀ ਜਗ੍ਹਾ ਨਹੀਂ, ਜਿੱਥੇ ਉਹ ਮਾਲਕ ਮੌਜ਼ੂਦ ਨਾ ਹੋਵੇ ਪਰ ਉਸ ਨੂੰ ਪਾਉਣ ਲਈ ਸਤਿਸੰਗ ’ਚ ਆਉਣਾ ਬਹੁਤ ਜ਼ਰੂਰੀ ਹੈ ਜੀਵ ਜਦੋਂ ਤੱਕ ਸਤਿਸੰਗ ’ਚ ਨਹੀਂ ਆਉਂਦਾ ਉਸ ਨੂੰ ਉਦੋਂ ਤੱਕ ਉਸ ਪਰਮ ਪਿਤਾ ਪਰਮਾਤਮਾ ਬਾਰੇ ਕੁਝ ਪਤਾ ਨਹੀਂ ਲੱਗਦਾ ਜਦੋਂ ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰੇਗਾ

ਉਦੋਂ ਤੋਂ ਉਹ ਉਸ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਵੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਤੱਕ ਇਨਸਾਨ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਦੀ ਮੰਜ਼ਿਲ ਕਿਹੜੀ ਹੈ? ਉਦੋਂ ਤੱਕ ਉਹ ਰਾਹ ਕਿਵੇਂ ਤੈਅ ਕਰ ਸਕੇਗਾ? ਉਹ ਸਿਰਫ਼ ਆਪਣੀ ਮੰਜ਼ਿਲ ਨੂੰ ਤੈਅ ਕਰਕੇ ਹੀ ਰਾਹ ਲੱਭ ਸਕਦਾ ਹੈ ਉਸੇ ਤਰ੍ਹਾਂ ਜਦੋਂ ਇਨਸਾਨ ਸਤਿਸੰਗ ’ਚ ਆਉਂਦਾ ਹੈ ਉਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮੰਜ਼ਿਲ ਕਿਹੜੀ ਹੈ?

ਜ਼ਿੰਦਗੀ ਦਾ ਕੀ ਮਕਸਦ ਹੈ ਤੇ ਉਸ ਨੂੰ ਮਨੁੱਖ ਜਨਮ ਕਿਉਂ ਮਿਲਿਆ ਹੈ ਆਪ ਜੀ ਨੇ ਫ਼ਰਮਾਇਆ ਕਿ ਸਤਿਸੰਗ ’ਚ ਆਉਣ ਨਾਲ ਹੀ ਇਸ ਦਾ ਰਾਹ ਮਿਲਦਾ ਹੈ ਤੇ ਉਸ ਰਾਹ ’ਤੇ ਚੱਲਦੇ ਹੋਏ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਉਹ ਮੰਜ਼ਿਲ ਅੱਲ੍ਹਾ, ਵਾਹਿਗੁਰੂ, ਮਾਲਕ ਹੈ ਤੇ ਉਸ ਤੱਕ ਪਹੁੰਚਣ ਵਾਲਾ ਰਾਹ ਨਾਮ-ਸ਼ਬਦ ਹੈ ਜੇਕਰ ਇਨਸਾਨ ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰੇ ਤਾਂ ਉਸ ਦਾ ਬੇੜਾ ਪਾਰ ਹੋ ਜਾਵੇਗਾ

ਜਦੋਂ ਤਕ ਇਨਸਾਨ ਸਤਿਸੰਗ ਨਹੀਂ ਸੁਣਦਾ ਉਸ ਦਾ ਮਨ ਉਦੋਂ ਤੱਕ ਨਹੀਂ ਮੰਨਦਾ, ਜੇਕਰ ਉਸ ਨੇ ਸਤਿਸੰਗ ਸੁਣ ਲਿਆ ਤਾਂ ਉਸ ਨੂੰ ਮੰਨਣਾ ਵੀ ਜ਼ਰੂਰੀ ਹੈ ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰਨ ਨਾਲ ਹੀ ਇਨਸਾਨ ਦਾ ਬੇੜਾ ਪਾਰ ਹੋਵੇਗਾ ਤੇ ਪਰਮਾਨੰਦ ਦੀ ਪ੍ਰਾਪਤੀ ਹੋਵੇਗੀ ਇਸ ਲਈ ਸੰਤਾਂ, ਪੀਰ-ਫ਼ਕੀਰਾਂ ਦੇ ਬਚਨਾਂ ਨੂੰ ਸੁਣੋ ਤੇ ਉਨ੍ਹਾਂ ’ਤੇ ਅਮਲ ਕਰਨਾ ਸਿਖੋ ਸਤਿਸੰਗ ਬੇਇੰਤਹਾ ਖੁਸ਼ੀਆਂ ਦੇਣ ਵਾਲਾ ਹੁੰਦਾ ਹੈ, ਪਰ ਇਨ੍ਹਾਂ ਖੁਸ਼ੀਆਂ ਨੂੰ ਉਹੀ ਲੁੱਟ ਸਕਦੇ ਹਨ ਜੋ ਇਸ ਨੂੰ ਸੁਣ ਕੇ ਉਸ ’ਤੇ ਅਮਲ ਕਰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ