ਸ੍ਰੀ ਜਗਨ ਨਾਥ ਇੰਸਾਂ ਤਲਵੰਡੀ ਸਾਬੋ ਸ਼ਹਿਰ ਦੇ ਪਹਿਲੇ ਸਰੀਰਦਾਨ ਬਣੇ

Body Donation
ਸਰੀਰਦਾਨੀ ਜਗਨ ਨਾਥ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਪਿੰਡ ਵਾਸੀ, ਰਿਸ਼ਤੇਦਾਰ ਸਾਧ ਸੰਗਤ। ਤਸਵੀਰ : ਕਮਲਪ੍ਰੀਤ ਸਿੰਘ

ਬਲਾਕ ’ਚੋਂ ਹੋਇਆ 55ਵਾਂ ਸਰੀਰਦਾਨ

  1. ਪੋਤੀਆਂ, ਨੂੰਹਾਂ ਤੇ ਧੀਆਂ ਨੇ ਦਿੱਤਾ ਸੇਵਾਦਾਰ ਦੀ ਅਰਥੀ ਨੂੰ ਮੋਢਾ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ । ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਤਲਵੰਡੀ ਸਾਬੋ ਦੇ ਸੱਚ ਕਹੂੰ ਘਰ-ਘਰ ਪਹੁੰਚਾਉਣ ਵਾਲੇ ਸੇਵਾਦਾਰ ਜਗਨ ਨਾਥ ਇੰਸਾਂ ਦੇ ਦਿਹਾਂਤ ਉਪਰੰਤ ਪਰਿਵਾਰ ਨੇ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ (Body Donation) ਕਰ ਦਿੱਤਾ ਤਲਵੰਡੀ ਸਾਬੋ ਸ਼ਹਿਰ ’ਚ ਇਹ ਪਹਿਲਾ ਤੇ ਬਲਾਕ ’ਚੋਂ 55ਵਾਂ ਸਰੀਰਦਾਨ ਹੈ।

ਜਾਣਕਾਰੀ ਅਨੁਸਾਰ ਸੱਚ ਕਹੂੰ ਦੇ ਸੀਨੀਅਰ ਸਬ ਅਡੀਟਰ ਸਤੀਸ਼ ਬਾਂਸਲ, ਵਪਾਰੀ ਸੁਭਾਸ਼ ਕੁਮਾਰ ਤੇ ਮੁਨਸੀ ਵਿਨੋਦ ਕੁਮਾਰ ਦੇ ਸਤਿਕਾਰਯੋਗ ਪਿਤਾ ਸੇਵਾਦਾਰ ਸ੍ਰੀ ਜਗਨ ਨਾਥ ਇੰਸਾਂ (85) ਪੁੱਤਰ ਬਾਲ ਮੁਕੰਦ ਨਜਦੀਕ ਸਟੇਟ ਬੈਂਕ ਪਟਿਆਲਾ ਤਲਵੰਡੀ ਸਾਬੋ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਦਿਹਾਂਤ ਉਪਰੰਤ ਸਰੀਰਦਾਨ ਤੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਅੱਜ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ, ਜਿਸ ’ਤੇ ਉਨ੍ਹਾਂ ਦੇ ਤਿੰਨ ਬੇਟੇ ਸਤੀਸ਼ ਬਾਂਸਲ, ਸੁਭਾਸ਼ ਕੁਮਾਰ ਤੇ ਮੁਨਸੀ ਵਿਨੋਦ ਕੁਮਾਰ, ਦੇਵ ਰਾਜ ਤੇ ਉਨ੍ਹਾਂ ਦੀਆਂ ਨੂੰਹਾਂ ਸਾਰਿਕਾ, ਮੀਨੂੰ ਬਾਲਾ, ਸੀਮਾ ਰਾਣੀ ਸਮੇਤ ਸਮੂਹ ਇੰਸਾਂ ਪਰਿਵਾਰ ਨੇ ਸ੍ਰੀ ਜਗਨਨਾਥ ਇੰਸਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਨੋਇਡਾ ਦੇ ਹਸਪਤਾਲ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਹ ਵੀ ਪੜ੍ਹੋ : ਦਵਿੰਦਰ ਕੁਮਾਰ ਨੀਟੂ ਸਟੇਟ ਅਵਾਰਡ ਨਾਲ ਸਨਮਾਨਿਤ

ਪੋਤੀਆਂ, ਨੂੰਹਾਂ ਤੇ ਧੀਆਂ ਨੇ ਦਿੱਤਾ ਸੇਵਾਦਾਰ ਦੀ ਅਰਥੀ ਨੂੰ ਮੋਢਾ

ਇਸ ਮੌਕੇ ਅਰਥੀ ਨੂੰ ਮੋਢਾ ਦੇਣ ਦੀ ਰਸਮ ਉਨ੍ਹਾਂ ਦੀ ਪੋਤਰੀਆਂ ਕਸਕ ਇੰਸਾਂ, ਅਨੂੰ ਇੰਸਾਂ, ਅੰਕਿਤਾ ਇੰਸਾਂ, ਸੋਨਾਲੀ ਇੰਸਾਂ ਤੇ ਧੀ ਸੁਨੀਤਾ ਇੰਸਾਂ ਸਮੇਤ ਪਰਿਵਾਰ ਦੇ ਮੈਂਬਰਾਂ ਨੇ ਨਿਭਾਈ ਇਸ ਦੌਰਾਨ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਰਾਹੀਂ ਸ਼ਹਿਰ ਵਿੱਚੋਂ ਦੀ ਮੈਡੀਕਲ ਕਾਲਜ ਲਈ ਰਵਾਨਾ ਕੀਤਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰ ਤੇ ਭੈਣਾਂ ਨੇ ਅਕਾਸ ਗੰਜਾਊ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਇਸ ਸਬੰਧੀ ਬਲਾਕ ਭੰਗੀਦਾਸ ਸੁਖਦੇਵ ਸਿੰਘ ਇੰਸਾਂ ਤੇ ਬਲਾਕ 15 ਮੈਂਬਰ ਤਰਸੇਮ ਸਿੰਘ ਇੰਸਾਂ ਤੇ ਪਰਮਜੀਤ ਸਿੰਘ ਇੰਸਾਂ ਨੇ ਸਰੀਰਦਾਨ ਲਈ ਪਰਿਵਾਰ ਦੀ ਸਲਾਹੁਤਾ ਕਰਦਿਆਂ ਦੱਸਿਆ ਕਿ ਇਹ ਸ਼ਹਿਰ ਵਿੱਚੋਂ ਪਹਿਲਾ ਤੇ ਬਲਾਕ ਵਿੱਚੋਂ 55ਵਾਂ ਸਰੀਰਦਾਨ ਹੈ ਜਿਸਦਾ ਮਨੁੱਖਤਾ ਨੂੰ ਬਹੁਤ ਲਾਭ ਹੋਵੇਗਾ।ਉਧਰ ਸ਼ਹਿਰ ਦੇ ਲੋਕਾਂ ਨੇ ਡੇਰਾ ਸੱਚਾ ਸੌਦਾ ਦੇ ਉਕਤ ਸਮਾਜ ਭਲਾਈ ਕਾਰਜ ਦੀ ਰੱਜ ਕੇ ਸਲਾਹੁਤਾ ਕੀਤੀ।ਇਸ ਮੌਕੇ ਗੁਰਜੰਟ ਸਿੰਘ ਇੰਸਾਂ, ਬਲਦੇਵ ਮਿੱਤਲ ਗੁਰਾਂਜੀਤ ਸਿੰਘ, ਭਿੰਦਰਪਾਲ ਸਿੰਘ ਇੰਸਾਂ, ਭੋਲਾ ਸਿੰਘ ਇੰਸਾਂ , ਹਰਜਿੰਦਰ ਸਿੰਘ ਇੰਸਾਂ (ਸਾਰੇ 15 ਮੈਂਬਰ), ਜਿੰਮੇਵਾਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ ਵੱਡੀ ਤਦਾਦ ’ਚ ਸਾਧ-ਸੰਗਤ, ਰਿਸ਼ਤੇਦਾਰ ਤੇ ਸ਼ਹਿਰ ਵਾਸੀ ਮੌਜੂਦ ਸਨ। (Body Donation)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ