ਸ੍ਰੀਲੰਕਾਈ ਤੇਜ਼ ਗੇਂਦਬਾਜ਼ ਇਸਰੂ ਉਦਾਨਾ ਨੇ ਕ੍ਰਿਕਟ ਤੋਂ ਲਿਆ ਸੰਨਿਆਸ

0
117

ਉਦਾਨਾ ਨੇ 56 ਕੌਮਾਂਤਰੀ ਮੈਚਾਂ ਵਿੱਚ ਲਈਆਂ 45 ਵਿਕਟਾਂ

ਕੋਲੰਬੋ (ਏਜੰਸੀ)। ਸ੍ਰੀਲੰਕਾਈ ਤੇਜ਼ ਗੇਂਦਬਾਜ਼ ਇਸਰੂ ਉਦਾਨਾ ਨੇ ਸ਼ਨਿੱਚਰਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਇੰਗਲੈਂਡ ’ਚ 2009 ਤੋਂ ਟੀ-20 ਵਿਸ਼ਵ ਕੱਪ ’ਚ ਸ੍ਰੀਲੰਕਾ ਲਈ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ 33 ਸਾਲਾ ਉਦਾਨਾ ਨੇ 56 ਕੌਮਾਂਤਰੀ ਮੈਚ ਖੇਡੇ ਹਨ ਤੇ 45 ਵਿਕਟਾਂ ਲਈਆਂ ਹਨ ਉਦਾਨਾ ਨੇ ਕਿਹਾ ਕਿ ਉਹ ਕ੍ਰਿਕਟ ਤੋਂ ਪਰੇ ਹਟ ਰਹੇ ਹਨ ਤੇ ਨੌਜਵਾਨ ਖਿਡਾਰੀਆਂ ਲਈ ਰਸਤਾ ਬਣਾ ਰਹੇ ਹਨ ਉਨ੍ਹਾਂ ਕਿਹਾ, ਮੇਰਾ ਮੰਨਣਾ ਹੈ ਕਿ ਮੇਰੇ ਲਈ ਅਗਲੀ ਪੀੜ੍ਹੀ ਦੇ ਖਿਡਾਰੀਆਂ ਲਈ ਜਗ੍ਹਾ ਬਣਾਉਣ ਦਾ ਸਮਾਂ ਆ ਗਿਆ ਹੈ ਮੈਨੂੰ ਆਪਣੇ ਦੇਸ਼ ਲਈ ਖੇਡਣ ’ਤੇ ਬਹੁਤ ਮਾਣ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ