ਸ੍ਰੀ ਸੀਤਲਾ ਮਾਤਾ ਮੰਦਿਰ ਕਮੇਟੀ ਵੱਲੋਂ ਸ੍ਰੀ ਰਾਮ ਲੀਲਾ ਦੇ ਤੀਸਰੇ ਦਿਨ ਦੀ ਕੀਤੀ ਸ਼ੁਰੂਆਤ

ਬਾਲੀਵੁੱਡ ਅਦਾਕਾਰ ਲਵੀ ਪਜਨੀ ਵੱਲੋਂ ‘ਚਾਚੀ ਤਾੜਕਾ’ ਦਾ ਪੇਸ਼ ਕੀਤਾ ਕਿਰਦਾਰ ਖਿੱਚ ਦਾ ਕੇਂਦਰ ਰਿਹਾ (Sri Ram Leela)

(ਅਨਿਲ ਲੁਟਾਵਾ) ਅਮਲੋਹ। ਸ੍ਰੀ ਰਾਮ ਕਲਾ ਮੰਚ (Sri Ram Leela) ਅਮਲੋਹ ਵੱਲੋਂ ਪਬਲਿਕ ਸਰਾਏ ਅਮਲੋਹ ਵਿਚ ਚੱਲ ਰਹੀ ਰਾਮ ਲੀਲ੍ਹਾ ਦੇ ਤੀਜੇ ਦਿਨ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਊਥ ਦੀ ਹਿੱਟ ਫ਼ਿਲਮ ‘ਬਾਹੂਬਲੀ’ ਵਿਚ ਕੰਮ ਕਰ ਚੁੱਕੇ ਤੇ ਬਾਲੀਵੁੱਡ ‘ਚ ਅਪਣੀ ਵਧੀਆ ਪਹਿਚਾਣ ਬਣਾ ਚੁੱਕੇ ਕਲਾਕਾਰ ਲਵੀ ਪਜਨੀ ਵੱਲੋਂ ‘ਚਾਚੀ ਤਾੜਕਾ’ ਦਾ ਕਿਰਦਾਰ ਪੇਸ਼ ਕੀਤਾ ਜੋ ਕਿ ਸਰੋਤਿਆਂ ਵਿਚ ਖਿੱਚ ਦਾ ਕੇਂਦਰ ਰਿਹਾ।

ਇਸ ਮੌਕੇ ਵੱਖ-ਵੱਖ ਕਲਾਕਾਰਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ, ਸੀਤਾ ਮਾਤਾ ਜੀ ਅਤੇ ਰਾਵਣ ਦੇ ਵੱਖ-ਵੱਖ ਰੋਲਾਂ ਰਾਹੀ ਸਰੋਤਿਆਂ ਦਾ ਮਨੋਰੰਜਨ ਕੀਤਾ ਅਤੇ ਉਨ੍ਹਾਂ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਜੋਤੀ ਪ੍ਰਚੰਡ ਕਰਨ ਦੀ ਰਸਮ ਉੱਘੇ ਵਕੀਲ ਮੁਨੀਸ਼ ਮੋਦੀ ਅਤੇ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਚੇਅਰਮੈਨ ਸੁਸ਼ੀਲ ਬਾਂਸਲ, ਪ੍ਰਧਾਨ ਵਿਨੈ ਪੁਰੀ ਅਤੇ ਬਾਕੀ ਅਹੁਦੇਦਾਰਾਂ ਨੇ ਅਦਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਪੱਤਰਕਾਰ ਭੂਸ਼ਣ ਸੂਦ, ਸੁਭਾਸ਼ ਜੋਸ਼ੀ, ਡਾ. ਅਸ਼ੋਕ ਬਾਤਿਸ਼, ਕੁਲਦੀਪ ਮੋਦੀ,ਇੰਦਰ ਮੋਹਨ ਸੂਦ, ਡਾ. ਹਿਮਾਂਸ਼ੂ ਸੂਦ ਐਮ.ਡੀ.ਐਸ, ਕਿਆਂਸ਼ ਸੂਦ, ਸੁਖਦੇਵ ਕੱਕੜ, ਅਮਰ ਢੰਡ, ਦੀਪਕ ਮੜਕਣ, ਵਿੱਕੀ ਵਰਮਾ, ਰਜੇਸ਼ ਗਰਗ, ਰੁਪਿੰਦਰ ਜਿੰਦਲ, ਸੁਭਾਸ਼ ਵਰਮਾ, ਐਡ: ਗੋਲਡੀ ਅਰੋੜਾ, ਯੋਗੇਸ਼ ਬਾਂਸਲ, ਵਿਸ਼ਵਾਸ ਗਰਗ, ਪ੍ਰਥਮ ਜੋਸ਼ੀ, ਤਰੁਣ ਜੋਸ਼ੀ ਅਤੇ ਅਦਿੱਤਿਆ ਮੋਦੀ ਆਦਿ ਨੇ ਸ਼ਿਰਕਤ ਕੀਤੀ ਅਤੇ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।

ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ, ਮਹਿੰਦਰਪਾਲ ਲੁਟਾਵਾ, ਜੀਤਾ ਲੁਟਾਵਾ, ਸੋਨੂੰ ਧੱਮੀ, ਕੇਵਲ ਗਰਗ, ਰਿੰਕਨ ਅਰੋੜਾ, ਆਸ਼ੀਸ਼ ਤੱਗੜ, ਸੁਭਾਸ਼ ਜੋਸ਼ੀ, ਗੁਰਮੀਤ ਸਿੰਘ, ਵੀਰੂ, ਜਸ਼ਨ, ਬੁੱਧ ਰਾਮ, ਲਵੀ ਪਜਨੀ, ਕੁਲਜਸ਼ ਰਾਏ, ਰਾਕੇਸ਼ ਸਿੰਗਲਾ, ਦੀਪਕ ਨੰਦਾ, ਅਸ਼ੋਕ ਬਾਤਿਸ਼, ਜਤਿੰਦਰ ਗੋਗਾ,ਰਾਜੀਵ ਕਰਕਰਾ,ਦੀਪਕ ਗੋਇਲ,ਸੁਖਦੇਵ ਕੱਕੜ,ਅਸ਼ੋਕ ਮੋਦੀ, ਅਰਵਿੰਦ ਲੁਟਾਵਾ, ਸੋਨੂੰ ਧੱਮੀ, ਧੀਰਜ ਵਰਮਾ, ਕੇਵਲ ਗਰਗ, ਗੁਰਮੀਤ ਸਿੰਘ, ਪਿ੍ਰੰਸ ਨੇ ਆਏ ਪਤਵੰਤਿਆ ਦਾ ਸਨਮਾਨ ਕੀਤਾ। ਸਟੇਜ ਸਕੱਤਰ ਦਾ ਫ਼ਰਜ਼ ਸ੍ਰੀ ਵਿਨੈ ਪੁਰੀ ਨੇ ਬਾਖ਼ੂਬੀ ਨਿਭਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ