Uncategorized

ਦਿਨੇਸ਼ ਤੇ ਸ਼ਨਾਕਾ ਨੇ ਦਿਵਾਈ ਸ੍ਰੀਲੰਕਾ ਨੂੰ ਜਿੱਤ

ਡਬਲਿਨ, (ਏਜੰਸੀ) ਦਿਨੇਸ਼ ਚਾਂਡੀਮਲ (ਨਾਬਾਦ 100) ਦੌੜਾਂ ਦੀ ਧਮਾਕੇਦਾਰ ਸੈਂਕੜੇ ਵਾਲੀ ਪਾਰੀ ਤੇ ਪਹਿਲਾ ਮੈਚ ਖੇਡ ਰਹੇ ਖਿਡਾਰੀ ਦਾਸੁਨ ਸ਼ਨਾਕਾ ( ਪੰਜ ਵਿਕਟਾਂ) ਦੇ  ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ੍ਰੀਲ਼ੰਕਾ ਨੇ ਇੱਕ ਤਰਫ਼ਾ ਇੱਕ ਰੋਜ਼ਾ ਮੁਕਾਬਲੇ ‘ਚ ਆਇਰਲੈਂਡ ਖਿਲਾਫ਼ ਡਕਵਰਥ ਲੁਇਸ ਨਿਯਮ ਨਾਲ 76 ਦੌੜਾਂ ਨਾਲ ਜਿੱਤ ਦਰਜ ਕੀਤੀ
ਸ੍ਰੀਲੰਕਾ ਇਸ ਦੋ ਇੱਕ ਰੋਜ਼ਾ ਦੀ ਸੀਰਿਜ਼ ‘ਚ 1-0 ਨਾਲ ਅੱਗੇ ਹੈ ਮੀਂਹ ਨਾਲ ਰੁਕੇ ਮੈਚ ‘ਚ ਆਇਰਲੈਂਡ ਨੇ ਟਾਸ ਜਿੱਤ ਕੇ ਸ੍ਰੀਲੰਕਾ ਨੂੰ ਪਹਿਲਾਂ ਬੱਲੇਬਾਜੀ ਕਰਨ ਦਾ ਮੌਕਾ ਦਿੱਤਾ ਮਹਿਮਾਨ ਟੀਮ ਨੇ ਨਿਰਧਾਰਿਤ  50  ਓਵਰਾਂ ‘ਚ ਸੱਤ ਵਿਕਟਾਂ ‘ਤੇ 303 ਦਾ ਵੱਡਾ ਸਕੋਰ ਖੜਾ ਕੀਤਾ ਪਰ ਮੀਂਹ ਕਾਰਨ ਆਇਰਲੈਂਡ ਨੂੰ 47 ਓਵਰਾਂ ‘ਚ 293 ਦੌੜਾਂ ਦਾ ਟੀਚਾ ਦਿੱਤਾ ਆਇਰਿਸ਼ ਟੀਮ 40.4 ਓਵਰਾਂ ‘ਚ 216 ਦੌੜਾਂ ਬਣਾ ਕੇ ਆਲ ਆਊਟ ਹੋ ਗਈ 24 ਸਾਲਾ ਸ਼ਨਾਕਾ ਨੇ ਆਪਣੇ ਕੈਰੀਅਰ ‘ ਚ ਕੁੱਲ 12 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਨ੍ਹਾਂ ‘ਚ 10 ਟਵੰਟੀ-20 ਤੇ ਇੱਕ ਟੈਸਟ ਹੈ

ਪ੍ਰਸਿੱਧ ਖਬਰਾਂ

To Top