Breaking News

ਅੰਬਾਲਾ ‘ਚ ਸਥਾਪਤ ਕੀਤੀ ਜਾਵੇਗੀ ਸੂਬੇ ਦੀ ਪਹਿਲੀ ਓਪਨ ਏਅਰ ਜੇਲ੍ਹ: ਪੰਵਾਰ

Haryana, Jail, Minister, Krishan Lal Panwar, Ambala

ਸੱਚ ਕਹੂੰ ਨਿਊਜ਼, ਅੰਬਾਲਾ: ਜੇਲ੍ਹ ਵਿਭਾਗ ਹਰਿਆਣਾ ਵੱਲੋਂ ਸੂਬੇ ਦੀਆਂ ਸਾਰੀਆਂ ਜੇਲ੍ਹਾ ‘ਚ ਕੈਦੀਆਂ ਤੇ ਬੰਦੀਆਂ ਨੂੰ ਤਨਾਅ ਮੁਕਤ ਰਹਿਣ ਤੇ ਦੋਸ਼ ਦੀ ਭਾਵਨਾ ਛੱਡਕੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦੇਣ ਲਈ ਗੀਤਾ ਸੰਦੇਸ਼ ਪੋਗਰਾਮ ਕਰਵਾਉਣ ਦਾ ਫੈਸਲਾ ਲਿਆ ਹੈ

ਇਨ੍ਹਾਂ ਪ੍ਰੋਗਰਾਮਾਂ ਦਾ ਸ਼ੁੱਭ ਆਰੰਭ ਵੀਰਵਾਰ ਨੂੰ ਕੇਂਦਰੀ ਕਾਰਾਗਾਰ ਅੰਬਾਲਾ ਤੋਂ ਹਰਿਆਣਾ ਦੇ ਜੇਲ੍ਹ ਤੇ ਪਰਿਵਹਨ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕੀਤਾ ਜਿਯੋ ਗੀਤਾ ਸੰਸਥਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਨ੍ਹਾ ਪ੍ਰੋਗਰਾਮਾਂ ‘ਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਖੁਦ ਕੈਦੀਆਂ ਤੇ ਬੰਦੀਆਂ ਨੂੰ ਗੀਤਾ ਦਾ ਉਪਦੇਸ਼ ਸੁਣਾ ਰਹੇ ਹਨ ਪ੍ਰੋਗਰਾਮਾਂ ਦੇ ਸ਼ੁੱਭ ਆਰੰਭ ਮੌਕੇ ‘ਤੇ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਸੂਬੇ ‘ਚ ਓਪਨ ਏਅਰ ਜੇਲ੍ਹ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਚੰਗੇ ਵਿਵਹਾਰ ਵਾਲੇ ਕੈਦੀ ਜੇਲ੍ਹ ਦੇ ਬਾਹਰ ਆਪਣੇ ਪਰਿਵਾਰ ਸਮੇਤ ਰਹਿ ਸਕਣ ਤੇ ਪ੍ਰਾਈਵੇਟ ਸੰਸਥਾਨਾਂ ‘ਚ ਕੰਮ ਕਰਕੇ ਆਪਣਾ ਗੁਜਾਰਾ ਕਰ ਸਕਣ

ਸਾਲ ਤੱਕ ਸਜ਼ਾ ਪੂਰੀ ਕਰ ਚੁੱਕੇ 75 ਸਾਲ ਦੇ ਪੁਰਸ਼ ਤੇ 65 ਸਾਲ ਦੀਆਂ ਔਰਤਾਂ ਨੂੰ ਕੀਤਾ ਜਾਵੇਗਾ ਰਿਹਾਅ

ਉਨ੍ਹਾਂ ਕਿਹਾ ਕਿ ਸੂਬੇ ‘ਚ ਇਸ ਪ੍ਰਕਾਰ ਦੀ ਸਭ ਤੋਂ ਪਹਿਲੀ ਜੇਲ੍ਹ ਅੰਬਾਲਾ ‘ਚ ਸਥਾਪਤ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ 75 ਸਾਲ ਦੇ ਪੁਰਸ਼ ਤੇ 65 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ, ਅਜਿਹੇ ਕੈਦੀਆਂ ਤੇ ਬੰਦੀ ਜਿਨ੍ਹਾਂ ਨੂੰ ਵੱਖ-ਵੱਖ ਅਪਰਾਧਾਂ ‘ਚ 20 ਸਾਲ ਦੀ ਸਜ਼ਾ ਹੋਈ ਹੈ ਤੇ ਉਹ ਆਪਣੀ 8 ਸਾਲ ਦੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾ ਕਰਨ ਦਾ ਫੈਸਲਾ ਲਿਆ ਗਿਆ ਹੈ ਇਸ ਪ੍ਰਕਾਰ 10 ਸਾਲ ਜਾਂ ਇਸ ਤੋਂ ਘੱਟ ਸਮੇਂ ਦੀ ਸਜ਼ਾ ਕੱਟ ਰਹੇ

ਉਪਰੋਕਤ ਉਮਰ ਵਰਗ ਦੀਆਂ ਔਰਤਾਂ ਤੇ ਪੁਰਸ ਕੈਦੀਆਂ ਦਾ ਵਿਵਹਾਰ ਠੀਕ ਹੋਣ ਤੇ ਸਜ਼ਾ ਦਾ ਸਮਾਂ ਇੱਕ ਤਿਹਾਈ ਕਾਰਜਕਾਲ ਪੂਰਾ ਕਰਨ ਵਾਲੇ ਬੰਦੀਆਂ ਨੂੰ ਵੀ ਰਿਹਾ ਕਰਨ ਦਾ ਫੈਸਲਾ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਸਜ਼ਾ ਕਮੀਂ ਦੌਰਾਨ ਕੈਦੀਆਂ ਤੇ ਬੰਦੀਆਂ ਨੂੰ ਵੱਖ-ਵੱਖ ਵਪਾਰਾਂ ਦਾ ਪ੍ਰੀਖਣ ਦੇ ਕੇ ਉਨ੍ਹਾਂ ਦਾ ਕੌਸ਼ਲ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਸਜ਼ਾ ਤੋਂ ਬਾਅਦ ਸਨਮਾਨ ਪੂਰਵਕ ਜੀਵਨ ਜੀ ਸਕਣ ਤੇ ਸਵੈ ਰੁਜ਼ਗਾਰ ਅਪਣਾ ਸਕਣ

ਪ੍ਰੋਗਰਾਮ ‘ਚ ਉੱਪ ਪ੍ਰਧਾਨ ਪ੍ਰਭਜੋਤ ਸਿੰਘ, ਜੇਲ੍ਹ ਅਧਿਕਾਰੀ ਸੁੱਖਰਾਮ ਬਿਸ਼ਨੋਈ,  ਉੱਪ ਜੇਲ੍ਹ ਅਧਿਕਾਰੀ ਡਾ ਰਾਜੀਵ, ਭੁਪਿੰਦਰ ਸਿੰਘ, ਸਮਾਜ ਸੇਵਕ ਰਿਤੇਸ਼ ਗੋਇਲ ਸਮੇਤ ਕਈ ਪਤਵੰਤੇ ਸੱਜਣ ਮੌਜੂਦ ਰਹੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top