ਦੇਸ਼

ਜਾਟ ਰਾਖਵਾਂਕਰਨ ‘ਤੇ ਰੋਕ ਜਾਰੀ, ਅਗਲੀ ਸੁਣਵਾਈ 20 ਨੂੰ

ਚੰਡੀਗੜ੍ਹ। ਜਾਟਾਂ ਨੂੰ ਰਾਖਵਾਂਕਰਨ ਦਿੱਤੇ ਜਾਣ ਦੇ ਫ਼ੈਸਲੇ ‘ਤੇ ਅੱਜ ਫਿਰ ਸੁਣਵਾਈ ਅੱਗੇ ਪੈ ਗਈ। ਹੁਣ ਇਹ ਸੁਣਵਾਈ 20 ਜੂਨ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਜਾਟਾਂ ਸਮੇਤ 6 ਜਾਤਾਂ (ਜੱਟ ਸਿੱਖ, ਤਿਆਗੀ, ਰੋਡ ਬਿਸ਼ਨੋਈ ਆਦਿ) ਨੂੰ ਹਰਿਆਣਾ ਸਰਕਾਰ ਨੇ ਰਾਖਵਾਂਕਰਨ ਦਿੱਤਾ ਸੀ ਜਿਸ ‘ਤੇ ਹਾਈਕੋਰਟ ‘ਤੇ ਰੋਕ ਲਾ ਦਿੱਤੀ ਸੀ।
ਹਰਿਆਣਾ ਸਰਕਾਰ ਵੱਲੋਂ ਸਟੇਅ ਹਟਾਏ ਜਾਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ‘ਤੇ ਅੱਜ ਅਦਾਲਤ ਨੇ ਕਾਰਵਾਈ ਮੁਲਤਵੀ ਕਰ ਦਿੱਤੀ। ਹੁਣ ਇਸ ‘ਤੇ ਸੁਣਵਾਈ 20 ਜੂਨ ਨੂੰ ਹੋਵੇਗੀ।

ਪ੍ਰਸਿੱਧ ਖਬਰਾਂ

To Top