ਵਿਲੀਅਮਸਨ ਨੂੰ ਪਛਾੜ ਕੇ ਦੁਨੀਆ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਬਣੇ ਅਸਟਰੇਲੀਆ ਦੇ ਸਟੀਵਨ ਸਮਿਥ

0
154

ਦੁਨੀਆ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਬਣੇ ਅਸਟਰੇਲੀਆ ਦੇ ਸਟੀਵਨ ਸਮਿਥ

ਦੁਬਈ । ਅਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵਨ ਸਮਿਥ ਆਈਸੀਸੀ ਦੀ ਬੁੱਧਵਾਰ ਨੂੰ ਜਾਰੀ ਪੁਰਸ਼ ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਪਹਿਲੇ ਨੰਬਰ ’ਤੇ ਆ ਗਏ ਹਨ ਸਮਿਥ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਪਿੱਛੇ ਛੱਡਦਿਆਂ 891 ਰੇਟਿੰਗ ਅੰਕਾਂ ਨਾਲ ਚੋਟੀ ’ਤੇ ਆ ਗਏ ਹਨ ਜਦੋਂਕਿ ਵਲੀਅਮਸਨ ਹਾਲ ਹੀ ’ਚ ਇੰਗਲੈਂਡ ਖਿਲਾਫ਼ ਦੂਜੇ ਟੈਸਟ ਤੋਂ ਬਾਹਰ ਹੋਣ ਕਾਰਨ ਦੂਜੇ ਨੰਬਰ ’ਤੇ ਖਿਸਕ ਗਏ ਹਨ।

ਉਨ੍ਹਾਂ ਦੇ 886 ਰੇਟਿੰਗ ਅੰਕ ਹਨ ਸਮਿਥ ਪਿਛਲੇ ਸਾਲ ਬਾਕਸਿੰਗ ਡੇ ਟੈਸਟ ਤੋਂ ਬਾਅਦ ਪਹਿਲੀ ਵਾਰ ਚੋਟੀ ਦੇ ਸਥਾਨ ’ਤੇ ਪਹੁੰਚੇ ਹਨ ਗੇਂਦਬਾਜ਼ੀ ਰੈਂਕਿੰਗ ਦੀ ਗੱਲ ਕਰੀਏ ਤਾਂ ਇੰਗਲੈਂਡ ਦੇ ਖਿਲਾਫ਼ ਦੂਜੇ ਤੇ ਅੰਤਿਮ ਟੈਸਟ ਮੈਚ ’ਚ ਪਲੇਅਰ ਆਫ਼ ਦ ਮੈਚ ਰਹੇ ਮੈਟ ਹੈਨਰੀ ਕੈਰੀਅਰ ਦੇ ਸਰਵੋਤਮ 307 ਰੇਟਿੰਗ ਅੰਕਾਂ ਨਾਲ 64ਵੇਂ ਸਥਾਨ ’ਤੇ ਪਹੁੰਚੇ ਗਏ ਹਨ ਜਦੋਂਕਿ ਖੱਬੇ ਹੱਥ ਦੇ ਸਪਿੱਨਰ ਏਜਾਜ ਪਟੇਲ ਨੂੰ ਵੀ ਕੈਰੀਅਰ ਦੇ ਸਰਵੋਤਮ 323 ਰੇਟਿੰਗ ਅੰਕ ਮਿਲੇ ਹਨ ਦੋਵੇਂ ਟੈਸਟ ਮੈਚਾਂ ’ਚ ਨਿਊਜ਼ੀਲੈਂਡ ਦੇ ਸਟਾਰ ਖਿਡਾਰੀ ਰਹੇ ਡੇਵੋਨ ਕਾਨਵੇ ਬੱਲੇਬਾਜ਼ੀ ਰੈਂਕਿੰਗ ’ਚ ਅਸਟਰੇਲੀਆ ਜੋ ਬਰਨਸ ਦੇ ਨਾਲ ਸਾਂਝੇ ਤੌਰ ’ਤੇ 61ਵੇਂ ਸਥਾਨ ’ਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।