ਫਲਾਂ ਤੇ ਸਬਜ਼ੀਆਂ ਉਤੇ ਨਹੀਂ ਲੱਗ ਸਕਣਗੇ ਸਟਿੱਕਰ

Stickers can not fit on fruits and vegetables

ਫੂਡ ਸੇਫਟੀ ਕਮਿਸ਼ਨਰ ਵੱਲੋਂ ਮਨਾਹੀ ਦੇ ਹੁਕਮ ਜਾਰੀ

ਚੰਡੀਗੜ| ਪੰਜਾਬ ਦੇ ਫੂਡ ਸੇਫਟੀ ਕਮਿਸ਼ਨਰ ਵੱਲੋਂ ਫਲਾਂ ਅਤੇ ਸਬਜ਼ੀਆਂ ਉੱਤੇ ਸਟਿੱਕਰ ਨਾ ਚਿਪਕਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਫੂਡ ਸੇਫਟੀ ਕਮਿਸ਼ਨਰ ਪੰਜਾਬ ਵੱਲੋਂ ਰਾਜ ਵਿੱਚ ਕੰਮ ਕਰ ਰਹੀਆਂ ਸਾਰੀਆਂ ਫੂਡ ਸੇਫਟੀ ਟੀਮਾਂ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਗਏ ਹਨ ਕਿ ਸੂਬੇ ਦੀਆਂ ਮੰਡੀਆਂ ਅਤੇ ਸਬਜ਼ੀਆਂ ਤੇ ਫਲਾਂ ਦੇ ਧੰਦੇ ਨਾਲ ਜੁੜੇ ਸਾਰੇ ਵਪਾਰੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਸਟਿੱਕਰ ਵਾਲੇ ਫਲ ਤੇ ਸਬਜ਼ੀਆਂ ਦਾ ਖਰੀਦ ਵੇਚ ਨਾ ਕੀਤੀ ਜਾਵੇ। Stickers

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।