ਵਿਆਹਾਂ ‘ਚ ਹਥਿਆਰਾਂ ਤੇ ਨਸ਼ੇ ‘ਤੇ ਹੋਵੇ ਸਖਤ ਪਾਬੰਦੀ

Ban, Arms, Drugs, Weddings, Editorial

ਸ਼ਨਿੱਚਰਵਾਰ ਨੂੰ ਕੈਥਲ ਦੇ ਕਸਬਾ ਗੁਹਲਾ ‘ਚ ਇੱਕ ਵਿਆਹ ਸਮਾਰੋਹ ‘ਚ ਨਾਚ-ਗਾਣੇ ਦੌਰਾਨ ਚੱਲੀ ਗੋਲੀ ‘ਚ ਖੁਦ ਲਾੜੇ ਦੀ ਹੀ ਮੌਤ ਹੋ ਗਈ ਤੇ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ ਪਿਛਲੇ ਸਾਲ ਅਜਿਹੇ ਹੀ ਕੁਰੂਕਸ਼ੇਤਰ ਦੇ ਨੇੜੇ ਇੱਕ ਵਿਆਹ ਸਮਾਰੋਹ ‘ਚ ਸਾਧਵੀ ਦੇਵਾ ਠਾਕੁਰ ਵੱਲੋਂ ਕੀਤੀ ਗਈ ਫਾਇਰਿੰਗ ‘ਚ ਵੀ ਇੱਕ ਜਣੇ ਦੀ ਮੌਤ ਹੋ ਗਈ ਸੀ ਹਰਿਆਣਾ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦੇਸ਼ ‘ਚ ਵਿਆਹ ਸਮਾਰੋਹਾਂ ਵਿੱਚ ਫਾਇਰਿੰਗ ਕਰਨਾ ਅਤੇ ਉਸ ਨਾਲ ਹਾਦਸਾ ਵਾਪਰ ਜਾਣਾ ਆਮ ਗੱਲ ਹੈ

ਪ੍ਰਸ਼ਾਸਨਿਕ ਪੱਧਰ ‘ਤੇ ਸ਼ਾਦੀ ਵਿਆਹ ‘ਤੇ ਅਸਲਾ ਤੇ ਉਸ ਦਾ ਪ੍ਰਦਰਸ਼ਨ ਪਾਬੰਦੀਸ਼ੁਦਾ ਹੈ, ਪਰ ਕੋਈ ਕਾਨੂੰਨ ਅਤੇ ਪਾਬੰਦੀ ਦੀ ਪ੍ਰਵਾਹ ਨਹੀਂ ਕਰ ਰਿਹਾ ਮੈਰਿਜ਼ ਪੈਲੇਸ ਮਾਲਕਾਂ ਨੇ ਵੀ ਚਿਤਾਵਨੀ ਬੋਰਡ ਲਿਖਵਾ ਕੇ ਲਾਏ ਹੋਏ ਹਨ ਕਿ ਮੈਰਿਜ਼ ਪੈਲੇਸ ‘ਚ ਹਥਿਆਰ ਲਿਆਉਣਾ ਤੇ ਚਲਾਉਣਾ ਮਨ੍ਹਾ ਹੈ ਪਰ ਅਸਲੀਅਤ ਇਸ ਤੋਂ ਉਲਟ ਹੈ ਸਮਝਦਾਰ ਪਰਿਵਾਰ ਅੱਜ-ਕੱਲ੍ਹ ਆਪਣੇ ਸ਼ਾਦੀ ਵਿਆਹ ਦੇ ਸੱਦੇ ਪੱਤਰਾਂ ‘ਤੇ ਵੀ ਲਿਖਵਾਉਣ ਲੱਗੇ ਹਨ ਕਿ ਉਨ੍ਹਾਂ ਦੇ ਪ੍ਰੋਗਰਾਮ ‘ਚ ਖੁਸ਼ੀ-ਖੁਸ਼ੀ ਆਓ ਪਰ ਹਥਿਆਰ ਨਾਂ ਲਿਆਓ ਇੰਨਾ ਸਭ ਹੋ ਰਿਹਾ ਹੈ

ਫਿਰ ਵੀ ਕਸਬਾ ਗੂਹਲਾ ਵਰਗੀਆਂ ਦਰਦਨਾਕ ਘਟਨਾਵਾਂ ਲਗਾਤਾਰ ਜਾਰੀ ਹਨ ਸ਼ਾਦੀ ਵਿਆਹ ‘ਚ ਹਥਿਆਰਾਂ ਦਾ ਰਿਵਾਜ਼ ਪੁਰਾਣੇ ਸਮੇਂ ਤੋਂ ਹੈ ਜਦੋਂ ਪੁਲਿਸ ਅਤੇ ਸੰਚਾਰ ਪ੍ਰਬੰਧ ਨਹੀਂ ਹੁੰਦਾ ਸੀ, ਉਦੋਂ ਲੋਕ ਆਪਣੇ ਗਹਿਣਿਆਂ, ਧਨ ਅਤੇ ਸ਼ਾਦੀ ‘ਤੇ ਇਕੱਠੇ ਹੋਏ ਰਿਸ਼ਤੇਦਾਰਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਹਥਿਆਰ ਲਿਆਉਂਦੇ ਸਨ ਪਰ ਹੁਣ ਇਹ ਪੁਰਾਣੇ ਸਮੇਂ ਦੀ ਜ਼ਰੂਰਤ ਇੱਕ ਦਿਖਾਵਾ ਤੇ ਫੈਸ਼ਨ ਬਣ ਗਈ ਹੈ ਫਿਰ ਗੀਤ ਸੰਗੀਤ ਅਜਿਹਾ ਹੋ ਗਿਆ ਹੈ ਕਿ ਹਥਿਆਰਾਂ ਤੇ ਨਸ਼ੇ ਬਿਨਾ ਕਿਸੇ ਖੁਸ਼ੀ ਨੂੰ ਖੁਸ਼ੀ ਨਹੀਂ ਸਮਝਿਆ ਜਾਂਦਾ, ਨਾ ਹੀ ਮਰਦ ਹੋਣਾ ਸਮਝਿਆ ਜਾਂਦਾ ਹੈ

ਝੂਠੀ ਮਰਦਾਨਗੀ ਤੇ ਖੁਸ਼ੀ ਪ੍ਰਗਟ ਕਰਨ ਲਈ ਲੋਕ ਹਥਿਆਰਾਂ ਨੂੰ ਬੇਝਿਜਕ, ਬਿਨਾ ਕਿਸੇ ਨਿਯਮ ਕਾਨੂੰਨ ਦੀ ਪ੍ਰਵਾਹ ਕੀਤੇ ਇਸਤੇਮਾਲ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਦੁਰਘਟਨਾਵਾਂ ਕਰ ਰਹੇ ਹਨ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਦਿਸ਼ਾ ‘ਚ ਸਖਤ ਕਦਮ ਚੁੱਕਣੇ ਚਾਹੀਦੇ ਹਨ ਜਿਵੇਂ ਦੇਸ਼ ‘ਚ ਬਾਲ ਵਿਆਹ ਪਾਬੰਦੀਸ਼ੁਦਾ ਹੈ ਠੀਕ ਇਸੇ ਤਰਜ਼ ‘ਤੇ ਜਿਨ੍ਹਾਂ ਵਿਆਹਾਂ ‘ਚ ਹਥਿਆਰ ਤੇ ਸ਼ਰਾਬ ਦਾ ਇਸਤੇਮਾਲ ਹੋ ਰਿਹਾ ਹੈ, ਉਨ੍ਹਾਂ ਸ਼ਾਦੀਆਂ ਨੂੰ ਰੋਕ ਦਿਤਾ ਜਾਵੇ ਅਤੇ ਸ਼ਾਦੀ ਨੂੰ ਉਦੋਂ ਹੋਣ ਦਿੱਤਾ ਜਾਵੇ ਜਦੋਂ ਵਿਆਹ ਪ੍ਰੋਗਰਾਮ ‘ਚੋਂ ਹਥਿਆਰ ਤੇ ਸ਼ਰਾਬ ਹਟਾ ਲਏ ਜਾਣ

ਸਮਾਜ ‘ਚ ਪਤਵੰਤੇ ਲੋਕਾਂ ਨੂੰ ਪੰਚਾਇਤਾਂ ‘ਚ ਸਮਾਜਿਕ ਮੀਟਿੰਗਾਂ ‘ਚ ਨਸ਼ਾ ਤੇ ਹਥਿਆਰਾਂ ਦੀ ਕੁਪ੍ਰਥਾ ‘ਤੇ ਰੋਕ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਇਹ ਹੈ ਵੀ ਬਹੁਤ ਬੁਰਾ ਕਿ ਕਿਸੇ ਦਾ ਜ਼ਰਾ ਜਿਹਾ ਝੂਠਾ ਵਿਖਾਵਾ ਦੂਜਿਆਂ ਦੀਆਂ ਖੁਸ਼ੀਆਂ ਨੂੰ ਪਲ ਭਰ ‘ਚ ਉਜਾੜ ਕੇ ਰੱਖ ਦਿੰਦਾ ਹੈ ਜਦੋਂ ਝੂਠੇ ਵਿਖਾਵਿਆਂ ਤੇ ਵਿਖਾਵਾ ਕਰਨ ਵਾਲਿਆਂ ਨੂੰ ਸਮਾਜ, ਸਰਕਾਰ ਤੇ ਪ੍ਰਸ਼ਾਸਨ ਮਿਲ ਕੇ ਰੋਕਣਗੇ ਉਦੋਂ ਇਹ ਸਭ ਜ਼ਰੂਰ ਰੁਕ ਜਾਵੇਗਾ ਜਿਸ ਨੂੰ ਕਿ ਬਿਨਾ ਦੇਰੀ ਰੋਕਿਆ ਵੀ ਜਾਣਾ ਚਾਹੀਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।