ਅਫ਼ਗਾਨਿਸਤਾਨ ਤੋਂ ਸਖ਼ਤ ਸੰਦੇਸ਼

ਅਫ਼ਗਾਨਿਸਤਾਨ ਤੋਂ ਸਖ਼ਤ ਸੰਦੇਸ਼

ਅਫਗਾਨਿਸਤਾਨ ’ਚ ਬਾਗੀ ਤਾਲਿਬਾਨਾਂ ਨੇ ਮੁਲਕ ਦੇ ਅਹਿਮ ਸ਼ਹਿਰ ਕੰਧਾਰ ’ਤੇ ਕਬਜਾ ਕਰ ਲਿਆ ਹੈ ਤਾਲਿਬਾਨਾਂ ਦੀ ਇਸ ਜੇਤੂ ਮੁਹਿੰਮ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਰਕਾਰ ਨੇ ਤਾਲਿਬਾਨਾਂ ਅੱਗੇ ਗੋਡੇ ਟੇਕ ਕੇ ਸਰਕਾਰ ’ਚ ਹਿੱਸੇਦਾਰੀ ਦੀ ਪੇਸ਼ਕਸ਼ ਕਰ ਦਿੱਤੀ ਹੈ ਦੇਰ-ਸਵੇਰ ਤਾਲਿਬਾਨ ਰਾਜਧਾਨੀ ਕਾਬਲ ’ਤੇ ਕਬਜਾ ਕਰ ਸਕਦੇ ਹਨ ਇਹ ਘਟਨਾਚੱਕਰ ਸਾਧਾਰਨ, ਸੁਭਾਵਿਕ ਜਾਂ ਸਹਿਜ਼ ਨਹੀਂ ਸਗੋਂ ਕਿਸੇ ਅੰਤਰਰਾਸ਼ਟਰੀ ਸਾਜਿਸ਼ ਦਾ ਹਿੱਸਾ ਹੋ ਸਕਦਾ ਹੈ

ਅਮਰੀਕਾ ਵਰਗੇ ਤਾਕਤਵਰ ਮੁਲਕ ਦੀ ਦੁਹਾਈ ਦੇ ਬਾਵਜ਼ੂਦ ਤਾਲਿਬਾਨ ਅੱਗੇ ਵਧਦੇ ਰਹੇ ਤੇ ਰੂਸ, ਚੀਨ ਜਿਹੇ ਦੇਸ਼ ਚੁੱਪ-ਚਾਪ ਬੈਠੇ ਰਹੇ ਗੱਲ ਸਿਰਫ ਸਿਆਸੀ ਤਬਦੀਲੀ ਦੀ ਨਹੀਂ ਸਗੋਂ ਇਹ ਅਫਗਾਨਿਸਤਾਨ ’ਚ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਦਾ ਸਮਾਂ ਵੀ ਹੈ ਇੱਕ ਵਾਰ ਫਿਰ ਇਹ ਮੁਲਕ ਕੱਟੜਵਾਦ ਵੱਲ ਵਧਦਾ ਨਜ਼ਰ ਆ ਰਿਹਾ ਹੈ ਮੁੱਠੀ ਭਰ ਘੱਟ ਗਿਣਤੀ ਲੋਕਾਂ ਦੀ ਸੁਰੱਖਿਆ ਦਾ ਸਵਾਲ ਖੜ੍ਹਾ ਹੋ ਗਿਆ ਹੈ ਪਿਛਲੇ ਦਿਨੀਂ ਇੱਕ ਗੁਰਦੁਆਰਾ ਸਾਹਿਬ ’ਚ ਇੱਕ ਧਾਰਮਿਕ ਚਿੰਨ੍ਹ ਨਾਲ ਛੇੜ-ਛਾੜ ਕੀਤੀ ਗਈ ਇਸੇ ਤਰ੍ਹਾਂ ਤਾਲਿਬਾਨਾਂ ਨੇ ਔਰਤਾਂ ਲਈ 1990 ਦੇ ਦਹਾਕੇ ਵਰਗੇ ਫਰਮਾਨ ਫਿਰ ਜਾਰੀ ਕੀਤੇ ਹਨ ਅੱਗੇ ਦੇ ਹਾਲਾਤ ਕੀ ਹੋਣਗੇ

ਇਸ ਬਾਰੇ ਅੰਤਰਰਾਸ਼ਟਰੀ ਭਾਈਚਾਰਾ ਚੁੱਪ ਨਜ਼ਰ ਆ ਰਿਹਾ ਹੈ ਇਹ ਕਹਿਣਾ ਔਖਾ ਨਹੀਂ ਹੈ ਕਿ ਅਮਰੀਕਾ ਪੱਖੀ ਸਰਕਾਰ ਦੀ ਹਾਰ ’ਚ ਜਿੱਤ ਕਿਸ ਦੀ ਹੋ ਰਹੀ ਹੈ ਔਰਤਾਂ ਦੇ ਅਧਿਕਾਰਾਂ ਅਤੇ ਘੱਟ-ਗਿਣਤੀਆਂ ਦੀ ਸੁਰੱਖਿਆ ਨੂੰ ਕਿਸੇ ਦੇਸ਼ ਦਾ ਅੰਦਰੂਨੀ ਮਾਮਲਾ ਕਹਿ ਕੇ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਵੀ ਹੈ ਤਾਲਿਬਾਨਾਂ ਨੇ ਗੱਲਬਾਤ ਦੌਰਾਨ ਜਿਹੜੇ ਵਾਅਦੇ ਕੀਤੇ ਸਨ ਉਹਨਾਂ ’ਤੇ ਖਰੇ ਉੱਤਰਦੇ ਨਜ਼ਰ ਆ ਰਹੇ ਹੁਣ ਵੇਖਣਾ ਇਹੀ ਹੈ ਕਿ ਕੀ ਅਫਗਾਨਿਸਤਾਨ ਦੀ ਹਕੂਮਤ ’ਤੇ ਕਾਬਜ਼ ਹੋ ਕੇ ਤਾਲਿਬਾਨ ਇੱਥੇ ਸੰਤੁਸ਼ਟ ਰਹਿਣਗੇ?

ਕੀ ਤਾਲਿਬਾਨ ਜਿਸ ਤਰ੍ਹਾਂ ਦੀਆਂ ਸਮਾਜਿਕ ਪਾਬੰਦੀਆਂ ਲਾ ਰਹੇ ਹਨ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਵਰਗੇ ਸੰਗਠਨਾਂ ਨੂੰ ਹਜ਼ਮ ਹੋਣਗੀਆਂ ਇਹ ਵੀ ਵਿਚਾਰਨਯੋਗ ਹੈ ਕਿ ਕੀ ਪਾਕਿਸਤਾਨੀ ਤਾਲਿਬਾਨ ਅਫਗਾਨਿਸਤਾਨੀ ਤਾਲਿਬਾਨ ਨਾਲ ਗਠਜੋੜ ਕਰਕੇ ਸ਼ਾਂਤੀ ਲਈ ਕੋਈ ਨਵਾਂ ਖਤਰਾ ਤਾਂ ਨਹੀਂ ਖੜ੍ਹਾ ਕਰਨਗੇ ਬਿਨਾ ਸ਼ੱਕ ਅੰਤਰਰਾਸ਼ਟਰੀ ਸਿਆਸਤ ਤੇ ਕੂਟਨੀਤਕ ਲੜਾਈ ’ਚ ਅਫਗਾਨਿਸਤਾਨ ਦੱਖਣੀ ਏਸ਼ੀਆ ’ਚ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਹੈ ਅੱਤਵਾਦ ਤੇ ਅਮਨ-ਚੈਨ ਦੇ ਸੰਦਰਭ ’ਚ ਅਫਗਾਨਿਸਤਾਨ ਦੀਆਂ ਸਰਗਰਮੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਭਾਰਤ ਨੂੰ ਇਸ ਘਟਨਾਚੱਕਰ ’ਚ ਪੂਰੀ ਤਰ੍ਹਾਂ ਚੌਕਸ ਹੋ ਕੇ ਠੋਸ ਕੂਟਨੀਤੀ ਤਿਆਰ ਕਰਨੀ ਪਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ