ਪੰਜਾਬ

ਨਰਸਾਂ ਦਾ ਸੰਘਰਸ਼: ਬ੍ਰਹਮ ਮਹਿੰਦਰਾ ਵੱਲੋਂ 7 ਤੱਕ ਪੱਕਾ ਕਰਨ ਦਾ ਐਲਾਨ

 struggle, Nurses, Announcing, Strengthened, Brahm Mahindra

651 ਸਟਾਫ਼ ਨਰਸਾਂ, 130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਕੀਤਾ ਜਾਵੇਗਾ ਪੱਕਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)।  ਆਪਣੀ ਰੈਗੂਲਰ ਦੀ ਮੰਗ ਸਬੰਧੀ ਨਰਸਾਂ, ਦਰਜਾ ਚਾਰ ਮੁਲਾਜ਼ਮਾਂ ਅਤੇ ਐਨਸਿਲਰੀ ਸਟਾਫ਼ ਵੱਲੋਂ ਪਿਛਲੇ 25 ਦਿਨਾਂ ਤੋਂ ਕੀਤੇ ਜਾ ਰਹੇ ਸੰਘਰਸ਼ ਨੂੰ ਦੇਖਦਿਆ ਅੱਜ ਸ਼ਾਮ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਨਰਸਾਂ ਅਤੇ ਹੋਰ ਸਟਾਫ਼ ਨਾਲ ਹੋਈ ਮੀਟਿੰਗ ਤੋਂ ਬਾਅਦ 7 ਮਾਰਚ ਤੱਕ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਬ੍ਰਹਮ ਮਹਿੰਦਰਾ ਅਨੁਸਾਰ 651 ਸਟਾਫ਼ ਨਰਸਾਂ, 130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ । ਇਸ ਐਲਾਨ ਤੋਂ ਬਾਅਦ ਨਰਸਾਂ ਵੱਲੋਂ ਹੜਤਾਲ ਅਤੇ ਅੱਜ ਸਵੇਰ ਤੋਂ ਮੁੱਖ ਮਾਰਗ ‘ਤੇ ਲਗਾਇਆ ਗਿਆ ਜਾਮ ਖੋਲ੍ਹ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਨਰਸਾਂ, ਦਰਜਾ ਚਾਰ ਕਰਮਚਾਰੀਆਂ ਅਤੇ ਐਨਿਸਲਰੀ ਸਟਾਫ਼ ਵੱਲੋਂ ਭੜਕਦਿਆਂ ਸਵੇਰੇ ਹੀ ਮੁੱਖ ਮਾਰਗ ‘ਤੇ ਜਾਮ ਲਗਾ ਦਿੱਤਾ ਗਿਆ। ਇਸ ਧਰਨੇ ਕਾਰਨ ਪੁਲਿਸ ਨੂੰ ਬਦਲਵੇਂ ਰਸਤਿਆਂ ਰਾਹੀਂ ਆਵਜਾਈ ਦਾ ਪ੍ਰਬੰਧ ਕਰਨਾ ਪਿਆ। ਇਸ ਮੌਕੇ ਆਗੂਆਂ ਮਨਪ੍ਰੀਤ ਕੌਰ ਅਤੇ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸਿਰਫ਼ ਇਹ ਹੈ ਕਿ ਉਨ੍ਹਾਂ ਨੂੰ ਮਿਲ ਰਹੀ ਬੇਸਿਕ ਤਨਖਾਹ ਉੱਪਰ ਹੀ ਪੱਕਾ ਕਰ ਦਿੱਤਾ ਜਾਵੇ। ਉਹ ਸਰਕਾਰ ਦੇ ਖਜਾਨੇ Àੁੱਪਰ ਕੋਈ ਬੋਝ ਨਹੀਂ ਪਵਾ ਰਹੀਆਂ। ਇਸ ਮੌਕੇ ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੀ ਮੀਟਿੰਗ ਹੋ ਚੁੱਕੀ ਹੈ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਜਲਦ ਰੈਗੂਲਰ ਨਾ ਕੀਤਾ ਤਾਂ ਉਹ ਭਾਖੜਾ ਨਹਿਰ ਵਿੱਚ ਛਾਲ ਮਾਰਨਗੀਆਂ, ਜਿਸ ਦੀ ਜਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਜਥੇਬੰਦੀ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਜਿਸ ਵੱਲੋਂ ਕਿ ਛੱਤ ਤੋਂ ਛਾਲ ਮਾਰ ਦਿੱਤੀ ਗਈ ਸੀ, ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀਆਂ ਬੱਚੀਆਂ ਦੇ ਹੱਕ ਵਿੱਚ ਤੇਲ ਪਾ ਕੇ ਅੱਗ ਲਾਕੇ ਖੁਦਕੁਸ਼ੀ ਕਰੇਗਾ। ਉਨ੍ਹਾਂ ਕਿਹਾ ਕਿ ਉਹ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇਗਾ।

 ਸਵੇਰ ਤੋਂ ਚੱਲ ਰਹੇ ਇਸ ਧਰਨੇ ਨੂੰ ਦੇਖਦਿਆ ਸ਼ਾਮ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਪਟਿਆਲਾ ਵਿਖੇ ਨਰਸਾਂ ਅਤੇ ਹੋਰ ਸਟਾਫ਼ ਦੇ ਵਫ਼ਦ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਬ੍ਰਹਮ ਮਹਿੰਦਰਾ ਨੇ ਵਫ਼ਦ ਨੂੰ ਦੱਸਿਆ ਕਿ ਕੈਬਨਿਟ ਦੀ ਮੀਟਿੰਗ ‘ਚ ਫੈਸਲਾ ਲਿਆ ਗਿਆ ਹੈ ਕਿ 7 ਮਾਰਚ ਤੱਕ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵਿਭਾਗ ਦੇ 651 ਸਟਾਫ਼ ਨਰਸ,130 ਚੌਥਾ ਦਰਜਾ ਅਤੇ 75 ਐਨਿਸਲਰੀ ਸਟਾਫ਼ ਨੂੰ ਪੱਕਾ ਜਾਵੇਗਾ। ਇਸ ਤੋਂ ਬਾਅਦ ਨਰਸਾਂ ਵੱਲੋਂ ਆਪਣੀ ਹੜ੍ਹਤਾਲ ਖਤਕ ਕਰ ਦਿੱਤੀ ਗਈ ਅਤੇ ਸਵੇਰ ਤੋਂ ਲਾਇਆ ਗਿਆ ਜਾਮ ਸ਼ਾਮ 6 ਵਜੇ ਖੋਲ੍ਹ ਦਿੱਤਾ ਗਿਆ। ਇਸ ਮਾਮਲੇ ਦੇ ਹੱਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਨਰਸਾਂ ਵੱਲੋਂ ਪਿਛਲੇ 25 ਦਿਨਾਂ ਤੋਂ ਆਪਣਾ ਸੰਘਰਸ ਆਰੰਭਿਆ ਹੋਇਆ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਵੱਲੋਂ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਦਿੱਤੀ ਗਈ ਸੀ ਅਤੇ ਕੱਲ ਪਤਾ ਲੈਣ ਪੁੱਜੇ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕੱਲ ਬ੍ਰਹਮ ਮਹਿੰਦਰਾ ਵੱਲੋਂ ਕਿਹਾ ਗਿਆ ਸੀ ਕਿ ਦੂਜੇ ਮੁਲਾਜ਼ਮਾਂ ਨਾਲ ਹੀ ਪੱਕਾ ਕੀਤਾ ਜਾਵੇਗਾ, ਪਰ ਨਰਸਾਂ ਵੱਲੋਂ ਅੱਜ ਜਾਮ ਲਗਾਉਣ ਤੋਂ ਬਾਅਦ ਸ਼ਾਮ ਨੂੰ ਨਰਸਾਂ ਨੂੰ ਪੱਕਾ ਹੋਣ ਦੀ ਖੁਸ਼ਖਬਰੀ ਮਿਲੀ, ਜਿਸ ਤੋਂ ਬਾਅਦ ਹੜਤਾਲ ਅਤੇ ਧਰਨਾ ਖਤਮ ਕਰ ਦਿੱਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top