ਫਤਿਆਬਾਦ ’ਚ ਵਿਦਿਆਰਥੀਆਂ ਨੇ ਸਿੱਖਿਆ ਅਦਾਰੇ ਨਾ ਖੋਲ੍ਹਣ ’ਤੇ ਕੀਤਾ ਵਿਰੋਧ ਪ੍ਰਦਰਸ਼ਨ

students, Students Protest Against

ਸਿੱਖਿਆ ਅਦਾਰੇ ਨਾ ਖੋਲ੍ਹਣ ’ਤੇ ਕੀਤਾ ਰੋਸ ਮੁਜ਼ਾਹਰਾ (Students Protest Against )

  • 26 ਜਨਵਰੀ ਨੂੰ ਕਰਨਾਲ ’ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ

(ਸੱਚ ਕਹੂੰ ਨਿਊਜ਼) ਫਤਿਆਬਾਦ। ਫਤਿਆਬਾਦ ’ਚ ਸਿੱਖਿਆ ਅਦਾਰੇ ਨਾ ਖੋਲ੍ਹੇ ਜਾਣ ਸਬੰਧੀ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਕੋਰੋਨਾ ਕਾਲ ’ਚ ਬੱਸਾਂ ਚੱਲ ਰਹੀਆਂ ਹਨ, ਦੁਕਾਨਾਂ ਖੁੱਲ ਰਹੀਆਂ ਹਨ, ਇੱਥੋਂ ਤੱਕ ਕਿ ਸ਼ਰਾਬ ਦੇ ਠੇਕੇ ਤੱਕ ਖੁੱਲੇ ਹੋਏ ਹਨ ਅਤੇ ਸਿਆਸੀ ਪ੍ਰੋਗਰਾਮ ਲਗਾਤਾਰ ਜਾਰੀ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਕੂਲ, ਕਾਲਜ ਬੰਦ ਕੀਤੇ ਹੋਏ ਹਨ।

ਸਕੂਲ ਨਾ ਖੋਲ੍ਹੇ ਜਾਣ ਸਬੰਧੀ ਅੱਜ ਸਾਂਝੇ ਵਿਦਿਆਰਥੀ ਮੋਰਚੇ ਦੇ ਬੈਨਰ ਹੇਠ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਿੱਖਿਆ ਅਦਾਰੇ ਨਾ ਖੁੱਲੇ ਤਾਂ 26 ਜਨਵਰੀ ਨੂੰ ਕਰਨਾਲ ’ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

ਫਤਿਆਬਾਦ ’ਚ ਸਾਂਝੇ ਵਿਦਿਆਰਥੀ ਮੋਰਚੇ ਦੇ ਬੈਨਰ ਹੇਠ ਬੁੱਧਵਾਰ ਨੂੰ ਵਿਦਿਆਰਥੀਆਂ ਨੇ ਲਾਲ ਬੱਤੀ ਚੌਂਕ ’ਤੇ ਪ੍ਰਦਰਸ਼ਨ ਕਰਦਿਆਂ ਲਘੂ ਸਕੱਤਰੇਤ ਤੱਕ ਗਏ। ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਦੇ ਨਾਂਅ ਮੰਗ ਪੱਤਰ ਸੌਂਪਿਆਂ। ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਵੀ ਕੋਰੋਨਾ ਆਉਂਦਾ ਹੈ ਤਾਂ ਸਰਕਾਰ ਸਭ ਤੋਂ ਪਹਿਲਾਂ ਸਕੂਲ ਕਾਲਜਾਂ ਨੂੰ ਬੰਦ ਕਰ ਦਿੰਦੀ ਹੈ ਜਦੋਂਕਿ ਰੈਲੀਆਂ, ਸਿਆਸੀ ਮੀਟਿੰਗਾਂ ਆਦਿ ਸਭ ਖੁੱਲੇ ਰਹਿੰਦੇ ਹਨ। ਕੋਰੋਨਾ ਸਿਰਫ ਐਜੂਕੇਸ਼ਨ ਸਿਸਟਮ ’ਤੇ ਹੀ ਹਮਲਾ ਕਰਦਾ ਹੈ।

ਉਨਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਦੇਸ਼ ਦਾ ਐਜੂਕੇਸ਼ਨ ਸਿਸਟਮ ਬਿਲਕੁਲ ਫੇਲ ਹੋ ਜਾਵੇਗਾ। ਇਸ ’ਤੇ ਸਰਕਾਰ ਨੂੰ ਧਿਆਨ ਦੇਣ ਚਾਹੀਦਾ ਹੈ ਤੇ ਛੇਤੀ ਤੋਂ ਛੇਤੀ ਸਿੱਖਿਆ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜਤ ਦੇਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਸੁਚੱਜੇ ਢੰਗ ਨਾਲ ਕਰ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ