ਦਿੱਲੀ

ਉੱਤਰ ਪ੍ਰਦੇਸ਼: ਬਿਜਨੌਰ ‘ਚ ਐੱਸਆਈ ਦਾ ਗਲ ਵੱਢ ਕੇ ਕਤਲ

UP, Police, Murder, Crime

ਬਿਜਨੌਰ: ਉੱਤਰ ਪ੍ਰਦੇਸ਼ ਦੇ ਬਿਜਨਰ ਦੇ ਮੰਡਾਵਰ ਥਾਣੇ ਵਿੱਚ ਤਾਇਨਾਤ ਬਾਲਾਵਾਲੀ ਚੌਥੀ ਇੰਚਾਰਜ ਸਬ ਇੰਸਪੈਕਟਰ ਸ਼ਹਿਜ਼ੋਰ ਸਿੰਘ ਮਲਿਕ ਦਾ ਸ਼ੁੱਕਰਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਗਲ ਵੱਢ ਕੇ ਕਤਲ ਕਰ ਦਿੱਤਾ।

ਐੱਸਆਈ ਦੀ ਲਾਸ਼ ਨੂੰ ਬਦਮਾਸ਼ ਸੜਕ ਕਿਨਾਰੇ ਖੇਤ ਵਿੱਚ ਸੁੱਟ ਗਏ ਅਤੇ ਉਸ ਦੀ ਪਿਸਤੌਲ ਲੈ ਕੇ ਫਰਾਰ ਹੋ ਗਏ। ਸਥਾਨਕ ਲੋਕਾਂ ਤੋਂ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮਲਿਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

 

ਪ੍ਰਸਿੱਧ ਖਬਰਾਂ

To Top